Home / ਤਾਜ਼ਾ ਖਬਰਾਂ / ਖੇਤੀ ਬਿੱਲਾ ਨੂੰ ਲੈ ਕ ਸੁਪਰੀਮ ਕੋਰਟ ਤੋਂ ਆਈ ਇਹ ਵੱਡੀ ਖ਼ਬਰ

ਖੇਤੀ ਬਿੱਲਾ ਨੂੰ ਲੈ ਕ ਸੁਪਰੀਮ ਕੋਰਟ ਤੋਂ ਆਈ ਇਹ ਵੱਡੀ ਖ਼ਬਰ

ਖੇਤੀ ਕਾਨੂੰਨਾਂ ਤੇ ਸਾਰੇ ਦੇਸ਼ ਵਿਚ ਇਸ ਦਾ ਰੋਸ ਕੀਤਾ ਜਾ ਰਿਹਾ ਹੈ। ਸਭ ਕਿਸਾਨ ਜਥੇਬੰਦੀਆਂ ਕਾਫੀ ਦਿਨਾਂ ਤੋਂ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ਕਰ ਰਹੀਆਂ ਹਨ। ਤਾਂ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਇਸ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਨੂੰ ਠੱਪ ਕੀਤਾ ਗਿਆ ਹੈ। ਟੋਲ ਪਲਾਜ਼ਾ ਤੇ ਧਰਨੇ ਜਾਰੀ ਹਨ।ਪੰਜਾਬ ਦੇ ਵਿੱਚ ਵੀ ਕੋਈ ਮਾਲ ਗੱਡੀ ਨਾ ਆਉਣ ਕਰਕੇ ਹਾਲ ਚਿੰਤਾਜਨਕ ਬਣੇ ਹੋਏ ਹਨ।

ਇਨ੍ਹਾਂ ਸਮੇ ਨੂੰ ਦੇਖ ਕੇ ਕਿਸਾਨ ਜਥੇਬੰਦੀਆਂ ਵੀ ਫਿਕਰ ਵਿਚ ਹਨ। ਪਰ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਲੰਬੇ ਸਮੇਂ ਤੋਂ ਸੰਘਰਸ਼ ਲਗਾਤਾਰ ਜਾਰੀ ਹੈ। ਕਈ ਜਗ੍ਹਾ ਤੇ ਦਿਨ-ਰਾਤ ਦਾ ਧਰਨਾ ਵੀ ਲਾਇਆ ਹੋਇਆ ਹੈ। ਦੱਸ ਦਈਏ ਕਿ ਖੇਤੀ ਕਨੂੰਨਾਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਤੱਕ ਖੇਤੀ ਕਨੂੰਨਾਂ ਨੂੰ ਖਾਰਜ ਕਰਵਾਉਣ ਦੀ ਗੱਲ ਪਹੁੰਚਾਈ ਜਾ ਰਹੀ ਹੈ ।ਸੁਪਰੀਮ ਕੋਰਟ ਨੇ ਸੋਮਵਾਰ, ਯਾਨੀ ਕਿ ਅੱਜ ਸੰਸਦ ਵੱਲੋਂ ਪਾਸ 3 ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ 3 ਰਿੱਟ ਪਟੀਸ਼ਨਾਂ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਟਾਰਨੀ ਜਨਰਲ ਨੂੰ ਚਾਰ ਹਫਤਿਆਂ ਦੇ ਅੰਦਰ ਤਿੰਨ ਰਿਟ ਪਟੀਸ਼ਨ ਦੇ ਜਵਾਬ ਦਾਖਲ ਕਰਨ ਨੂੰ ਕਿਹਾ ਹੈ।

ਸਭ ਨੂੰ ਪਤਾ ਹੈ, ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਬਿੱਲ ਦਾ ਰੋਹ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਸੰਸਦ ਵੱਲੋਂ ਪਾਸ 3 ਖੇਤੀ ਕਨੂੰਨਾਂ ਨੂੰ ਚੁਣੌਤੀ ਦੇਣ ਵਾਲੀਆਂ 3 ਰਿਟ ਪਟੀਸ਼ਨਾਂ ਮਨੋਹਰ ਲਾਲ ਸ਼ਰਮਾ, ਛੱਤੀਸਗੜ੍ਹ ਕਿਸਾਨ ਕਾਂਗਰਸ ,(ਰਾਕੇਸ਼ ਵੈਸ਼ਨਵ ਅਤੇ ਹੋਰ) ਅਹੁਦਾ ਅਧਿਕਾਰੀ ਅਤੇ ਡੀ .ਐਮ .ਪੀ .ਸੰਸਦ ਮੈਂਬਰ ਤਿਰੁਚੀ ਸ਼ਿਵਾ ਵੱਲੋਂ ਦਾਇਰ ਕੀਤੀਆਂ ਗਈਆਂ ਹਨ । ਜਿਸ ਤੇ ਚੀਫ਼ ਜਸਟਿਸ ਵਿਚਾਰ ਕਰ ਰਹੇ ਹਨ। ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਤੇ ਰੋਸ ਪ੍ਰਦਰ ਸ਼ਨ ਕੀਤੇ ਜਾ ਰਹੇ ਹਨ।

ਆਪਣੀਆਂ ਮੰਗਾਂ ਨੂੰ ਲੈ ਕੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਗਿਆ ਹੈ। ਇਨ੍ਹਾਂ ਅੰਦੋਲਨ ਦੇ ਤਹਿਤ ਬਹੁਤ ਸਾਰੇ ਕਿਸਾਨ ਆਗੂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਪਣੀ ਜਿੰਦਗੀ ਗੁਆ ਚੁੱਕੇ ਹਨ।ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਅਮਰ ਰਹੇ ਦਾ ਦਰਜਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.