Home / ਤਾਜ਼ਾ ਖਬਰਾਂ / ਗੁਰਦਸਪੂਰ ਦੇ MP ਸੰਨੀ ਦਿਓਲ ਬਾਰੇ ਵੱਡੀ ਖ਼ਬਰ

ਗੁਰਦਸਪੂਰ ਦੇ MP ਸੰਨੀ ਦਿਓਲ ਬਾਰੇ ਵੱਡੀ ਖ਼ਬਰ

ਖੇਤੀ ਅੰਦੋਲਨ ਇਸ ਸਮੇਂ ਆਪਣੇ ਸਿਖਰਾਂ ਉੱਪਰ ਪਹੁੰਚ ਚੁੱਕਾ ਹੈ। ਇਸ ਦੌਰਾਨ ਦੇਸ਼ ਅੰਦਰ ਬਹੁਤ ਸਾਰੀਆਂ ਖਬਰਾਂ ਸੁਣਨ ਵਿੱਚ ਆਉਂਦੀਆਂ ਹਨ ਜਿਨ੍ਹਾਂ ਦਾ ਅਸਰ ਦੇਸ਼ ਦੇ ਵਿੱਚ ਹੋਣ ਵਾਲੀਆਂ ਰੋਜ਼ਾਨਾ ਗਤੀ ਵਿਧੀਆਂ ਉੱਪਰ ਪੈਂਦਾ ਹੈ। ਬੀਤੇ ਦਿਨੀਂ ਇੱਕ ਖ਼ਬਰ ਸੁਣਨ ਵਿੱਚ ਮਿਲੀ ਸੀ ਕਿ ਭਾਜਪਾ ਪਾਰਟੀ ਵੱਲੋਂ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਵਾਈ ਸ੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।

ਕਿਹਾ ਜਾਂਦਾ ਸੀ ਕਿ ਸੰਨੀ ਦਿਓਲ ਨੂੰ ਇਹ ਸੁਰੱਖਿਆ ਕਿਸਾਨਾਂ ਦੇ ਲਈ ਦਿੱਤੇ ਗਏ ਬਿਆਨ ਤੋਂ ਬਾਅਦ ਦਿੱਤੀ ਗਈ ਸੀ।ਅਦਾਕਾਰ ਸੰਨੀ ਦਿਓਲ ਦੀ ਸੁਰੱਖਿਆ ਵਿਚ ਵਾਧੇ ਨੂੰ ਲੈ ਕੇ ਆਈਆਂ ਹੋਈਆਂ ਖ਼ਬਰਾਂ ਬਹੁਤ ਚਰਚਾ ਦੇ ਵਿੱਚ ਹਨ ਜਿਸ ਦੇ ਸੰਬੰਧ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਟਵੀਟ ਵੀ ਕੀਤੇ ਜਾ ਚੁੱਕੇ ਹਨ। ਇਸ ਦੇ ਸਬੰਧ ਵਿਚ ਸੰਨੀ ਦਿਓਲ ਨੇ ਟਵੀਟ ਕਰਦੇ ਹੋਏ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰ ਡ ਨ ਕੀਤਾ ਹੈ। ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਵਾਈ ਸ੍ਰੇਣੀ ਦੀ ਸੁਰੱਖਿਆ ਉਨ੍ਹਾਂ ਨੂੰ ਜੁਲਾਈ 2020 ਵਿੱਚ ਹੀ ਦੇ ਦਿੱਤੀ ਗਈ ਸੀ।ਇਸ ਸਬੰਧੀ ਟਵੀਟ ਕਰਦੇ ਹੋਏ ਸੰਨੀ ਦਿਓਲ ਨੇ ਆਖਿਆ ਹੈ ਕਿ ਮੀਡੀਆ ਨੂੰ ਹਰ ਤੱਥ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਸਬੰਧੀ ਜਾਂਚ ਕਰ ਲੈਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਮੈਂ ਆਪਣੇ ਮੀਡੀਆ ਸਹਿਯੋਗੀਆਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਖਬਰ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਅੱਗੇ ਗੁਜ਼ਾਰਿਸ਼ ਕੀਤੀ ਕਿ ਉਹ ਇਹੋ ਜਿਹੀਆਂ ਖ਼ਬਰਾਂ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣ।ਹੋਰ ਦੇਸ਼ ਵਿਦੇਸ਼ ਦੀਆ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.