ਇੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ, ਉਸਦਾ ਹੀ ਆਸਰਾ ਤੱਕੋ, ਜਦ ਕੋਈ ਮਨੁੱਖ ਪੂਰੇ ਗੁਰੂ ਨੂੰ ਮਿਲ ਪੈਂਦਾ ਹੈ, ਭਾਵ ਜਦ ਗੁਰੂ ਸਾਹਿਬ ਦੇ ਹੁਕਮ ਨੂੰ ਸਮਝ ਕੇ ਉਸ ਅਨੁਸਾਰ ਖੁਦ ਨੂੰ ਢਾਲ ਲੈਂਦਾ ਹੈ ਤਾਂ ਉਸਦੇ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਂਦੇ ਹਨ, ਉਹ ਜੋ ਵੀ ਆਪਣੇ ਸਾਹਿਬ ਤੋਂ ਮੰਗਦਾ ਹੈ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ।
ਗੁਰੂ ਸਾਹਿਬ ਫਰਮਾਂਦੇ ਹਨ ਕਿ ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥ ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥ ਹੇ ਸਤਿ ਸੰਗੀਓ ! ਮੈਂ ਆਪਣੇ ਪ੍ਰਭੂ ਪਾਸੋਂ ਜੋ ਜੋ ਮੰਗਦਾ ਹਾਂ, ਓਹੀ ਓਹੀ ਪ੍ਰਾਪਤ ਕਰ ਲੈਂਦਾ ਹਾਂ, ਮੈਨੂੰ ਆਪਣੇ ਮਾਲਕ ਦਾ ਭਰੋਸਾ ਹੈ । ਹੇ ਨਾਨਕ ! ਜਿਸਨੂੰ ਪੂਰਾ ਗੁਰੂ ਮਿਲ ਪਿਆ ਹੈ, ਉਸਦੇ ਸਾਰੇ ਫ਼ਿਕਰ ਦੂਰ ਹੋ ਗਏ ਹਨ।੨।੧੪।੪੨। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 619। ।ਗੁਰੂ ਸਾਹਿਬ ਫਰਮਾਂਦੇ ਹਨ ਕਿ ਪਿਆਰ ਤੋਂ ਬਿਨਾਂ ਰੱਬ ਨਹੀਂ ਪਾਇਆ ਜਾ ਸਕਦਾ । ਮਨੁੱਖ ਲਈ ਇਹ ਗੱਲ ਮਿਆਣੇ ਨਹੀਂ ਰੱਖਦੀ ਕਿ ਉਹ ਕਿੰਨਾ ਸੋਹਣਾ ਹੈ ਜਾਂ ਭੈੜਾ, ਪੜਿਆ ਹੈ ਜਾਂ ਅਨਪੜ੍ਹ, ਅਮੀਰ ਹੈ ਜਾਂ ਗਰੀਬ, ਸਭ ਤੋਂ ਵੱਧ ਮਹੱਤਵ ਰੱਖਣ ਵਾਲੀ ਗੱਲ ਇਹ ਹੈ ਕਿ ਉਸਦਾ ਮਨ ਅਕਾਲ-ਪੁਰਖ ਨਾਲ ਜੁੜਿਆ ਹੈ ਜਾਂ ਨਹੀਂ, ਉਸਦੇ ਦਿਲ ਵਿੱਚ ਮਾਲਕ ਲਈ ਪਿਆਰ ਹੈ ਜਾਂ ਨਹੀਂ । ਗੁਰੂ ਪਿਆਰਿਓ ਜਿਸ ਦੇ ਦਿਲ ਵਿੱਚ ਪਿਆਰ ਹੁੰਦਾ ਹੈ, ਉਹ ਹੀ ਜੀਉਂਦਿਆਂ ਵਿੱਚ ਗਿਣਿਆ ਜਾਂਦਾ ਹੈ, ਪਿਆਰ ਬਿਨਾਂ ਤਾਂ ਇਹ ਤਨ ਵੀ ਬਸ ਮਿੱਟੀ ਦੀ ਢੇਰੀ ਹੈ ਜਿਵੇਂ ਗੁਰੂ ਪਾਤਿਸ਼ਾਹ ਫਰਮਾਂਦੇ ਹਨ ਕਿ “ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥”
ਸੋ ਗੁਰੂ ਪਾਤਿਸ਼ਾਹ ਜੀ ਫਰਮਾਂਦੇ ਹਨ ਕਿ ਸਲੋਕੁ ॥ ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥ਕੋਈ ਬੜਾ ਸੋਹਣਾ ਹੋਏ, ਚੰਗੀ ਕੁਲ ਵਾਲਾ, ਗਿਆਨਵਾਨ ਤੇ ਧਨਵਾਨ ਹੋਵੇ ,ਪਰ ਹੇ ਨਾਨਕ! ਜੇ ਦਿਲ ਅੰਦਰ ਅਕਾਲ-ਪੁਰਖ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ॥੧॥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 253। ।
