Home / ਤਾਜ਼ਾ ਖਬਰਾਂ / ਜਾਣੋ ਪੰਜਾਬ ਸਰਕਾਰ ਦੀਆ ਨਵੀਆਂ ਗਾਈਡਲਾਈਨਜ਼

ਜਾਣੋ ਪੰਜਾਬ ਸਰਕਾਰ ਦੀਆ ਨਵੀਆਂ ਗਾਈਡਲਾਈਨਜ਼

ਕਰੋਨਾ ਦੀ ਵੱਧਦੀ ਹਵਾ ਦਰਮਿਆਨ ਸੂਬੇ ’ਚ ਲਗਾਏ ਗਏ ਮਿੰਨੀ ਲਾਕਡਾਊਨ ਵਿਚ ਪੰਜਾਬ ਸਰਕਾਰ ਨੇ ਹੁਣ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸ਼ਾਮ ਪੰਜ ਵਜੇ ਤਕ ਠੇਕੇ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿਚ ਇਹ ਸਾਫ਼ ਆਖਿਆ ਗਿਆ ਹੈ ਕਿ ਠੇਕਿਆਂ ਦੇ ਨਾਲ ਅਹਾਤੇ ਨਹੀਂ ਖੋਲ੍ਹੇ ਜਾ ਸਕਣਗੇ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਖੇਤੀ ਨਾਲ ਜੁੜਿਆ ਜ਼ਰੂਰੀ ਸਾਮਾਨ ਜਿਨ੍ਹਾਂ ਵਿਚ ਖਾਧ ਅਤੇ ਹੋਰ ਦੁਕਾਨਾਂ ਸ਼ਾਮਲ ਹਨ, ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਜਦਕਿ ਕਰਿਆਨਾ ਅਤੇ ਗਰਾਸਰੀ ਦੀਆਂ ਦੁਕਾਨਾਂ ਵੀ ਹੁਣ ਸ਼ਾਮ 5 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ। ਨਵੇਂ ਹੁਕਮਾਂ ਮੁਤਾਬਕ ਹੁਣ ਆਟੋ ਮੋਬਾਇਲ ਪਾਰਟਸ ਅਤੇ ਆਟੋ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਟਰੱਕ ਆਦਿ ਦੀਆਂ ਵਰਕਸ਼ਾਪ, ਹਾਰਡਵੇਅਰ ਸਟੋਰ, ਪਲੰਬਿੰਗ ਸਟੋਰ, ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਸਕਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਸਰਕਾਰ ਵੱਲੋਂ ਸੂਬੇ ਅੰਦਰ 15 ਮਈ ਤੱਕ ਲਈ ਕੁਛ ਰਾਹਤ ਦਿੰਦੇ ਹੋਏ ਤਾਲਾਬੰਦੀ ਕੀਤੀ ਗਈ ਹੈ। ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਉੱਥੇ ਹੀ ਦਫਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦੀ ਗਿਣਤੀ 50 ਫੀਸਦੀ ਕੀਤੀ ਗਈ ਹੈ।

ਸਰਕਾਰ ਵੱਲੋਂ ਜਿੱਥੇ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ ਉਥੇ ਹੀ ਵਿਆਹ ਸਮਾਗਮਾਂ ਤੇ ਅੰਤਿਮ ਸੰਸ ਕਾਰ ਵਿਚ 10 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।ਪੰਜਾਬ ਵਿੱਚ ਜਿੱਥੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਦੁਆਰਾ ਤਾਲਾ ਬੰਦੀ ਕੀਤੀ ਗਈ ਹੈ। ਉਥੇ ਹੀ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਪੰਜਾਬ ਵਿੱਚ ਇਸ ਕਾਰਨ ਮਿੰਨੀ ਲਾਕਡਾਉਨ ਲਗਾਇਆ ਗਿਆ ਹੈ।

About Jagjit Singh

Leave a Reply

Your email address will not be published. Required fields are marked *