ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਦਿੱਤੀ ਗਈ ਸਹੂਲਤ ਨੂੰ ਪ੍ਰਾਈਵੇਟ ਬੱਸ ਕੰਪਨੀਆਂ ਚੰਗਾ ਨਹੀਂ ਮੰਨ ਰਹੀ ਹੈ। ਕਿਉਂ ਕਿ ਪ੍ਰਾਈਵੇਟ ਬੱਸਾਂ ਨੂੰ ਸਵਾਰੀ ਮਿਲਣ ਦੀ ਘਾਟ ਹੋ ਗਈ ਹੈ। ਜਦ ਕਿ ਔਰਤਾਂ ਇਸ ਸਕੀਮ ਦੀ ਪ੍ਰ-ਸੰ-ਸਾ ਕਰ ਰਹੀਆਂ ਹਨ। ਹੁਣ ਇਕ ਅਜਿਹੀ ਵੀਡੀਓ ਦੇਖਣ ਨੂੰ ਮਿਲੀ ਹੈ। ਜਿਸ ਵਿੱਚ ਇੱਕ ਔਰਤ ਹੀ ਇਸ ਸਕੀਮ ਦੀ ਅ-ਲੋ-ਚ-ਨਾ ਕਰਦੀ ਨਜ਼ਰ ਆਈ। ਇਹ ਔਰਤ ਰੋਪੜ ਦੇ ਬੇਲਾ ਚੌਕ ਤੋਂ ਬੱਸ ਵਿੱਚ ਚੜ੍ਹਦੀ ਹੈ ਅਤੇ ਉਸ ਨੇ ਚਮਕੌਰ ਸਾਹਿਬ ਜਾਣਾ ਹੈ।
ਇਹ ਔਰਤ ਕੰਡਕਟਰ ਨੂੰ ਚਮਕੌਰ ਸਾਹਿਬ ਤੱਕ ਦਾ 30 ਰੁਪਏ ਕਿਰਾਇਆ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਮੁਫ਼ਤ ਸਫ਼ਰ ਨਹੀਂ ਕਰੇਗੀ। ਇਹ ਬਜ਼ੁਰਗ ਔਰਤ ਆਪਣਾ ਨਾਮ ਤੇਜ ਕੌਰ ਦੱਸਦੀ ਹੈ। 65 ਸਾਲਾ ਇਹ ਬੇਬੇ ਪਿੰਡ ਗਧਰਾਮ ਕਲਾਂ ਦੀ ਰਹਿਣ ਵਾਲੀ ਹੈ ਅਤੇ ਅਕਾਲੀ ਦਲ ਅੰਮ੍ਰਿਤਸਰ ਦੀ ਇਸਤਰੀ ਵਿੰਗ ਦੀ ਅਹੁਦੇਦਾਰ ਵੀ ਦੱਸਦੀ ਹੈ। ਵੀਡੀਓ ਵਿੱਚ ਬੇਬੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਦੀ ਹੈ ਕਿ ਤੁਸੀਂ ਜਿਹੜੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਬ-ਜ਼ੁ-ਰ-ਗਾਂ ਦੀ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਕੀਤੇ ਸਨ।
ਉਨ੍ਹਾਂ ਵਾਅਦਿਆਂ ਦਾ ਕੀ ਬਣਿਆ? ਬੇਬੇ ਕਹਿੰਦੀ ਹੈ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਤੁਸੀਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇ ਰਹੇ ਹੋ ਪਰ ਉਹ ਰੋਡਵੇਜ਼ ਕੰਪਨੀ ਨੂੰ ਫੇ-ਲ੍ਹ ਨਹੀਂ ਹੋਣ ਦੇਣਗੇ। ਇਹ ਬੇਬੇ ਆਪਣਾ ਮੋਬਾਇਲ ਨੰਬਰ ਵੀ ਦੱਸਦੀ ਹੈ। ਜੇਕਰ ਉਸ ਨਾਲ ਗੱਲ ਕਰਨੀ ਹੋਵੇ, ਬੇਬੇ ਕਹਿੰਦੀ ਹੈ ਕਿ ਉਨ੍ਹਾਂ ਨੇ ਚੋਣਾਂ ਸਮੇਂ ਵਿਧਾਇਕ ਚੰਨੀ ਨੂੰ ਵੋਟਾਂ ਪਾ ਕੇ ਜਿਤਾਇਆ ਸੀ। ਬੇਬੇ ਕੈਪਟਨ ਨੂੰ ਕਿਸਾਨੀ ਦੇ ਸਬੰਧ ਵਿਚ ਬਣੇ 3 ਕਾ-ਨੂੰ-ਨਾਂ ਨੂੰ ਰੱ-ਦ ਕਰਾਉਣ ਲਈ ਮੋਦੀ ਤਕ ਪਹੁੰਚ ਕਰਨ ਲਈ ਵੀ ਆਖਦੀ ਹੈ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
