ਇਸ ਵੇਲੇ ਇੱਕ ਵੱਡੀ ਖ਼ਬਰ ਮਨੋਰੰਜਨ ਜਗਤ ਨਾਲ ਜੁੜੀ ਆ ਰਹੀ ਹੈ। ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਇਕ ਵਾਰ ਫਿਰ ਮਾਪੇ ਬਣਨ ਵਾਲੇ ਹਨ। ਗਿੰਨੀ ਚਤਰਥ ਅਗਲੇ ਸਾਲ ਜਨਵਰੀ ਵਿਚ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਇਸ ਜੋੜੀ ਦੇ ਘਰ ਵਿਚ ਖੁਸ਼ੀ ਆਈ ਸੀ ਜਦੋਂ ਉਨ੍ਹਾਂ ਦੀ ਧੀ ਅਨਾਇਰਾ ਦਾ ਜਨਮ ਹੋਇਆ ਸੀ।
ਕਪਿਲ ਅਤੇ ਗਿੰਨੀ ਦਾ ਵਿਆਹ 2018 ਵਿੱਚ ਹੋਇਆ ਸੀ। ਦੋਵਾਂ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇਹ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇੱਕ ਇੰਟਰਵਿਊ ਵਿੱਚ ਕਪਿਲ ਸ਼ਰਮਾ ਨੇ ਆਪਣੀ ਪ੍ਰੇਮ ਕਹਾਣੀ ਦਾ ਜ਼ਿਕਰ ਕੀਤਾ ਸੀ। ਉਸ ਨੇ ਕਿਹਾ ਸੀ, ਗਿੰਨੀ ਚਤਰਥ ਜਲੰਧਰ ਦੇ HMV ਕਾਲਜ ਵਿਚ ਪੜ੍ਹਦੀ ਸੀ। ਮੈਂ ਸਕਾਲਰਸ਼ਿਪ ਹਾਲਡਰ ਸੀ ਕਿਉਂਕਿ ਮੈਂ ਥੀਏਟਰ ਵਿਚ ਰਾਸ਼ਟਰੀ ਵਿਜੇਤਾ ਸੀ।ਮੈਂ ਏਪੀਜੇ ਕਾਲਜ ਦਾ ਵਿਦਿਆਰਥੀ ਸੀ ਅਤੇ ਜੇਬ ਪੈਸੇ ਕਮਾਉਣ ਲਈ ਪਲੇਅ ਡਾਇਰੈਕਟਰ ਕਰਿਆ ਕਰਦਾ ਸੀ।ਗਿੰਨੀ ਕਾਲਜ ਵਿਚ ਆਡੀਸ਼ਨ ਦੇਣ ਗਈ, ਫਿਰ 2005 ਵਿੱਚ ਉਸ ਦੀ ਉਨ੍ਹਾਂ ਨਾਲ ਮੁਲਕਾਤ ਹੋਈ। ਉਸ ਸਮੇਂ ਉਹ 19 ਸਾਲਾਂ ਦੀ ਸੀ ਅਤੇ ਮੈਂ 24 ਸਾਲਾਂ ਦੀ ਸੀ। ਇੱਕ ਦਿਨ ਕਪਿਲ ਸ਼ਰਮਾ ਨੇ ਉਸਨੂੰ ਸਿੱਧਾ ਪੁੱਛਿਆ – ਕੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ? ਗਿੰਨੀ ਨੇ ਫਿਰ ਇਸ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਮੈਂ ਗਿੰਨੀ ਨੂੰ ਇਕ ਵਿਦਿਆਰਥੀ ਵਜੋਂ ਆਪਣੀ ਮਾਂ ਨਾਲ ਮਿਲਿਵਾਇਆ। ਇਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਵੱਧਦਾ ਗਿਆ ਅਤੇ ਮੈਂ ਗਿੰਨੀ ਦੇ ਪਿਤਾ ਤੋਂ ਉਸ ਦਾ ਹੱਥ ਮੰਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹਾਲਾਂਕਿ, 24 ਦਸੰਬਰ 2016 ਨੂੰ, ਕਪਿਲ ਨੇ ਗਿੰਨੀ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ, ਤਾਂ ਗਿੰਨੀ ਸਹਿਮਤ ਹੋ ਗਈ।ਇਸ ਤੋਂ ਬਾਅਦ, ਦੋਵਾਂ ਨੇ 12 ਦਸੰਬਰ 2018 ਨੂੰ ਵਿਆਹ ਕਰਵਾ ਲਿਆ।
ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਆਪਣੀ ਕਾਮੇਡੀ ਲਈ ਜਿੰਨੇ ਮਸ਼ਹੂਰ ਹਨ ਉੱਥੇ ਹੀ ਆਪਣੀ ਨਿਜੀ ਜਿੰਦਗੀ ਦੇ ਵਿੱਚ ਵੀ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ।ਕਪਿਲ ਸ਼ਰਮਾ ਦੇ ਘਰ ਇੱਕ ਵਾਰ ਫਿਰ ਤੋਂ ਖੁਸ਼ਖਬਰੀ ਆਉਣ ਵਾਲੀ ਹੈ।ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਭਾਰਤੀ ਆਪਣੇ ਪੇਜ ਤੇ ਕਰਵਾਚੌਥ ਵਾਲੇ ਦਿਨ ਤੇ ਲਾਈਵ ਹੋਈ ਸੀ ਜਿਸ ਦੇ ਵਿੱਚ ਗਿੰਨੀ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ।ਜਿਸ ਤੋਂ ਬਾਅਦ ਪਤਾ ਚਲਿਆ ਕਿ ਕਪਿਲ ਦੇ ਘਰ ਫਿਰ ਤੋਂ ਖੁਸ਼ਖਬਰੀ ਆਉਣ ਵਾਲੀ ਹੈ।
