Home / ਤਾਜ਼ਾ ਖਬਰਾਂ / ਚੀਨ ਦੇ ਬਾਰਡਰ ਤੋਂ ਆਈ ਇਹ ਤਾਜਾ ਖ਼ਬਰ

ਚੀਨ ਦੇ ਬਾਰਡਰ ਤੋਂ ਆਈ ਇਹ ਤਾਜਾ ਖ਼ਬਰ

ਖਬਰਾਂ ਦੁਬਾਰਾ ਜਾਣਕਾਰੀ ਅਨੁਸਾਰ ਪੰਜਾਬ ਦਾ ਇਕ ਹੋਰ ਪੁੱਤ ਜਸਵੰਤ ਸਿੰਘ ਦੇਸ਼ ਦੀ ਰਾਖੀ ਕਰਦਾ ਹੋਇਆ ਰੱਬ ਨੂੰ ਪਿਆਰਾ ਹੋ ਗਿਆ। ਮਾਨਸਾ ਦੇ ਕਸਬਾ ਭੀਖੀ ਦਾ ਰਹਿਣ ਵਾਲਾ ਇਹ ਜਵਾਨ ਆਈਟੀਬੀਪੀ ਵਿਚ ਨੌਕਰੀ ਕਰਦਾ ਸੀ ਅਤੇ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੀ ਸਰਹੱਦ ‘ਤੇ ਤਾਇਨਾਤ ਸੀ।

ਦੱਸ ਦਈਏ ਕਿ ਜਸਵੰਤ ਸਿੰਘ ਡਿਊਟੀ ਦੌਰਾਨ ਬਟਾਲੀਅਨ ਦੀ ਗੱਡੀ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਗੱਡੀ 250 ਮੀਟਰ ਡੂੰਘੀ ਖਾਈ ਵਿਚ ਗਿਰ ਗਈ ਅਤੇ ਜਸਵੰਤ ਸਿੰਘ ਨੇ ਮੌਕੇ ‘ਤੇ ਹੀ ਰੱਬ ਨੂੰ ਪਿਆਰਾ ਹੋ ਗਿਆ । ਜਸਵੰਤ ਸਿੰਘ ਅਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ, ਜਿਨ੍ਹਾਂ ਦਾ ਹਾਲ ਅਸੀ ਇਸ ਸਮੇਂ ਬਿਆਨ ਨਹੀਂ ਕਰ ਸਕਦੇ। ਦੱਸ ਦਈਏ ਕਿ ਜਸਵੰਤ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ 2008 ਵਿਚ ਆਈਟੀਬੀਪੀ ਵਿਚ ਭਰਤੀ ਹੋਇਆ ਸੀ, ਹੁਣ ਉਸ ਨੇ ਇਕ ਮਹੀਨੇ ਮਗਰੋਂ ਛੁੱਟੀ ਆਉਣਾ ਸੀ ਪਰ ਇਹ ਭਾਣਾ ਵਰਤ ਗਿਆ। ਉਹਨਾਂ ਕਿਹਾ ਕਿ ਪੂਰੇ ਇਲਾਕੇ ਨੂੰ ਮੇਰੇ ਭਰਾ ‘ਤੇ ਮਾਣ ਹੈ, ਜਿਸ ਨੇ ਦੇਸ਼ ਲਈ ਅਪਣੀ ਜਿੰਦਗੀ ਵਾਰ ਦਿੱਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਭੀਖੀ ਦੇ ਹੀ ਇਕ ਸਾਬਕਾ ਫ਼ੌਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਸੀ ਅਤੇ ਪੈਨਸ਼ਨ ਲੈਣ ਦੇ ਸੁਪਨੇ ਦੇਖਦਾ ਸੀ ਪਰ ਪ੍ਰਮਾਤਮਾ ਕੁੱਝ ਹੋਰ ਹੀ ਮਨਜ਼ੂਰ ਸੀ, ਚੀਨ ਦੇ ਬਾਰਡਰ ਨੇੜੇ ਉਸ ਦੀ ਇਹ ਲਿਖੀ ਹੋਈ ਸੀ।

ਦੱਸ ਦਈਏ ਕਿ ਨੌਜਵਾਨ ਜਸਵੰਤ ਸਿੰਘ ਦਾ ਅੰਤਮ ਰਸਮਾਂ ਗੁਹਾਟੀ ਵਿਚ ਕੀਤਾ ਜਾਵੇਗਾ, ਜਿਸ ਦੇ ਲਈ ਸ਼ਨੀਵਾਰ ਸਵੇਰੇ ਪਰਿਵਾਰ ਰਵਾਨਾ ਹੋ ਗਿਆ।।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਫੌਜ ਦੀ ਸੇਵਾ ਦੌਰਾਨ ਰੱਬ ਨੂੰ ਪਿਆਰੇ ਹੋ ਗਏ ਹਨ। ਜਿਨ੍ਹਾਂ ਦੇ ਪਰਿਵਾਰਾਂ ਕੋਲ ਸਦਾ ਯਾਦਾਂ ਹੀ ਰਹਿ ਜਾਂਦੀਆਂ ਹਨ। ਵਾਹਿਗੁਰੂ ਮਿਹਰ ਕਰੇ ਵੀਰਾਂ ਤੇ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.