Breaking News
Home / ਤਾਜ਼ਾ ਖਬਰਾਂ / ਸਤਿੰਦਰ ਸਰਤਾਜ ਦੀ ਜਿੰਦਗੀ ਦੀਆ ਅਣਸੁਣੀਆਂ ਗੱਲਾਂ

ਸਤਿੰਦਰ ਸਰਤਾਜ ਦੀ ਜਿੰਦਗੀ ਦੀਆ ਅਣਸੁਣੀਆਂ ਗੱਲਾਂ

ਸਤਿੰਦਰ ਸਰਤਾਜ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਸ਼ਾਇਰੀ ਅਤੇ ਗੀਤਾਂ ਨਾਲ ਸਭ ਦਾ ਦਿਲ ਜਿੱਤਿਆ ਹੈ । ਸਾਈਂ ਗੀਤ ਤੋਂ ਲਾ ਈ ਮ ਲਾਈਟ ‘ਚ ਆਏ ਸਤਿੰਦਰ ਸਰਤਾਜ ਜਿੰਨੀ ਵਧੀਆ ਗਾਇਕੀ ਦੇ ਮਾਲਕ ਹਨ ਓਨੀ ਹੀ ਵਧੀਆ ਉਨ੍ਹਾਂ ਦੀ ਲੇਖਣੀ ਹੈ ।ਹੁਣ ਤੱਕ ਉਨ੍ਹਾਂ ਦੇ ਕਈ ਹਿੱਟ ਗੀਤ ਆ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਸੋਸ਼ਲ ਮੀਡੀਆ ‘ਤੇ ਸਤਿੰਦਰ ਸਰਤਾਜ ਦੇ ਲੱਖਾਂ ਦੀ ਗਿਣਤੀ ‘ਚ ਫੈਨ ਫਾਲੋਵਿੰਗ ਹੈ । ਹਰ ਸਟਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ nijji ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ ਹਨ ।

ਅੱਜ ਅਸੀਂ ਤੁਹਾਨੂੰ ਇਸ ਸਟਾਰ ਫ਼ਨਕਾਰ ਦੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ । ਸਤਿੰਦਰ ਸਰਤਾਜ ਦਾ ਜਨਮ 1982 ‘ਚ ਬਜ ਰਾਵਰ ਹੁਸ਼ਿਆਰਪੁਰ ‘ਚ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ।ਆਪਣੀ ਮੁੱਢਲੀ ਪੜ੍ਹਾਈ ਬਜ ਰਾਵਰ ਤੋਂ ਹੀ ਹਾਸਲ ਕੀਤੀ ।ਉਨ੍ਹਾਂ ਦਾ ਵਿਆਹ 9 ਦਸੰਬਰ 2010’ਚ ਗੌਰੀ ਨਾਲ ਹੋਇਆ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ ‘ਚ ਕੀਤਾ ਅਤੇ ਸੂਫ਼ੀ ਮਿਊਜ਼ਿਕ ‘ਚ ਡਿਗਰੀ ਵੀ ਕੀਤੀ ।

ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਸਤਿੰਦਰ ਸਰਤਾਜ । ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ ‘ਚ ਵੀ ਪਰਫਾਰਮ ਕੀਤਾ ਸੀ ।ਉਨ੍ਹਾਂ ਨੂੰ ਸਿੰਗਿਗ ਅਤੇ ਸ਼ਾਇਰੀ ਲਈ ਕਈ ਮਾਣ ਸਨਮਾਨ ਵੀ ਮਿਲੇ ਹਨ । ਲੰਡਨ ਦੇ ਰਾਇਲ ਅਲਬਰਟਾ ਹਾਲ ‘ਚ ਵੀ ਪਰਫਾਰਮ ਕੀਤਾ ਜੋ ਕਿ ਸਾਰੇ ਪੰਜਾਬੀਆਂ ਲਈ ਬੁਹਤ ਮਾਣ ਦੀ ਗੱਲ ਹੈ । ਕਿਉਂਕਿ ਨੂੰ ਉੱਥੇ ਸਿਰੇ ਦੇ ਕਲਾਕਾਰ ਹੀ ਪਰਫਾਰਮ ਕਰਦੇ ਹਨ । ਸਤਿੰਦਰ ਸਰਤਾਜ ਇੰਝ ਹੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ ਇਹੀ ਸਾਡੀ kamna ਹੈ ।

About admin

Check Also

ਪੂਰੇ ਉੱਤਰੀ ਭਾਰਤ ‘ਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਪੰਜਾਬ ਦੇ ਵਿਚ ਹੁਣੇ ਹੁਣੇ ਅੱਜ 21 ਤਾਰੀਕ ਤਕਰੀਬਨ 10 ਵੱਜ ਕੇ 21 ਮਿੰਟ ਤੇ …

Leave a Reply

Your email address will not be published. Required fields are marked *