ਤਰਨਤਾਰਨ ਦੇ ਪਿੰਡ ਗੋਹਲਵਾੜ ਵਿੱਚ ਪਿੰਡ ਦੇ ਲੋਕਾਂ ਨੇ ਗੁਰੂ ਘਰ ਦੇ ਗ੍ਰੰਥੀ ਨੂੰ ਇੱਕ ਔਰਤ ਸਮੇਤ ਗੁਰੂ ਘਰ ਵਿੱਚ ਫੜ ਲਿਆ। ਲੋਕਾਂ ਦਾ ਇਕੱਠ ਹੋ ਜਾਣ ਤੇ ਗ੍ਰੰਥੀ ਸਿੰਘ ਨੇ ਉਸ ਔਰਤ ਨੂੰ ਕੰਧ ਟਪਾ ਕੇ ਭੇਜ ਦਿੱਤਾ। ਇਸ ਸਾਰੀ ਘ-ਟ-ਨਾ ਦੀ ਵੀਡੀਓ ਬਣ ਚੁੱਕੀ ਹੈ। ਪਿੰਡ ਦੀ ਪੰਚਾਇਤ ਅਤੇ ਸਤਿਕਾਰ ਕਮੇਟੀ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਨੌਜਵਾਨ ਅਮਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਉਹ ਗੁਰੂ ਘਰ ਦੇ ਨਾਲ ਹੀ ਇੱਕ ਕਰਿਆਨੇ ਦੀ ਦੁਕਾਨ ਵਿੱਚ ਲੱਕੜ ਦਾ ਕੰਮ ਕਰਦੇ ਸਨ।ਉਨ੍ਹਾਂ ਨੇ ਖੁਦ ਵੀਡੀਓ ਬਣਾਈ ਹੈ। ਇਨ੍ਹਾਂ ਨੇ ਬੂਹਾ ਬੰਦ ਕੀਤਾ ਹੋਇਆ ਸੀ। ਗ੍ਰੰਥੀ ਨੇ ਔਰਤ ਨੂੰ ਕੰਧ ਟਪਾ ਕੇ ਭਜਾ ਦਿੱਤਾ। ਨੌਜਵਾਨ ਦਾ ਕਹਿਣਾ ਹੈ ਕਿ ਉਸ ਸਮੇਂ 35-40 ਜਣੇ ਇਕੱਠੇ ਹੋ ਗਏ ਸਨ। ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਿਕ ਪਿੰਡ ਦੇ ਨੌਜਵਾਨਾਂ ਨੇ ਉਸ ਨੂੰ ਵੀਡੀਓ ਦਿਖਾਈ ਹੈ।ਉਹ ਸਤਿਕਾਰ ਕਮੇਟੀ ਨੂੰ ਨਾਲ ਲੈ ਕੇ ਡਿਪਟੀ ਨੂੰ ਮਿਲੇ ਹਨ।
ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਅਕਾਲ ਤਖ਼ਤ ਸਾਹਿਬ ਅੱਗੇ ਬੇਨਤੀ ਕਰਨਗੇ।ਸਰਪੰਚ ਨੇ ਦੱਸਿਆ ਹੈ ਕਿ ਇਹ ਗ੍ਰੰਥੀ ਸਿੰਘ ਪਹਿਲਾਂ ਵੀ 2 ਵਾਰ ਸਤਿਕਾਰ ਕਮੇਟੀ ਤੋਂ ਲਿਖਤੀ ਤੌਰ ਤੇ ਮੁ-ਆ-ਫ਼ੀ ਮੰਗ ਚੁੱਕਾ ਹੈ। ਸਤਿਕਾਰ ਕਮੇਟੀ ਪੰਚ ਪ੍ਰਧਾਨੀ ਨਾਲ ਸਬੰਧਿਤ ਵਿਅਕਤੀ ਦਾ ਕਹਿਣਾ ਹੈ ਕਿ ਇਸ ਘ-ਟ-ਨਾ ਨਾਲ ਗੁਰੂ ਘਰ ਦੀ ਮਰਿਆਦਾ ਭੰ-ਗ ਹੋਈ ਹੈ।
ਇਸ ਲਈ ਇਸ ਮਾਮਲੇ ਵਿੱਚ ਸ-ਖ਼-ਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨਗੇ।ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪਿੰਡ ਗੋਹਲਵਾੜ ਤੋਂ ਉਨ੍ਹਾਂ ਕੋਲ ਗ੍ਰੰਥੀ ਸਿੰਘ ਅਤੇ ਇੱਕ ਔਰਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦ-ਰ-ਖਾ-ਸ-ਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ। ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।