ਜਸਟਿਨ ਟਰੂਡੋ ਪੰਜਾਬੀਆਂ ਦੇ ਚਹੇਤੇ ਹਰ ਸਮੇਂ ਚਰਚਾ ਚ ਰਹਿੰਦੇ ਹਨ।ਕੈਨੇਡਾ ਇਮੀਗ੍ਰਾਂਟਾਂ ਦਾ ਦੇਸ਼ ਹੈ ਤੇ ਇਮੀਗ੍ਰੇਸ਼ਨ ਕਰਕੇ ਹੀ ਕੈਨੇਡਾ ਵਿਕਸਤ ਹੋਇਆ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸਾਰੇ ਕੈਬਨਿਟ ਮੰਤਰੀਆਂ ਨੂੰ ਆਪਣੀ ਲਿਬਰਲ ਪਾਰਟੀ ਦੇ ਚੋਣ ਮਨਰੋਥ ਪੱਤਰ ਦੇ ਆਧਾਰ ‘ਤੇ ਆਪਣੇ ਵਿਭਾਗਾਂ ਦੀਆਂ ਜਿੰਮੇਵਾਰੀਆਂ ਪੂਰੀਆਂ ਕਰਨ ਲਈ ਵਿਸਥਾਰਤ ਚਿੱਠੀਆਂ ਲਿਖੀਆਂ ਹਨ ਜੋ ਪਹਿਲਾਂ 2015 ਤੇ 2019 ‘ਚ ਦੁਬਾਰਾ ਸਰਕਾਰ ਸੰਭਾਲਣ ਤੋਂ ਬਾਅਦ ਲਿਖੀਆਂ ਚਿੱਠੀਆਂ ਦੀ ਲੜੀ ਦਾ ਅਗਲਾ ਹਿੱਸਾ ਹੈ |
ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਲਿਖੀ ਆਪਣੀ ਚਿੱਠੀ ਵਿਚ ਟਰੂਡੋ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਦੀਆਂ ਅੱਧੀ ਕੁ ਦਰਜਨ ਪ੍ਰਮੁੱਖ ਪਹਿਲਾਂ ਦਾ ਜਿਕਰ ਕਰਦਿਆਂ ਲਿਖਿਆ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ 2021-2023 ਦੇ ਮਿੱਥੇ ਟੀਚੇ ਮੁਤਾਬਿਕ ਕੈਨੇਡਾ ਵਿਚ ਵਿਦੇਸ਼ਾਂ ਤੋਂ ਇਮੀਗ੍ਰਾਂਟ ਲਿਆਉਣੇ ਜਾਰੀ ਰੱਖਿਆ ਜਾਵੇ | ਇਮੀਗ੍ਰਾਂਟਾਂ ਦੇ ਪਰਿਵਾਰਾਂ ਨੂੰ ਇਕੱਠੇ ਕਰਨਾ ਜਾਰੀ ਰੱਖਿਆ ਜਾਵੇ ਤੇ ਕਿਸੇ ਕਿੱਤੇ ਦੀ ਮੁਹਾਰਤ ਰੱਖਣ ਵਾਲੇ ਸ਼ਰਨਾਰਥੀਆਂ ਨੂੰ ਵੀ ਪਹਿਲ ਦੇ ਆਧਾਰ ‘ਤੇ ਪੱਕੀ ਇਮੀਗ੍ਰੇਸ਼ਨ ਦੇਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ |
ਇਹ ਵੀ ਕਿ ਦੇਸ਼ ‘ਚ ਖੇਤਰੀ ਲੋੜਾਂ ਮੁਤਾਬਿਕ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਢਾਲਿਆ ਜਾਵੇ | ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਇਹ ਵੀ ਲਿਖਿਆ ਹੈ ਕਿ ਕਰੋਨਾ ਦੌਰਾਨ ਹੌਸਪੀਟਲ ਅਤੇ ਬਜੁਰਗਾਂ ਦੇ ਆਸਰਾ ਘਰਾਂ ਵਿਚ ਕੰਮ ਕਰਨ ਵਾਲੇ (ਵਰਕ ਪਰਮਿਟ ਧਾਰਕ) ਵਿਦੇਸ਼ੀ ਨਾਗਰਿਕਾਂ ਨੂੰ ਪੱਕੇ ਕਰਨ ਦੀ ਨੀਤੀ ਨੂੰ ਅੱਗੇ ਤੋਰਿਆ ਜਾਵੇ | ਮਹੱਤਵਪੂਰਨ ਹਦਾਇਤ ‘ਚ ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਮੈਂਡੀਚੀਨੋ ਨੂੰ ਆਖਿਆ ਹੈਕਿ ਦੇਸ਼ ਵਿਚ ਆਰਜੀ ਵਰਕ ਪਰਮਿਟ ਨਾਲ ਕੰਮ ਕਰ ਰਹੇ ਕਾਮਿਆਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਨਾਗਰਿਕਤਾ ਦੇਣ ਦੀਆਂ ਸੰਭਾਵਨਾਵਾਂ ਪੈਦਾ ਕਰਨੀਆਂ ਜਾਰੀ ਰੱਖੀਆਂ ਜਾਣ |
ਦੇਸ਼ ਦੇ ਖੇਤੀ ਤੇ ਖੁਰਾਕ ਸੈਕਟਰਾਂ ਵਿਚ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਵਿਦੇਸ਼ਾਂ ਤੋਂ ਆਰਜੀ ਵੀਜਾ/ਪਰਮਿਟ ‘ਤੇ ਕਾਮੇ ਦੇਸ਼ ਵਿਚ ਲਿਆਉਣ ਲਈ ਕਿਰਤ ਮੰਤਰਾਲੇ ਨਾਲ ਸਹਿਯੋਗ ਕਰਨ ਲਈ ਵੀ ਟਰੂਡੋ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਲਿਖਿਆ ਹੈ |ਦੱਸ ਦਈਏ ਕਿ ਇਸ ਐਲਾਨ ਦਾ ਪੰਜਾਬੀ ਸਿੱਖ ਭਾਈਚਾਰੇ ਲਈ ਬਹੁਤ ਵੱਡਾ ਫਾਇਦਾ ਹੋਵੇਗਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
