ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬੀ ਸਿੱਖ ਭਾਈਚਾਰੇ ਦੇ ਸਭ ਲੋਕਪ੍ਰਿਯਤਾ ਦੇਸ਼ ਕਨੇਡਾ ਤੋਂ ਜਾਨੀ ਕਿ ਮਿੰਨੀ ਪੰਜਾਬ ਤੋਂ ਜਾਣਕਾਰੀ ਮਿਲੀ ਕਿ ਕਰੋਨਾ ਦੇ ਚਲਦਿਆਂ ਕੈਨੇਡਾ ਸਰਕਾਰ ਵਲੋਂ ਲਗਾਈਆਂ ਗਈਆਂ ਯਾਤਰਾ ਪਾਬੰ ਦੀਆਂ ‘ਚ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂਮਨਜ਼ੂਰਸ਼ੁਦਾ ਵਿੱਦਿਅਕ ਸੰਸਥਾਵਾਂ ਨੂੰ 20 ਅਕਤੂਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਸਵੀਕਾਰਨਾ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ।
ਦੱਸ ਦਈਏ ਕਿ ਬਹੁਤ ਸਾਰੀਆਂ ਮੰਨਜ਼ੂਰਸ਼ੁਦਾ ਵਿੱਦਿਅਕ ਸੰਸਥਾਵਾਂ (ਡੀ.ਐਲ.ਆਈ.) ਜਿਨ੍ਹਾਂ ਵਲੋਂ ਸਰਕਾਰ ਦੁਆਰਾ ਕਰੋਨਾ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ, ਉਹ ਸੰਸਥਾਵਾਂ ਹੁਣ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕਰਨ ਦੇ ਯੋਗ ਹਨ ਜਿਨ੍ਹਾਂ ਨੂੰ ਸਟੱਡੀ ਪਰਮਿਟ ਜਾਰੀ ਹੋ ਚੁੱਕਾ ਹੈ ਜਾਂ ਜਿਨ੍ਹਾਂ ਵਿਦਿਆਰਥੀਆਂ ਨੂੰ ਇਸ ਦੀ ਮਨਜ਼ੂਰੀ ਮਿਲ ਚੁੱਕੀ ਹੈ। ਵਿਦਿਆਰਥੀਆਂ ਨੂੰ ਸਵੀਕਾਰਨ ਲਈ ਡੀ.ਐਲ.ਆਈਜ਼ ਕੋਲ ਕਰੋਨਾ ਨਾਲ ਨਜਿੱਠਣ ਲਈ ਢੁੱਕਵੀਂ ਪੜ੍ਹਾਈ ਦੀ ਯੋਜਨਾ ਦਾ ਹੋਣਾ ਲਾਜ਼ਮੀ ਹੋਵੇਗਾ ਅਤੇ ਉਹ ਯੋਜਨਾ ਸੂਬਾਈ ਜਾਂ ਖੇਤਰ ਸਿਹਤ ਅਥਾਰਿਟੀ ਦੁਆਰਾ ਮਨਜ਼ੂਰ ਕੀਤੀ ਹੋਣੀ ਜ਼ਰੂਰੀ ਹੋਵੇਗੀ | ਸਰਕਾਰੀ ਵੈੱਬ ਪੰਨੇ ‘ਤੇ ਇਨ੍ਹਾਂ ਮਨਜ਼ੂਰਸ਼ੁਦਾ ਡੀ.ਐਲ.ਆਈਜ਼. ਦੀ ਪੂਰੀ ਸੂਚੀ ਉਪਲਬੱਧ ਕੀਤੀ ਗਈ ਹੈ ਅਤੇ ਵਿਦਿਅਰਥੀ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੋੋਵੇਗਾ ਕਿ ਉਹ ਸੂਚੀ ਵਿਚਲੀ ਦਿੱਤੀਆਂ ਵਿੱਦਿਅਕ ਸੰਸਥਾਵਾਂ ‘ਚੋਂ ਕਿਸੇ ਇਕ ‘ਚ ਪੜ੍ਹਨ ਲਈ ਆ ਰਹੇ ਹਨ ਅਤੇ ਜੋ ਵਿਦਿਆਰਥੀ ਮਨਜ਼ੂਰਸ਼ੁਦਾ ਡੀ.ਐਲ.ਆਈ. ਇਲਾਵਾ ਕਿਸੇ ਹੋਰ ਸੰਸਥਾ ਵਿਚ ਆ ਰਹੇ ਹਨ, ਉਨ੍ਹਾਂ ਨੂੰ ਉਡਾਣ ‘ਚ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ |
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅੰਤਰਰਾਸ਼ਟਰੀ ਵਿਦਿਆਰਥੀ ਆਪਣਾ ਵਿੱਦਿਅਕ ਸੰਸਥਾ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਕੈਨੇਡਾ ਪਹੁੰਚਣ ‘ਤੇ ਵਿਦਿਆਰਥੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ |ਦੱਸ ਦਈਏ ਕਿ ਇਸ ਦਾ ਸਭ ਤੋਂ ਜਿਆਦਾ ਫਾਇਦਾ ਪੰਜਾਬੀ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਹੋਣਾ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
