ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨ ਵੀਰਾਂ ਦੇ ਘੋਲ ਨਾਲ ਜੁੜੀ ਆ ਰਹੀ ਹੈ। ਕਿਸਾਨਾਂ ਦੇ ਇਸ ਘੋਲ ਵਿੱਚ ਹਰ ਤਬਕੇ ਦੇ ਲੋਕ ਸ਼ਾਮਿਲ ਹੋ ਰਹੇ ਹਨ ਅਤੇ ਵੱਧ ਚੜ੍ਹ ਕੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ।ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚੋਂ ਵੀ ਲੋਕ ਸੈਂਟਰ ਸਰਕਾਰ ਤੋ ਨਾਰਾਜ ਚੱਲ ਰਹੇ ਹਨ। ਆਓ ਇਸ ਤਰਾਂ ਦੀ ਇਹ ਵੀਡੀਓ। ਉਧਰ ਦੂਜੇ ਪਾਸੇ ਦਿੱਲੀ ਦੇ ਚੁਫੇਰੇ ਸ਼ੜਕਾਂ ‘ਤੇ ਦਿੱਲੀ ਦੇ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ’ਤੇ ਮੀਂਹ ਆ ਫ਼ਤ ਬਣ ਕੇ ਆਇਆ।
ਕਿਸਾਨਾਂ ਦੇ ਟੈਂਟਾਂ ਵਿੱਚ ਪਾਣੀ ਭਰ ਗਿਆ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਭਿੱਜ ਗਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਟੈਂਟ ਸਨ, ਉਨ੍ਹਾਂ ਵਿੱਚ ਬੀਤੇ ਦਿਨ ਪਏ ਮੀਂਹ ਦਾ ਪਾਣੀ ਭਰ ਗਿਆ ਅਤੇ ਟੈਂਟਾਂ ਵਿੱਚ ਰੱਖੇ ਕੱਪੜੇ ਭਿੱਜ ਗਏ। ਜਿਥੇ ਰਾਸ਼ਨ ਦਾ ਸਾਮਾਨ ਰੱਖਿਆ ਹੋਇਆ ਸੀ, ਉਨ੍ਹਾਂ ਟੈਂਟਾਂ ਵਿੱਚ ਵੀ ਪਾਣੀ ਭਰ ਗਿਆ। ਦਿੱੱਲੀ ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀ ਇੱਥੇ ਪਹੁੰਚੇ ਅਤੇ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਮੋਰਚਾ ਸਾਂਭਿਆ ਹੋਇਆ ਹੈ। ਵਿਦਿਆਰਥੀ ਵਿਵਸਥਾ ਸੁਧਾਰਨ ਵਿੱਚ ਕਿਸਾਨਾਂ ਦੀ ਮਦਦ ਕਰ ਰਹੇ ਹਨ।ਕੌਮੀ ਸ਼ਾਹਰਾਹ-8 ਉਪਰ ਚੱਲ ਰਹੇ ਇਸ ਧਰਨੇ ’ਤੇ ਅੱਜ ਲੋਕ ਆਪਣੇ ਕੱਪੜੇ ਅਤੇ ਗੱਦੇ ਸੁਕਾਉਂਦੇ ਨਜ਼ਰ ਆਏ।
ਬਿਲਾਸਪੁਰ (ਰਾਮਪੁਰ) ਦੇ ਨੌਜਵਾਨ ਕਿਸਾਨ ਆਗੂ ਗੁਰੀ ਰੰਧਾਵਾ ਨੇ ਦੱਸਿਆ ਕਿ ਬੀਤੇ ਦਿਨ ਅਤੇ ਅੱਜ ਪਏ ਮੀਂਹ ਕਾਰਨ ਕਿਸਾਨਾਂ ਲਈ ਦਿੱਕਤਾਂ ਪੈਦਾ ਹੋ ਗਈਆਂ ਹਨ।ਪਰ ਕਿਸਾਨਾਂ ਦਾ ਇਹ ਹੋਂਸਲਾ ਤੇ ਜਜਬਾ ਬੁਲੰਦ ਹੈ |ਕਿਸਾਨਾਂ ਦਾ ਕਹਿਣਾ ਇਹ ਹੈ ਕਿ ਉਹ ਦਿੱਲੀ ਨੂੰ ਫਤਿਹ ਜਰੂਰ ਕਰਕੇ ਜਾਣਗੇ |ਕਿਉਕਿ ਓਹਨਾ ਦੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਹੈ ਤੇ ਉਹ ਇਹ ਬਿੱਲ ਵਾਪਿਸ ਕਰਵਾ ਕੇ ਹੀ ਇਥੋਂ ਵਾਪਿਸ ਜਾਣਗੇ |ਦੇਸ਼ ਵਿਦੇਸ਼ ਦੀਆ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |
