ਪੰਜਾਬੀ ਫ਼ਿਲਮ ਦੇ ਵਿਚ ਆਉਣ ਦਾ ਸੁਪਨਾ ਤਾ ਹਰ ਕੋਈ ਰੱਖਦਾ ਹੈ |ਹਰ ਕੋਈ ਸ਼ੌਰਤ ਪਾਉਣਾ ਚਾਹੁੰਦਾ ਹੈ ਤੇ ਆਪਣਾ ਅਲੱਗ ਨਾਮ ਬਣਾਉਣਾ ਚਾਹੁੰਦਾ ਹੈ |ਬਹੁਤ ਸਾਰੇ ਅਜਿਹਾ ਸੁਪਨਾ ਸਾਰੀ ਜ਼ਿੰਦਗੀ ਹੋ ਦੇਖਦੇ ਰਹਿੰਦੇ ਪਰ ਓਹਨਾ ਦਾ ਸੁਪਨਾ ਕਦੇ ਪੂਰਾ ਨਹੀਂ ਹੁੰਦਾ |ਅਜਿਹੇ ਐਸੇ ਕਲਾਕਾਰ ਹੁੰਦੇ ਹਨ ਜਿਹੜੇ ਆਪਣੀ ਮੇਹਨਤ ਕਰਕੇ ਆਪਣਾ ਨਾਮ ਬਣਾ ਲੈਂਦੇ ਹਨ |ਇਹਨਾਂ ਵਿੱਚੋ ਹੀ ਅਜਿਹੇ ਸਿਤਾਰੇ ਵੱਖਰੀ ਪਹਿਚਾਣ ਬਣਾਉਂਦੇ ਹਨ|
ਅਨੀਤਾ ਦੇਵਗਨ ਵੀ ਏਨਾ ਦੇ ਵਿੱਚੋ ਹੀ ਇਕ ਹੈ |ਜਿਸਨੇ ਆਪਣੀ ਪਹਿਚਾਣ ਆਪਣੇ ਦਮ ਤੇ ਬਣਾਈ ਤੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੇ ਵਿਚ ਕੰਮ ਕੀਤਾ |ਅਜੇ ਵੀ ਓਹਨਾ ਦੀ ਐਕਟਿੰਗ ਨੂੰ ਹਰ ਕੋਈ ਪਸੰਦ ਕਰਦਾ ਹੈ |ਕਿਉਕਿ ਓਹਨਾ ਦੀ ਉਹ ਠੇਠ ਪੰਜਾਬੀ ਬੋਲੀ ਸਾਰਿਆਂ ਦੇ ਮਨ ਨੂੰ ਮੋਹ ਲੈਂਦੀ ਹੈ |ਬਹੁਤ ਸਾਰੀਆਂ ਫ਼ਿਲਮਾਂ ਵਿਚ ਆਪਣਾ ਕਿਰਦਾਰ ਨਿਭਾਉਣ ਵਾਲੀ ਅਨੀਤਾ ਦੇਵਗਨ ਦੇ ਨਾਲ ਖਾਸ ਮੁਲਾਕਾਤ ਵਿਚ ਓਹਨਾ ਨੇ ਆਪਣੇ ਦਿਲ ਦੀਆ ਬਹੁਤ ਸਾਰੀਆਂ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ |ਅਨੀਤਾ ਦੇਵਗਨ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਤੇ ਓਹਨਾ ਨੇ LLB ਦੇ ਵਿਚ ਦਾਖਲਾ ਲਿਆ |ਪਰ ਓਹਨਾ ਦੀ ਇਕ ਸਹੇਲੀ ਦੇ ਨਾਲ ਮੁਲਾਕਾਤ ਹੋਈ ਜੋ ਕਿ ਥੀਏਟਰ ਕਰਦੀ ਸੀ |ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਹੋਈਆਂ ਤਾ ਓਹਨਾ ਦੀ ਸਹੇਲੀ ਨੇ ਕਿਹਾ ਕਿ ਉਹ ਵੀ ਥੀਏਟਰ ਜੋਈਂ ਕਰ ਲੈਣ |ਤਾ ਫਿਰ ਓਹਨਾ ਨੇ ਇਕ ਡਰਾਮੇ ਦੇ ਵਿਚ ਰੋਲ ਕੀਤਾ |ਉਸ ਤੋਂ ਬਾਅਦ ਫਿਰ ਓਹਨਾ ਦਾ ਧਿਆਨ ਥੀਏਟਰ ਵਲ ਹੀ ਹੋ ਗਿਆ |
ਥੀਏਟਰ ਵਿਚ ਏਨਾ ਰੁਝਾਨ ਵੱਧ ਗਿਆ ਕਿ ਓਹਨਾ ਨੇ ਆਪਣੀ ਲਬ ਦੀ ਪੜ੍ਹਾਈ ਛੱਡ ਕੇ ਇਸੇ ਪਾਸੇ ਹੀ ਮੇਹਨਤ ਕਰਨੀ ਸ਼ੁਰੂ ਕਰ ਦਿੱਤੀ |ਉਸ ਤੋਂ ਬਾਅਦ ਓਹਨਾ ਦੀ ਜਿੰਦਗੀ ਨੇ ਇਕ ਨਵਾਂ ਮੋੜ ਲਿਆ ਤੇ ਓਹਨਾ ਨੂੰ ਮਿਲ ਗਿਆ ਓਹਨਾ ਦੀ ਜਿੰਦਗੀ ਦਾ ਹਮਸਫ਼ਰ ਹਰਦੀਪ ਗਿੱਲ |ਫਿਰ ਓਹਨਾ ਦਾ ਸਾਰਾ ਹੀ ਧਿਆਨ ਇਸ ਪਾਸੇ ਹੋ ਗਿਆ |ਫਰ ਇਹ ਹਮਸਫ਼ਰ ਓਹਨਾ ਦੇ ਦਿਲ ਦੇ ਕਰੀਬ ਆਯਾ ਤੇ ਫਰ ਦੋਨਾਂ ਨੇ ਵਿਆਹ ਕਰਵਾ ਲਿਆ ਅੱਜ ਇਹ ਜੋੜੀ ਪਾਲੀਵੁੱਡ ਵਿਚ ਧੂਮ ਪਾ ਰਹੀ ਹੈ |
