ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪਾਣੀ ਦਾ ਮਹੱਤਵ ਤੇ ਮਹਾਨਤਾ “ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਜੀਵ ਦਾ ਜਨਮ ਵਿਗਿਆਨਕ ਪ੍ਰਕਿਰਿਆ ਵਾਲਾ ਕੁਦਰਤੀ ਵਰਤਾਰਾ ਹੈ:———ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ।।ਪਉਣੁ ਪਾਣੀ ਅਗਨੀ ਮਿਲਿ ਜੀਆ ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ (੧੦੨੬)ਜਗਤੁ ਉਪਾਇ ਖੇਲੁ ਰਚਾਇਆ ।। ਪਵਣੈ ਪਾਣੀ ਅਗਨੀ ਜੀਉ ਪਾਇਆ ।।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੦੩੧) ਗੁਰੂ ਨਾਨਕ ਸਾਹਿਬ ਦੀ ਵਿਚ ਬਾਣੀ ਇਨ੍ਹਾਂ ਪ੍ਰਕ੍ਰਿਤਕ ਪਦਾਰਥਾਂ ਦੀ ਪਵਿੱਤਰਤਾ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਲਈ ਦੇਵਤਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ ।ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ।।(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੪੭੩)ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ।। ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੦੪) ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਇਸ ਲਈ ਸ੍ਰਿਸ਼ਟੀ ਦੇ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਵੀ ਮਨੁੱਖ ਲਈ ਅਚੰਭਿਤ ਅਤੇ ਅਕਰਸ਼ਿਤ ਵਸਤੂ ਰਹੀ ਹੈ । ਦੁਨੀਆਂ ਦੀਆਂ ਪ੍ਰਾਚੀਨ ਸਭਿਆਤਾਵਾਂ ਪਾਣੀ ਦੇ ਨੇੜੇ ਹੀ ਵਿਕਸਿਤ ਹੋਈਆਂ ਹਨ । ਸਾਡੇ ਪੂਰਵਜਾਂ ਨੇ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਨਦੀਆਂ ਦੇ ਕਿਨਾਰੇ ਤੀਰਥ ਅਸਥਾਨ ਸਥਾਪਿਤ ਕੀਤੇ ਹਨ।
ਗੋਬਿੰਦ ਵਾਲੁ ਗੋਬਿੰਦ ਪੁਰੀ ਸਮੁ ਜਲ੍ਹਨ ਤੀਰਿ ਬਿਪਾਸ ਬਨਾਯਉ ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੦੦)ਵਗਦਾ ਪਾਣੀ ਜੀਵਨ ਦੀ ਗਤੀਸ਼ੀਲਤਾ ਦਾ ਪ੍ਰਤੀਕ ਹੈ । ਪਾਣੀ ਦੀ ਸੀਤਲਤਾ ਤਾਜ਼ਗੀ ਨਾ ਸਿਰਫ ਮਨੁੱਖੀ ਸੰਵੇਦਨਾ ਨੂੰ ਪ੍ਰਗਟ ਕਰਦੀ ਹੈ, ਸਗੋਂ ਉਸ ਨੂੰ ਉਦਾਰਵਾਦੀ, ਸਹਿਣਸ਼ੀਲ ਅਤੇ ਸੁਹਜਵਾਦੀ ਵੀ ਬਣਾਉਂਦੀ ਹੈ।
