ਸਾਡੇ ਮੁਲਕ ਵਿੱਚ ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਜਿਸ ਪੱਧਰ ਤੇ ਪਹੁੰਚ ਚੁੱਕੀ ਹੈ ਅਤੇ ਹਰ ਰੋਜ਼ ਇਸ ਵਿੱਚ ਵਾਧਾ ਹੋ ਰਿਹਾ ਹੈ। ਇਹ ਸਥਿਤੀ ਸੱਚਮੁੱਚ ਹੀ ਹੋਸ਼ ਉਡਾਉਣ ਵਾਲੀ ਹੈ। ਸਿਹਤ ਅਧਿਕਾਰੀ ਪੁਲੀਸ ਅਧਿਕਾਰੀ ਅਤੇ ਸਫ਼ਾਈ ਸੇਵਕ ਅੱਗੇ ਹੋ ਕੇ ਕੋਰੋਨਾ ਦਾ ਮੁਕਾਬਲਾ ਕਰ ਰਹੇ ਹਨ। ਇਨ੍ਹਾਂ ਨੂੰ ਦਿਨ ਰਾਤ ਕੰਮ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਇਨ੍ਹਾਂ ਨੂੰ ਕਿਸੇ ਖਾਸ ਜ਼ਰੂਰੀ ਕੰਮ ਲਈ ਵੀ ਛੁੱਟੀ ਨਹੀਂ ਮਿਲਦੀ। ਅੱਜ ਅਸੀਂ ਗੱਲ ਕਰ ਰਹੇ ਹਾਂ।
ਰਾਜਸਥਾਨ ਦੇ ਡੂੰਗਰਪੁਰ ਜ਼ਿਲੇ ਦੀ ਇੱਥੇ ਆਸ਼ਾ ਰੋਤ ਨਾਮ ਦੀ ਲੜਕੀ ਪੁਲੀਸ ਮੁਲਾਜ਼ਮ ਹੈ। ਉਸ ਦਾ 30 ਅਪਰੈਲ ਨੂੰ ਵਿਆਹ ਹੈ। ਜਦੋਂ ਉਸ ਨੇ ਆਪਣੇ ਵਿਆਹ ਦੇ ਸਬੰਧ ਵਿਚ ਪੁਲੀਸ ਵਿਭਾਗ ਤੋਂ ਛੁੱਟੀ ਦੀ ਮੰਗ ਕੀਤੀ ਤਾਂ ਉਸ ਨੂੰ ਵਿਆਹ ਲਈ ਸੀਮਤ ਛੁੱਟੀ ਤਾਂ ਦੇ ਦਿੱਤੀ ਗਈ ਪਰ ਵਿਆਹ ਦੀਆਂ ਬਾਕੀ ਰਸਮਾਂ ਲਈ ਛੁੱਟੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਦਾ ਅਸਲ ਕਾਰਨ ਕੋਰੋਨਾ ਦੱਸਿਆ ਜਾ ਰਿਹਾ ਹੈ।
ਕੋਰੋਨਾ ਕਾਰਨ ਪੁਲੀਸ ਅਧਿਕਾਰੀਆਂ ਨੂੰ ਡਿਊਟੀ ਤੋਂ ਛੁੱਟੀ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਉਹ ਕਈ ਕਈ ਦਿਨ ਆਪਣੇ ਘਰ ਨਹੀਂ ਜਾ ਸਕਦੇ। ਆਸ਼ਾ ਨੂੰ ਹਲਦੀ ਦੀ ਰਸਮ ਲਈ ਛੁੱਟੀ ਨਾ ਮਿਲਣ ਤੇ ਥਾਣੇ ਵਿਚ ਹੀ ਮਹਿਲਾ ਪੁਲੀਸ ਅਧਿਕਾਰੀਆਂ ਨੇ ਇਸ ਰਸਮ ਨੂੰ ਨਿਭਾਉਣ ਦਾ ਪ੍ਰਬੰਧ ਕੀਤਾ। ਇਸ ਦਾ ਉਦੇਸ਼ ਵਿਆਹ ਵਾਲੀ ਲੜਕੀ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਣਾ ਸੀ।
ਥਾਣੇ ਵਿਚ ਹੀ ਹਲਦੀ ਦੀ ਰਸਮ ਨਿਭਾਈ ਗਈ ਅਤੇ ਇਸ ਸੰਬੰਧ ਵਿਚ ਗੀਤ ਵੀ ਗਾਏ ਗਏ। ਇਸ ਤਰ੍ਹਾਂ ਇਸ ਮਹਿਲਾ ਕਾਂਸਟੇਬਲ ਲਈ ਇਹ ਰਸਮ ਇੱਕ ਯਾਦਗਾਰੀ ਹੋ ਨਿੱਬੜੀ। ਛੁੱਟੀ ਦੀ ਘਾਟ ਹੋਣ ਕਾਰਨ ਪਰਿਵਾਰ ਦੇ ਮੈਂਬਰਾਂ ਦੀ ਬਜਾਏ, ਉਸ ਦੇ ਸਾਥੀ ਕਰਮਚਾਰੀਆਂ ਨੇ ਇਸ ਰਸਮ ਵਿੱਚ ਸ਼ਾਮਲ ਹੋ ਕੇ ਉਸ ਨੂੰ ਆਪਣੇਪਣ ਦਾ ਅਹਿਸਾਸ ਕਰਵਾਇਆ।
