ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਬਾਲੀਵੁੱਡ ਐਕਟਰ ਅਤੇ ਗੁਰਦਸਪੂਰ ਤੋਂ ਚੁਣੇ ਗਏ ਸਾਂਸਦ ਸੰਨੀ ਦਿਓਲ ਦੇ ਬਾਰੇ ਆ ਰਹੀ ਹੈ। ਇਸ ਸਮੇਂ ਦੇਸ਼ ਵਿਚ ਖੇਤੀ ਬਿੱਲ ਦਾ ਮੁੱਦਾ ਬਹੁਤ ਜਿਆਦਾ ਚੱਲਿਆ ਹੋਇਆ ਹੈ। ਕਿਸਾਨ ਇਸਦਾ ਵੱਡੇ ਪੱਧਰ ਤੇ ਵਿ ਰੋ ਧ ਕਰ ਰਹੇ ਹਨ ਅਤੇ ਵੱਖ ਵੱਖ ਥਾਵਾਂ ਤੇ ਇਸ ਬਿੱਲ ਦਾ ਰੋਸ ਕਰਨ ਲਈ ਧਰਨੇ ਲਗਾਏ ਹੋਏ ਹਨ ਇਥੋਂ ਤੱਕ ਕੇ ਇੰਡੀਆ ਬੰਦ ਦਾ ਸਦਾ ਵੀ ਦਿੱਤਾ ਗਿਆ ਹੈ।
ਇਸੇ ਬਿੱਲ ਤੇ ਸਾਂਸਦ ਸੰਨੀ ਦਿਓਲ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿਚ ਓਹਨਾ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ। ਜਿਸ ਤੋਂ ਬਾਅਦ ਸੰਨੀ ਦਿਓਲ ਨੂੰ ਸ਼ੋਸ਼ਲ ਮੀਡੀਆ ਤੇ ਕਿਰਕਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੁਬਾਰਾ ਬਣਾਏ ਗਏ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਬਿੱਲ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਸਿੱਧਾ ਕਿਸਾਨਾਂ ਦੇ ਸੀਨੇ ‘ਤੇ ਵੱਜਿਆ ਹੈ। ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਉਹ ਸੰਨੀ ਦਿਓਲ ਨੂੰ ਹੁਣ ਇੱਥੇ ਵੜਨ ਨਹੀਂ ਦੇਣਗੇ।
ਸੰਨੀ ਦਿਓਲ ਹੁਣ ਆਪਣਾ ਹਿਸਾਬ ਲੈ ਕੇ ਆਵੇ ਅਸੀ ਹੁਣ ਗੱਲਾਂ ਚ ਨਹੀਂ ਆਉਣ ਵਾਲੇ ।ਇਸ ਦੇ ਨਾਲ ਹੀ ਦੱਸ ਦਈਏ ਕਿ ਕੱਲ੍ਹ ਪੰਜਾਬ ਚ ਥਾਂ ਥਾਂ ਕਿਸਾਨ ਭਰਾਵਾਂ ਭੈਣਾਂ ਬੀਬੀਆਂ ਨੇ ਨੇ ਸ਼ਹਿਰ ਦੇ ਚੌਕਾਂ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਦਿੱਤਾ ਹੈ । ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਦਗਾ ਕੀਤਾ ਹੈ।ਇਹ ਬਿੱਲ ਕਿਸਾਨ ਸੁਧਾਰ ਬਿੱਲ ਨਹੀਂ ਸਗੋਂ ਕਿਸਾਨ ਵਿਰੋਧੀ ਬਿੱਲ ਹੈ ਜਿਸ ਨਾਲ ਕਿਸਾਨਾਂ ਦੀ ਜ਼ਿੰਦਗੀ ਖਤਮ ਹੋ ਜਾਵੇਗੀ।ਇੱਥੇ ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਕੰਗਨਾ ਰਣੌਤ ਨੇ ਵੀ ਮੋਦੀ ਬਿੱਲ ਦਾ ਸਮਰਥਨ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਸ਼ੋਸ਼ਲ ਮੀਡੀਆ ਤੇ ਜਮ ਕੇ ਲਾਹਨਤਾਂ ਪਈਆਂ ਹਨ। ਪਰ ਪੰਜਾਬ ਦੇ ਗਾਇਕ ਜੱਟ ਭਾਈਚਾਰੇ ਵੱਲੋਂ ਕਿਸਾਨ ਵੀਰਾਂ ਨੂੰ ਵੱਡੀ ਸਪੋਰਟ ਮਿਲ ਰਹੀ ਹੈ।
