Home / ਤਾਜ਼ਾ ਖਬਰਾਂ / ਜਦੋ ਪਾਣੀ ਦੀ ਜਗਾਹ ਪਾਈਪ ਚੋ ਨਿਕਲੀਆਂ ਨੋਟ ਦੀਆ ਗੱਥੀਆਂ

ਜਦੋ ਪਾਣੀ ਦੀ ਜਗਾਹ ਪਾਈਪ ਚੋ ਨਿਕਲੀਆਂ ਨੋਟ ਦੀਆ ਗੱਥੀਆਂ

ਗਲਤ ਤਰੀਕੇ ਨਾਲ ਕਮਾਏ ਗਏ ਧਨ ਨੂੰ ਜਾਂਚ ਏਜੰਸੀਆਂ ਤੋਂ ਬਚਾਉਣ ਲਈ ਰਿਸ਼ਵਤਖੋਰ ਵਿਅਕਤੀ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਂਦੇ ਹਨ। ਇਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਕਦੇ ਵੀ ਰੇਡ ਕਰ ਸਕਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਰਨਾਟਕ ਦੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਕੁਲਬਰਗੀ ਤੋਂ ਪੀਡਬਲਯੂਡੀ ਦੇ ਜੂਨੀਅਰ ਇੰਜਨੀਅਰ ਐੱਸ ਐਮ ਬਿਰਾਦਰ ਦੇ ਘਰ ਦੀ ਹੈ।

ਜਿੱਥੇ ਏ.ਸੀ.ਬੀ.ਦੀ ਟੀਮ ਨੇ ਰੇਡ ਕੀਤੀ ਸੀ। ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਕਰਨਾਟਕ ਵਿਚ ਇਕ ਦਿਨ ਹੀ ਇੱਕੋ ਸਮੇਂ ਤੇ 5 ਦਰਜਨ ਥਾਵਾਂ ਤੇ ਰੇਡ ਕੀਤੀ। ਇਨ੍ਹਾਂ ਵਿਅਕਤੀਆਂ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਸ਼ੱਕ ਹੈ। ਪੀਡਬਲਯੂਡੀ ਦੇ ਜੂਨੀਅਰ ਇੰਜਨੀਅਰ ਐੱਸ.ਐੱਮ ਬਿਰਾਦਰ ਦੇ ਘਰ ਤੋਂ ਟੀਮ ਨੂੰ ਪਲਾਸਟਿਕ ਦੇ ਪਾਈਪ ਵਿੱਚ ਨਕਦੀ ਮਿਲੀ। ਪਾਈਪ ਚੰਗੀ ਤਰ੍ਹਾਂ ਭਰਿਆ ਹੋਇਆ ਹੋਣ ਕਰਕੇ ਜਦੋਂ ਇਸ ਵਿੱਚ ਡੰਡਾ ਨਾ ਫੇਰਿਆ ਜਾ ਸਕਿਆ

ਤਾਂ ਟੀਮ ਨੇ ਪਾਈਪ ਨੂੰ ਥੋੜ੍ਹਾ ਥੋੜ੍ਹਾ ਕਰਕੇ ਕੱਟਣਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪਾਈਪ ਵਿਚੋਂ ਨਕਦੀ ਅਤੇ ਸੋਨਾ ਚਾਂਦੀ ਨਿਕਲਣ ਲੱਗੇ। ਇਸ ਤਰਾਂ 13 ਲੱਖ ਰੁਪਏ ਨਿਕਲ ਆਏ। ਟੀਮ ਨੂੰ ਇਸ ਘਰ ਵਿੱਚੋਂ 54 ਲੱਖ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਮਿਲੇ ਹਨ। ਇਸ ਵੀਡੀਓ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਰਹੀ ਹੈ। ਲੋਕ ਵੱਖ ਵੱਖ ਕੁਮੈਂਟ ਕਰ ਰਹੇ ਹਨ ਅਤੇ ਵੀਡੀਓ ਸ਼ੇਅਰ ਵੀ ਕਰ ਰਹੇ ਹਨ। ਇਸ ਮੁਲਕ ਵਿੱਚ ਕਿੰਨੇ ਹੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਫਿਰ ਰਹੇ ਹਨ।

ਜਿਨ੍ਹਾਂ ਨੂੰ ਨੌਕਰੀ ਮਿਲ ਗਈ ਹੈ। ਉਹ ਦੋਵੇਂ ਹੱਥੀ ਰਕਮ ਇਕੱਠੀ ਕਰਨ ਲੱਗੇ ਹੋਏ ਹਨ। ਬੈਂਕਾਂ ਵਿੱਚ ਰਕਮ ਰੱਖਣ ਦੀ ਬਜਾਏ ਇਹ ਲੋਕ ਪਲਾਸਟਿਕ ਦੇ ਪਾਈਪਾਂ ਵਿੱਚ ਨਕਦੀ ਅਤੇ ਸੋਨਾ ਛੁਪਾ ਕੇ ਰੱਖ ਰਹੇ ਹਨ। ਇਸ ਮੁਲਕ ਵਿਚ ਇੰਨੀਆ ਤਨਖਾਹਾਂ ਹੋਣ ਦੇ ਬਾਵਜੂਦ ਵੀ ਕਈ ਸਰਕਾਰੀ ਮੁਲਾਜ਼ਮ ਰਿਸ਼ਵਤ ਰਾਹੀਂ ਧਨ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *