Home / ਤਾਜ਼ਾ ਖਬਰਾਂ / ਚੰਨੀ ਦੀ ਇਸ ਫੋਟੋ ਨੇ ਜਿੱਤ ਲਏ ਕਰੋੜਾਂ ਦਿਲ, ਬੈਂਡ ਵਾਲੇ ਨੂੰ ਘੁੱਟ ਕੇ ਜੱਫੀ ਪਾਕੇ ਮਿਲੇ ਮੁੱਖ ਮੰਤਰੀ ਸਾਬ੍ਹ

ਚੰਨੀ ਦੀ ਇਸ ਫੋਟੋ ਨੇ ਜਿੱਤ ਲਏ ਕਰੋੜਾਂ ਦਿਲ, ਬੈਂਡ ਵਾਲੇ ਨੂੰ ਘੁੱਟ ਕੇ ਜੱਫੀ ਪਾਕੇ ਮਿਲੇ ਮੁੱਖ ਮੰਤਰੀ ਸਾਬ੍ਹ

ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੁਝ ਆਗੂਆਂ ਵੱਲੋਂ ਉਨ੍ਹਾਂ ਦੇ ਹੈਲੀਕਾਪਟਰ ’ਤੇ ਦਿੱਲੀ ਜਾਣ ’ਤੇ ਸਵਾਲ ਚੁੱਕੇ ਗਏ ਸਨ ਪਰ ਉਨ੍ਹਾਂ ਦੇ ਸਾਦਗੀ ਭਰੇ ਅੰਦਾਜ਼ ਨੇ ਉਨ੍ਹਾਂ ਗੱਲਾਂ ਉਤੇ ਇਕ ਤਰ੍ਹਾਂ ਦਾ ਵਿਰਾਮ ਹੀ ਲੱਗਾ ਦਿੱਤਾ। ਅੱਜ ਅਸੀਂ ਤੁਹਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਿਲਾਪੜੇ ਤੇ ਸਾਦਗੀ ਭਰੇ ਅੰਦਾਜ਼ ਨਾਲ ਰੂ-ਬ-ਰੂ ਕਰਵਾਉਣ ਲੱਗੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਢਾਬੇ ਉੱਤੇ ਲੱਗੇ ਸਟੂਲ ਉੱਤੇ ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਨਾਲ ਬੈਠ ਕੇ ਚਾਹ ਦੀਆਂ ਚੁਸਕੀਆਂ ਨਾਲ ਗਰਮਾ ਗਰਮ ਕਚੌਰੀਆਂ ਦਾ ਅਨੰਦ ਲਿਆ ਗਿਆ।

ਨਵਜੋਤ ਸਿੰਘ ਸਿੱਧੂ ਨੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਚਾਹ ਦਾ ਗਲਾਸ ਫਡ਼ਾਇਆ ਤਾਂ ਉਨ੍ਹਾਂ ਨੇ ਇਕ ਘੁੱਟ ਪੀ ਕੇ ਬਾਟੀ ਮੰਗਵਾ ਲਈ ਤੇ ਉਸ ਵਿਚ ਪਾ ਕੇ ਚਾਹ ਪੀਤੀ ਅਤੇ ਮਜ਼ੇ ਨਾਲ ਕਚੌਰੀਆਂ ਨੂੰ ਵੀ ਖਾਧਾ। ਇਨ੍ਹਾਂ ਹੀ ਨਹੀਂ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਾਇਰਾਨਾ ਅੰਦਾਜ਼ ਵਿਚ ਲੋਕਾਂ ਨੂੰ ਚੰਗਾ ਪੰਜਾਬ ਬਣਾਉਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ,‘ਚਲਤੇ ਫਿਰਤੇ ਹੋਏ ਮਹਿਤਾਬ ਦਿਖਾਏਗੇ ਤੁਮਹੇ, ਹਮਸੇ ਮਿਲਨਾ ਕਭੀ ਪੰਜਾਬ ਦਿਖਾਏਗੇ ਤੁਮਹੇ।’

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ‘ਚਾਂਦ ਹਰ ਛੱਤ ਪਰ ਹੈ ਸੂਰਜ ਹੈ ਹਰ ਆਂਗਨ ਮੇਂ, ਨੀਂਦ ਸੇ ਜਾਗੋ ਨਏ ਖਵਾਬ ਦਿਖਾਏਗੇ ਤੁਮਹੇ।’ਮੁੱਖ ਮੰਤਰੀ ਨੇ ਸਾਦਗੀ ਦਾ ਅਹਿਸਾਸ ਕਰਾਉਂਦੇ ਹੋਏ ਆਪਣੇ ਕਹੀਆਂ ਗੱਲਾਂ ਨੂੰ ਪੁਗਾਇਆ ਹੈ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ। ਉਥੇ ਮੌਜੂਦ ਆਮ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਵੀ ਦਿੱਤੀ। ਚਰਨਜੀਤ ਸਿੰਘ ਚੰਨੀ ਦੇ ਇਸ ਸਾਦਗੀ ਭਰੇ ਰੂਪ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਸਾਦਗ਼ੀ ਭਰਿਆ ਸੁਭਾਅ ਕਿਹੋ ਜਿਹਾ ਲੱਗਾ ਆਪਣੇ ਸੁਝਾਅ ਸਾਂਝੇ ਜਰੂਰ ਕਰਨਾ।

ਬਾਕੀ ਤੁਸੀ ਵੀਡੀਓ ਵਿਚ ਸਭ ਕੁਝ ਦੇਖ ਸਕਦੇ ਹੋ

About Jagjit Singh

Check Also

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ …

Leave a Reply

Your email address will not be published. Required fields are marked *