ਦੀਪ ਢਿੱਲੋਂ ਤੇ ਜੈਸਮੀਨ ਜੱਸੀ ਪੰਜਾਬ ਦੀ ਮਸ਼ਹੂਰ ਦੁਗਾਨਾ ਜੋੜੀ ਹੈ |ਦੋਨਾਂ ਨੂੰ ਸਾਰੇ ਹੀ ਪੰਜਾਬ ਵਿੱਚੋ ਭਰਵਾਂ ਹੁੰਗਾਰਾ ਮਿਲਿਆ ਸੀ |ਇਕ ਪਰਿਵਾਰਕ ਗੀਤ ਸਤਿਕਾਰ ਬਜ਼ੁਰਗਾਂ ਦਾ ਇਸੇ ਹੀ ਪੰਜਾਬੀ ਜੋੜੀ ਨੇ ਗਿਆ ਸੀ ਜੋ ਕਿ ਬਹੁਤ ਹੀ ਮਸ਼ਹੂਰ ਹੋਇਆ ਸੀ |ਇਹ ਜੋੜੀ ਸਿਰਫ ਗਾਇਕ ਹੀ ਨਹੀਂ ਬਲਕਿ ਅਸਲ ਦੇ ਵਿਚ ਵੀ ਜੋੜੀ ਹੀ ਹੈ ਜਾਣੀ ਕਿ ਇਹ ਦੋਨੋ ਵਿਆਹ ਦੇ ਬੰਦਨ ਦੇ ਵਿਚ ਬੱਝੇ ਹੋਏ ਹਨ |ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੈ । ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਰਹਿੰਦਾ ਹੈ ।
ਇਹ ਜੋੜੀ ਜਿੰਨਾ ਵਧੀਆ ਗਾਉਂਦੀ ਹੈ ਓਨੀ ਹੀ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਂਦੀ ਹੈ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਸਮੇਂ ਦੇ ਨਾਲ ਚੱਲਣ ਵਾਲੀ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਘਰ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਮੌਜੂਦ ਹੈ, ਇਸ ਦੇ ਨਾਲ ਹੀ ਇਸ ਆਲੀਸ਼ਾਨ ਘਰ ਦੀ ਇੱਕ ਖ਼ਾਸ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਘਰ ‘ਚ ਦੀਪ ਢਿੱਲੋਂ ਨੇ ਆਪਣੇ ਗੀਤ ‘ਸਤਿਕਾਰ ਬਜ਼ੁਰਗਾਂ ਦਾ’ ਦੀ ਸ਼ੂਟਿੰਗ ਆਪਣੇ ਇਸੇ ਘਰ ‘ਚ ਕੀਤੀ ਸੀ ।
ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਉਨ੍ਹਾਂ ਦੇ ਘਰ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ ।ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਦੀਪ ਢਿੱਲੋਂ ਦੇ ਮਾਪਿਆਂ ਨੂੰ ਵੀ ਦੋਨਾਂ ਦੀ ਜੋੜੀ ਬਹੁਤ ਵਧੀਆ ਲੱਗਦੀ ਹੈ ।ਜੈਸਮੀਨ ਜੱਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚੋ ਸੁਨੱਖੀਆਂ ਮੁਟਿਆਰਾਂ ਦੇ ਵਿੱਚੋ ਵੀ ਮੂਹਰਲੇ ਨੰਬਰ ਤੇ ਹੀ ਆਉਂਦੀ ਹੈ |
