Home / ਤਾਜ਼ਾ ਖਬਰਾਂ / ਗੁਰੂ ਘਰ ਵਿਚ ਜਾਕੇ ਲੱਖਾਂ ਸਿਧਾਣਾ ਨੇ ਕੀਤੀ ਇਹ ਅਪੀਲ

ਗੁਰੂ ਘਰ ਵਿਚ ਜਾਕੇ ਲੱਖਾਂ ਸਿਧਾਣਾ ਨੇ ਕੀਤੀ ਇਹ ਅਪੀਲ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦੇਸ਼ ਦੇ ਕਿਸਾਨਾਂ ਦਾ ਕਾਲੇਖੇਤੀ ਕਾਨੂੰਨਾ ਦੇ ਕਾਰਨ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਲੱਖਾ ਸਿਧਾਣਾ ਵੱਲੋ ਇਕ ਗੁਰਦੁਆਰਾ ਸਾਹਿਬ ਪੁੱਜਿਆ ਗਿਆ ਜਿੱਥੇ ਕਿ ਉਹਨਾਂ ਨੇ ਲੋਕਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨਾ ਦਾ ਦਿੱਲੀ ਦੇ ਵਿੱਚ ਮੋਰਚਾ ਲਗਾਤਾਰ ਜਾਰੀ ਹੈ।

ਉਹਨਾਂ ਆਖਿਆ ਕਿ ਸਾਰੇ ਕਿਸਾਨ ਏਸ ਗੱਲ ਤੋ ਭਲੀ-ਭਾਂਤ ਜਾਣੂ ਹਨ ਕਿ ਜੇ ਇਹ ਤਿੰਨੇ ਕਾਨੂੰਨ ਵਾਪਿਸ ਨਹੀ ਹੁੰਦੇ ਤਾ ਨਾ ਅਸੀ ਆਪਣੀਆਂ ਫਸਲਾ ਬਚਾ ਸਕਾਂਗੇ ਅਤੇ ਨਾ ਹੀ ਆਪਣੀਆਂ ਆਉਣ ਵਾਲੀਆ ਪੀੜੀਆਂ ਬਚਾ ਸਕਾਂਗੇ ।ਪਰ ਬਾਵਜੂਦ ਇਸ ਦੇ ਸਾਡੇ ਕੰਨਾ ਤੇ ਜੂ ਤੱਕ ਨਹੀ ਸਰਕ ਰਹੀ ਅਤੇ ਅਸੀ ਦਿੱਲੀ ਮੋਰਚੇ ਚ ਪੁੱਜਣ ਦੀ ਬਜਾਏ ਚੁੱਪ-ਚਾਪ ਆਪੋ ਆਪਣੇ ਘਰਾ ਵਿੱਚ ਬੈਠੇ ਹੋਏ ਹਾਂ ਲੱਖਾ ਸਿਧਾਣਾ ਨੇ ਆਖਿਆਂ ਕਿ ਕਿਸਾਨਾ ਨੇ ਦਿੱਲੀ ਮੋਰਚੇ ਦੇ ਵਿੱਚ ਅਤ ਦੀ ਠੰਡ ਅਤੇ ਬਰਸਾਤਾਂ ਦਾ ਵਾਲਾ ਮੌਸਮ ਆਪਣੇ ਪਿੰਡੇ ਤੇ ਹੰਢਾਇਆ ਪਰ ਉੱਥੇ ਡਟੇ ਰਹੇ ਪਰ ਹੁਣ ਜਦ ਗਰਮੀ ਹੋਈ ਹੈ।ਲੱਖੇ ਨੇ ਅੱਗੇ ਕਿਹਾ ਕਿ ਜਿਸ ਤੋ ਬਚਾਅ ਵਾਸਤੇ ਹਰ ਤਰਾ ਦੇ ਪ੍ਰਬੰਧ ਕਿਸਾਨਾ ਵੱਲੋ ਕੀਤੇ ਗਏ ਹਨ ਅਜਿਹੇ ਵਿੱਚ ਅਸੀ ਮੋਰਚੇ ਚ ਸ਼ਮੂਲੀਅਤ ਨਹੀ ਕਰ ਰਹੇ ਹਾ ਲੱਖੇ ਨੇ ਆਖਿਆਂ ਕਿ ਲੋੜ ਹੈ।

ਫਿਰ ਤੋ 26 ਜਨਵਰੀ ਤੋ ਪਹਿਲਾ ਵਾਲਾ ਮਾਹੌਲ ਬਣਾਇਆ ਜਾਵੇ ਜਿਵੇ ਉਦੋਂ ਲੋਕ ਦਿੱਲੀ ਪੁੱਜਦੇ ਸਨ ਉਵੇ ਹੀ ਫਿਰ ਤੋ ਦਿੱਲੀ ਵਿਖੇ ਪੁੱਜਿਆ ਜਾਵੇ ਉਹਨਾਂ ਆਖਿਆਂ ਕਿ ਜਿੰਨਾ ਜ਼ਿਆਦਾ ਵੱਡਾ ਸਾਡਾ ਇਕੱਠ ਦਿੱਲੀ ਦੇ ਵਿੱਚ ਹੋਵੇਗਾ ।ਉਨੀ ਹੀ ਜ਼ਿਆਦਾ ਵੱਡੀ ਜਿੱਤ ਸਾਡੀ ਹੋਵੇਗੀ ਤੇ ਸਰਕਾਰ ਤੇ ਗੱਲਬਾਤ ਵਾਸਤੇ ਦਬਾਅ ਵਧੇਗਾ ਇਸ ਮੌਕੇ ਲੱਖਾ ਸਿਧਾਣਾ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਫਿਰ ਤੋ ਵੱਡੇ ਕਾਫਲੇ ਦੇ ਰੂਪ ਚ ਦਿੱਲੀ ਨੂੰ ਚਾਲੇ ਪਾਉਣਗੇ ਸੋ ਸਾਰਿਆ ਨੂੰ ਅਪੀਲ ਹੈ ਕਿ ਸਾਰੇ ਦਿੱਲੀ ਮੋਰਚੇ ਚ ਸ਼ਮੂਲੀਅਤ ਕਰਨ ਵਾਸਤੇ ਉਹਨਾਂ ਦੇ ਕਾਫਲੇ ਚ ਸ਼ਾਮਿਲ ਹੋਣ।।। ਪਾਠਕਾ ਨੂੰ ਬੇਨਤੀ ਹੈ ਕਿ ਇਸ ਬੇਨਤੀ ਵੱਲ ਜਰੂਰ ਕਰੋ।। ।

About Jagjit Singh

Check Also

ਹਿਮਾਂਸ਼ੀ ਨੇ ਬਿਖੇਰੇ ਹੁਸਨ ਦੇ ਜਲਵੇ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ |ਤੇ ਹਿਮਾਂਸ਼ੀ ਖੁਰਾਣਾ ਦੇ …

Leave a Reply

Your email address will not be published.