Home / ਹੋਰ ਜਾਣਕਾਰੀ / ਗੁਰੂਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਦਾ ਇਤਿਹਾਸ

ਗੁਰੂਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਦਾ ਇਤਿਹਾਸ

ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਤੇ ਨੌਵੀ ਕਰਹਾਲੀ ਸਾਹਿਬ”ਇੱਕ ਝਿੜੀ ਵਿੱਚ ਆ ਖਲੋਤੇ । ਜਿਥੇ ਇੱਕ ਸਨਮੁਖ ਨਾਮ ਦਾ ਕੁਸ਼ਟ ਰੋ ਗ ਦਾ ਇੱਕ ਵਿਅਕਤੀ ਰਹਿੰਦਾ ਸੀ । ਜਿਸ ਦੇ ਸਰੀਰ ਤੇ ਮੱਖੀਆਂ ਭਿਣਕ-੨ ਕਰਦੀਆਂ ਸਨ । ਉਸ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ । ਹਰ ਮਨੁੱਖ ਉਸ ਦੇ ਮੱਥੇ ਲੱਗਣਾ ਮਾ ੜਾ ਸਮਝਦਾ ਸੀ ਰੋਟੀ ਵੀ ਕਦੇ ਕਦਾਈ ਕੋਈ ਰੱਬ ਦਾ ਪਿਆਰਾ ਦੇ ਜਾਂਦਾ ਸੀ ।

ਕਿਤੇ ਉਸ ਦਾ ਛੂ ਤ ਕਿਸੇ ਹੋਰ ਨੂੰ ਨਾ ਲੱਗ ਜਾਵੇ । ਇਸ ਲਈ ਉਹ ਝੁੱਗੀ ਵਿੱਚ ਇਕੱਲਾ ਹੀ ਪਿਆ ਰਹਿੰਦਾ ਸੀ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ । ਕਦੇ ਦੁ ਖੀ ਹੋ ਕੇ ਵਿਰ ਲਾਪ ਕਰਦਾ ਸੀ । ਕਲਯੁਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਹਾਂ ਤੂੰ ਸਮੱਰਥ ਤੇ ਪ੍ਰਤੱਖ ਹੈ, ਜਾਂ ਤਾਂ ਮੇਰੀ ਮੁਕਤੀ ਕਰ ਦਿਓ । ਨਹੀ ਤਾਂ ਮੇਰੇ ਸਰੀਰ ਦੇ ਰੋ ਗਾਂ ਨੂੰ ਖਤਮ ਕਰ ਦਿਓ ਘਟ-ਘਟ ਦੇ ਜਾਨਣਹਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ਪਹੁੰਚੇ, ਤੇ ਆਵਾਜ ਦਿੱਤੀ ਉੱਠ ਭਾਈ ਗੁਰਸਿੱਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਂਨ ਹੋਈ ਹੈ । ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ । ਉੱਠ ਇਸ ਛੱਪੜੀ ਵਿੱਚ ਗੋਤਾ ਲਾ ਤੇਰੀ ਦੇਹ ਕੁੰਦਨ ਵਰਗੀ ਹੋ ਜਾਵੇਗੀ । ਇਹ ਅਵਾਜ ਸੁਣ ਕੇ ਉਹ ਉੱਠਿਆ ਤਾਂ ਸਹੀ ਪਰ ਮਨ ਵਿੱਚ ਦਲੀਲਾਂ ਸੋਚੀ ਜਾਵੇ । ਗੁਰੂ ਸਾਹਿਬ ਨੇ ਅਵਾਜ ਦਿੱਤੀ ਕਿ ਇਸ ਸਮੇਂ ਪਤਾਲਪੁਰੀ ਤੋਂ ਅਠਾਹਠ ਤੀਰਥਾਂ ਦਾ ਜਲ ਇਸ ਥਾਂ ਤੇ ਪ੍ਰਵੇਸ ਕਰ ਰਿਹਾ ਹੈ । ਜਦੋਂ ਕੋੜੀ ਨੇ ਭਵਿੱਖਤ ਬਚਨ ਸੁਣੇ ਤਾਂ ਉਠ ਕੇ ਸਣੇ ਕੱਪੜੇ ਛੱਪੜੀ ਵਿੱਚ ਜਾ ਡਿੱਗਾ ਉਸ ਨੂੰ ਇਊਂ ਪ੍ਰਤੀਤ ਹੋਇਆ ਜੀਵੇਂ ਸ਼ਰੀਰਕ ਰੋਗ ਕਦੇ ਹੋਇਆ ਹੀ ਨਾ ਹੋਵੇ ।ਉਹ ਦੋੜ ਕੇ ਗੁਰੂ ਚਰਨੀ ਜਾ ਡਿੱਗਾ ਇਸ ਕੋਤਕ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਭ ਹੁੰਮ-ਹੁੰਮਾ ਕੇ ਸਤਿਗੁਰੂ ਜੀ ਦੇ ਚਰਨਾਂ ਜਾ ਡਿੱਗੇ।

ਤਾਂ ਹਜੂਰ ਨੇ ਅਸ਼ੀਰਵਾਦ ਦਿੱਤਾ ਜਿਹੜਾ ਇਸ ਥਾਂ ਤੇ ਸ਼ਰਧਾ ਨਾਲ ਪੰਜ ਐਤਵਾਰ ਜਾਂ ਪੰਜ ਪੰਚਮੀਆਂ ਇਸ਼ਨਾਨ ਕਰੇਗਾ ਉਸ ਦਾ ੧੮ ਪ੍ਰਕਾਰ ਦਾ ਕੱਚਾ ਕੋ ਹੜ ਅਤੇ ਸੋਕੜਾ ਨਿਰੰਕਾਰ ਆਪ ਠੀਕ ਕਰੇਗਾ। ਅਤੇ ਸਮਾਂ ਪਾ ਕੇ ਇਹ ਅਸਥਾਨ ਤੀਰਥ ਬਣੇਗਾ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਥੇ ਮੁਬਾਰਕ ਚਰਨ ਪਾਏ।ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published. Required fields are marked *