ਬਰਨਾਲਾ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਵਾਇਰਲ ਹੋਈ ਵੀਡੀਓ ਦੇ ਸਬੰਧ ਵਿਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਇਕ ਔਰਤ ਅਮਨਦੀਪ ਕੌਰ ਅਤੇ ਉਸ ਦੀ ਬੱਚੀ ਦੁਆਰਾ ਗੁਰੂ ਘਰ ਵਿਚ ਇਕ ਵਿਅਕਤੀ ਅਤੇ ਕੁਝ ਔਰਤਾਂ ਨਾਲ ਬ-ਹਿ-ਸ-ਣ ਦੀ ਵੀਡੀਓ ਸਾਹਮਣੇ ਆਈ ਸੀ। ਤਾਜ਼ਾ ਵਾਇਰਲ ਹੋਈ ਵੀਡੀਓ ਵਿਚ ਕੁਝ ਵਿਅਕਤੀ ਬੈਠੇ ਹਨ ਅਤੇ ਇਕ ਵਿਅਕਤੀ ਨੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਗੁਰੂਘਰ 1940 ਵਿੱਚ ਬਣਿਆ ਸੀ। ਪਹਿਲਾਂ ਇੱਥੇ ਸੰਤ ਬਾਬਾ ਸੁੰਦਰ ਸਿੰਘ ਜੀ 1916 ਵਿੱਚ ਆਏ।
ਉਨ੍ਹਾਂ ਤੋਂ ਬਾਅਦ 1981 ਤਕ ਬਾਬਾ ਲਾਲ ਸਿੰਘ ਜੀ ਨੇ ਸੇਵਾ ਕੀਤੀ ਅਤੇ ਇਸ ਸਮੇਂ ਸੰਤ ਬਾਬਾ ਕਰਨੈਲ ਸਿੰਘ ਜੀ ਸੇਵਾ ਨਿਭਾ ਰਹੇ ਹਨ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਸੰਤਾਂ ਨੇ ਸਰਕਾਰੀ ਸਕੂਲ ਦੇ 65 ਕਮਰੇ ਬਣਵਾਏ। ਪਿੰਡ ਦੇ ਹਸਪਤਾਲ ਬੱਸ ਸਟੈਂਡ ਦੋ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ। ਇੱਥੇ ਅਕਾਲ ਅਕੈਡਮੀ ਸ਼ੁਰੂ ਕਰਵਾਈ। ਇਸ ਵਿਅਕਤੀ ਨੇ ਪਹਿਲੀ ਵੀਡੀਓ ਬਣਾਉਣ ਵਾਲੀ ਅਮਨਦੀਪ ਕੌਰ ਬਾਰੇ ਦੱਸਿਆ ਹੈ ਕਿ ਉਹ ਪਿੰਡ ਟੱਲੇਵਾਲ ਦੀ ਲੜਕੀ ਹੈ ਅਤੇ ਉਸ ਦਾ ਦੁਬਾਰਾ ਵਿਆਹ ਹੋਇਆ ਹੈ।
ਉਸ ਦੇ ਸਹੁਰੇ ਜਗਰਾਓ ਹਨ। ਉਸ ਦਾ ਪਤੀ ਬਾਹਰ ਰਹਿੰਦਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਨਦੀਪ ਕੌਰ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਹੁਣ ਉਸ ਨੇ ਆਪਣੀ ਵੀਡੀਓ ਵੀ ਡਲੀਟ ਕਰ ਦਿੱਤੀ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਸੰਤ ਬਾਬਾ ਕਰਨੈਲ ਸਿੰਘ ਜੀ ਦਾ ਕਹਿਣਾ ਹੈ ਕਿ ਇਸ ਲੜਕੀ ਨੂੰ ਜੇਕਰ ਦਵਾਈ ਦੀ ਜ਼ਰੂਰਤ ਹੈ ਤਾਂ ਉਸ ਨੂੰ ਦਵਾਈ ਦਿੱਤੀ ਜਾਣੀ ਚਾਹੀਦੀ ਹੈ ਪਰ ਉਸ ਤੇ ਕੋਈ ਕਾਰਵਾਈ ਨਹੀਂ ਕਰਵਾਉਣੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
