ਰੋਪੜ ਦੇ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਅੰਜੂ ਚੌਧਰੀ ਦੁਆਰਾ ਇਕ ਵਿਦਿਆਰਥਣ ਦੀ ਗੁੱਤ ਖਿੱ-ਚ-ਣ ਅਤੇ ਚ-ਪੇ-ੜਾਂ ਲਾਉਣ ਸਬੰਧੀ ਵਾਇਰਲ ਹੋਈ। ਵੀਡੀਓ ਨੇ ਉਨ੍ਹਾਂ ਨੂੰ ਅਦਾਲਤੀ ਚੱਕਰ ਵਿੱਚ ਪਾ ਦਿੱਤਾ ਹੈ। ਹੁਣ ਤੱਕ ਇਸ ਮਾਮਲੇ ਵਿੱਚ ਕਈ ਮੋ-ੜ ਆਏ। ਕਦੇ ਮੈਡਮ ਦੀ ਸਕੂਲ ਅਧਿਆਪਕਾ ਨੂੰ ਡਾਂ-ਟ-ਣ ਦੀ ਆਡੀਓ ਸਾਹਮਣੇ ਆ ਜਾਂਦੀ। ਕਦੇ ਬਾਰ੍ਹਵੀਂ ਜਮਾਤ ਦੀਆਂ ਕੁੜੀਆਂ ਮੈਡਮ ਦੇ ਪੱਖ ਵਿੱਚ ਆ ਖਡ਼੍ਹਦੀਆਂ। ਹੁਣ ਤਾਂ ਪੁਲਿਸ ਨੇ ਪ੍ਰਿੰਸੀਪਲ ਮੈਡਮ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਬੰਧਿਤ ਥਾਣੇ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਬਾਲ ਵਿਕਾਸ ਸੁਰੱਖਿਆ ਅਫਸਰ ਰੋਪੜ ਵੱਲੋਂ ਇਕ ਵੀਡੀਓ ਸੌਂਪੀ ਗਈ ਸੀ ਅਤੇ ਉਨ੍ਹਾਂ ਨੂੰ ਗਰਲਜ਼ ਸਕੂਲ ਦੀ ਪ੍ਰਿੰਸੀਪਲ ਅੰਜੂ ਚੌਧਰੀ ਤੇ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲੀਸ ਵੱਲੋਂ ਮੈਡਮ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਜੇ ਪ੍ਰਿੰਸੀਪਲ ਦੀ ਗ੍ਰਿ-ਫ਼-ਤਾ-ਰੀ ਨਹੀਂ ਹੋਈ।
ਉਨ੍ਹਾਂ ਨੂੰ ਜਲਦੀ ਹੀ ਹਿ-ਰਾ-ਸ-ਤ ਵਿਚ ਲੈ ਲਿਆ ਜਾਵੇਗਾ। ਮਾਮਲੇ ਦੀ ਸੱ-ਚਾ-ਈ ਜਾਣਨ ਲਈ ਬੱਚਿਆਂ ਦੇ ਬਿਆਨ ਦਰਜ ਕੀਤੇ ਜਾਣਗੇ। ਪੁਲੀਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਲ ਵਿਕਾਸ ਅਤੇ ਸੁਰੱਖਿਆ ਅਧਿਕਾਰੀ ਰੋਪੜ ਦੇ ਦੱਸਣ ਮੁਤਾਬਕ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿਚ ਸਕੂਲ ਪ੍ਰਿੰਸੀਪਲ ਵੱਲੋਂ ਕਿਸੇ ਬੱਚੀ ਨੂੰ ਚ-ਪੇ-ੜਾਂ ਲਾਈਆਂ ਜਾ ਰਹੀਆਂ ਸਨ। ਮੁੱਖ ਦਫਤਰ ਵੱਲੋਂ ਪੱਤਰ ਲਿਖ ਕੇ ਉਨ੍ਹਾਂ ਨੂੰ ਇਸ ਮਾਮਲੇ ਤੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਇਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਤੱਥਾਂ ਤੇ ਆਧਾਰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜੇਕਰ ਪੜਤਾਲ ਦੌਰਾਨ ਦੋ-ਸ਼ ਸਾਬਤ ਹੋ ਜਾਂਦੇ ਹਨ ਤਾਂ ਪ੍ਰਿੰਸੀਪਲ ਨੂੰ 3 ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸ-ਜ਼ਾ ਨਹੀਂ ਦਿੱਤੀ ਜਾ ਸਕਦੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
