Home / ਹੋਰ ਜਾਣਕਾਰੀ / ਗੁਰੂਦਵਾਰਾ ਸ਼੍ਰੀ ਪੰਜੋਖੜਾ ਸਾਹਿਬ ਜੀ ਦੇ ਤੇ ਸ਼ੇਅਰ ਕਰੋ

ਗੁਰੂਦਵਾਰਾ ਸ਼੍ਰੀ ਪੰਜੋਖੜਾ ਸਾਹਿਬ ਜੀ ਦੇ ਤੇ ਸ਼ੇਅਰ ਕਰੋ

ਦਰਸ਼ਨ ਕਰੋ ਜੀ ਇਤਿਹਾਸ ਜਾਣੋ ਗੁਰੂਦਵਾਰਾ ਸ਼੍ਰੀ ਪੰਜੋਖੜਾ ਸਾਹਿਬ ਪਾਤਿਸ਼ਾਹ ਅੱਠਵੀਂ ਜ਼ਿਲਾ ਅੰਬਾਲਾ ਦੇ ਪਿੰਡ ਪੰਜੋਖੜਾ ਵਿਚ ਸਥਿਤ ਹੈ | ਇਹ ਪਾਤਿਸ਼ਾਹੀ ਅੱਠਵੀਂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਸਥਾਨ ਹੈਗੁਰੂ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਬਿਕ੍ਰਮੀ ੧੭੨੦ ਮਾਘ ਸੁਦੀ ੭, ੮, ੯ ਨੂੰ ਇਸ ਸਥਾਨ ਤੇ ਆਏ ਅਤੇ ਤਿੰਨ ਦਿਨ ਇਥੇ ਠਹਿਰ ਕੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇਕੇ ਨਿਹਾਲ ਕੀਤਾ ।

ਸ਼੍ਰੀ ਲਾਲ ਚੰਦ ਪੰਡਤ ਜੀ ਦੇ ਪ੍ਰਸ਼ਨ ਪੁੱਛਿਆ | ਗੁਰੂ ਸਾਹਿਬ ਜੀ ਨੇ ਗੁੰਗੇ ਬੋਲੇ ਛੱਜੂ ਝੀਵਰ ਨੂੰ ਨਾਲ ਬਣੇ ਪਾਣੀ ਦੇ ਕੁੰਡ ਵਿਚ (ਜਿਥੇ ਹੁਣ ਸਰੋਵਰ ਸਾਹਿਬ ਹੈ) ਇਸ਼ਨਾਨ ਕਰਨ ਲਈ ਕਿਹਾ | ਗੁਰੂ ਸਾਹਿਬ ਨੇ ਕ੍ਰਿਪਾ ਦੀ ਰਹਿਮਤ ਕਰਕੇ ਸਿਰ ਦੇ ਉਪਰ ਛਟੀ ਰੱਖਕੇ ਸ਼੍ਰੀ ਭਗਵਤ ਗੀਤਾ ਜੀ ਦੇ ਅਰਥਾ ਕਰਵਾ ਦਿਤੇ | ਉਸੇ ਸਮੇਂ ਪੰਡਤ ਦਾ ਹੰਕਾਰ ਟੁੱ ਟ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਪਿਆ ਤੇ ਸ਼ਰਧਾਲੂ ਸਿੱਖ ਬਣ ਗਿਆ । ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਅਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਲਈ ਅਰਪਨ ਕਰ ਦਿੱਤਾ ।ਗੁਰੂ ਸਾਹਿਬ ਨੇ ਰੇਤ ਦੀ ਟਿਬੀ ਲਾਕੇ ਉਹਦੇ ਵਿਚ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤਾ ਅਤੇ ਵਰ ਦਿਤਾ ਕਿ ਅੱਜ ਤੋਂ ਇਸ ਸਥਾਨ ਤੇ ਜੋ ਭੀ ਮਨੁੱਖ ਸਰਧਾ ਭਾਵਨਾ ਨਾਲ ਆਵੇਗਾ ਅਤੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰੇਗਾ ਉਹਦੀ ਹਰ ਇੱਛਾ ਭਾਵਨਾ ਪੂਰਨ ਹੋਵੇਗੀ ਅਤੇ ਜੋ ਕੁਝ ਇਥੇ ਭੇਟ ਕਰੇਗਾ ਉਹ ਸਾਨੂੰ ਪ੍ਰਵਾਨ ਹੋਵੇਗਾ।

ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾ ਜੋ ਸਾਡੇ ਬੱਚਿਆਂ ਤਕ ਸਾਡਾ ਇਤਿਹਾਸ ਪਹੁੰਚ ਸਕੇ |ਬਹੁਤ ਸਾਰੇ ਆਰਟੀਕਲ ਅਸੀਂ ਰੋਜਾਨਾ ਸ਼ੇਅਰ ਕਰਦੇ ਹਾਂ ਕਿਰਪਾ ਕਰਕੇ ਇਸ ਤਰਾਂ ਦੇ ਆਰਟੀਕਲ ਨੂੰ ਜਰੂਰ ਸ਼ੇਅਰ ਕਰਿਆ ਕਰੋ ਜਿਸਦੇ ਨਾਲ ਸਾਡੇ ਬੱਚਿਆਂ ਨੂੰ ਕੋਈ ਸਾਡੇ ਧਰਮ ਪ੍ਰਤੀ ਜਾਣਕਾਰੀ ਮਿਲਦੀ ਹੋਵੇ |ਹੋਰ ਜਾਣਕਾਰੀ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.