Home / ਤਾਜ਼ਾ ਖਬਰਾਂ / ਗੁਰੂ ਨਾਨਕ ਦੇਵ ਜੀ ਦੇ ਕੌਤਕ

ਗੁਰੂ ਨਾਨਕ ਦੇਵ ਜੀ ਦੇ ਕੌਤਕ

ਗੁਰੂਦੁਆਰਾ ਰੀਠਾ ਸਾਹਿਬ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਹੈ। ਇਹ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਸਿੱਧਾਂ ਨੂੰ ਜੋਗ ਦੇ ਅਸਲ ਮਾਈਨੇ ਸਮਝਾਉਣ ਆਏ ਸਨ। ਉਸ ਸਮੇਂ ਇਥੇ ਗੋਰਖਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ।

ਉਸ ਸਮੇਂ ਇਕ ਆਚੰਭਤ ਕੌਤਕ ਵੇਖਣ ਨੂੰ ਮਿਲਿਆ ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾ ਰੀਆਂ ਨਾਥਾਂ ਦਾ ਹੰ ਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ। ਇਤਿਹਾਸਕ ਗਵਾਹੀ ਮੁਤਾਬਕ 16 ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਸਮੇਤ ਜਦੋਂ ਇਸ ਸਥਾਨ ‘ਤੇ ਆਏ ਤਾਂ ਉਸ ਵਕਤ ਰੀਠੇ ਦੇ ਇੱਕ ਭਰੇ ਹੋਏ ਦਰਖ਼ਤ ਹੇਠਾਂ ਗੋਰਖ ਨਾਥ ਜੋਗੀ ਦਾ ਚੇਲਾ ਢੇਰ ਨਾਥ ਡੇਰਾ ਲਾਈ ਬੈਠਾ ਸੀ। ਇਸ ਦਰਖ਼ਤ ਦੇ ਦੂਸਰੇ ਪਾਸੇ ਬਾਬੇਕਿਆਂ ਨੇ ਵੀ ਆਸਨ ਲਾ ਲਏ।

ਗੁਰੂ ਜੀ ਦੀ ਆਮਦ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ ਅਤੇ ਉਨ੍ਹਾਂ (ਗੁਰੂ ਜੀ) ਨੂੰ ਇੱਥੇ ਆਉਣ ਦਾ ਕਾਰਨ ਪੁੱਛਣ ਲੱਗੇ। ਗੁਰੂ ਸਾਹਿਬ ਨੇ ਜੋਗੀਆਂ ਨੂੰ ਦੱਸਿਆ ਕਿ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਦਿਆਂ ਹੋਇਆਂ ਉਸ ਨਿਰੰਕਾਰ ਨਾਲ ਜੁੜੇ ਰਹਿਣਾ ਹੀ ਸੱਚਾ ਜੋਗ ਹੈ।ਇਸ ਸਥਾਨ ’ਤੇ ਹਰ ਸਾਲ ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਦੀ ਆਮਦ ਨੂੰ ਇੱਕ ਵਿਸ਼ਾਲ ਧਾਰਮਿਕ ਸਮਾਗਮ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.