Home / ਹੋਰ ਜਾਣਕਾਰੀ / ਗੁਰੂਦਵਾਰੇ ਸਾਹਿਬ ਜਾਣ ਵਾਲੇ ਨੂੰ ਕਿਵੇਂ ਵੱਧ ਮਿਲਦਾ ਹੈ

ਗੁਰੂਦਵਾਰੇ ਸਾਹਿਬ ਜਾਣ ਵਾਲੇ ਨੂੰ ਕਿਵੇਂ ਵੱਧ ਮਿਲਦਾ ਹੈ

ਗੁਰੂਦੁਆਰਾ ਸਾਹਿਬ ਜਾਣ ਵਾਲੇ ਨੂੰ ਕਿਸ ਤਰ੍ਹਾਂ ਵਾਧਾ ਹੁੰਦਾ ਹੈ”ਗੁਰਦੁਆਰਾ, ਗੁਰੂਦੁਆਰਾ ਜਾਂ ਗੁਰੂਦਵਾਰਾ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਨਾਲ ਸਬੰਧਤ ਜਿਸ ਵੀ ਧਰਮ-ਧਾਮ ਜਾਂ ਸਰਬ-ਸਾਂਝੇ ਸਥਾਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ,

ਉਸ ਨੂੰ ‘ਸਿੱਖ ਸ਼ਬਦਾਵਲੀ’ ਵਿੱਚ ‘ਗੁਰਦੁਆਰਾ’ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ: ਗੁਰੂ ਦਾ ਘਰ। ਪੰਜਾਬੀ ’ਚ ਗੁਰਦੁਆਰਾ ਦੇ ਅੱਖਰੀ ਅਰਥ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿੱਚ ਇੱਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸ ਨੂੰ ਨਿਸ਼ਾਨ ਸਾਹਿਬ ਆਖਦੇ ਹਨ। ਜਿੰਨ੍ਹਾ ਸਥਾਨਾਂ ਉੱਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿੱਚ ਦੋ ਨਿਸ਼ਾਨ ਵੀ ਲੱਗੇ ਹੁੰਦੇ ਹਨ ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹਨ।*ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ ॥੧॥

(ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ।ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ ॥ ਰਹਾਉ ॥ (ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.