G ਨਿਊਜ਼ ਜਿਨਾਂ ਨੂੰ ਅੱਤ ਵਾਦੀ ਦਸਦੀ ਨਹੀਂ ਥੱਕਦੀ ਉਸ ਖ਼ਾਲਸਾ ਏਡ ਦਾ ਬਰਤਾਨੀਆ ਸਰਕਾਰ ਨੇ ਕੀਤਾ ਧੰਨਵਾਦ। ਬਰਤਾਨੀਆ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਜੀ ਨੂੰ ਇਕ ਖ਼ਤ ਦੇ ਰਾਹੀਂ ਉਨ੍ਹਾਂ ਦੇ ਅਤੇ ਖ਼ਾਲਸਾ ਏਡ ਦੇ ਸੇਵਾਦਾਰਾਂ ਦੁਆਰਾ ਯੂ .ਕੇ ਅਤੇ ਫਰਾਂਸ ਸੀਮਾ ਤੇ ਫਸੇ ਡਰਾਈਵਰਾਂ ਦੀ ਮਦਦ ਕਰਨ ਲਈ ਸ਼ਲਾਂਘਾ ਕੀਤੀ ਹੈ।
ਬੀਤੇ ਦਿਨੀਂ ਫਰਾਂਸ ਦੁਆਰਾ ਲਏ ਗਏ ਯਾਤਰਾ ਪਰਤਿਬੰਦਾ ਕਰਕੇ ਹਜ਼ਾਰਾ ਯੌਰਪੀਅਨ ਟਰੱਕ ਡਰਾਈਵਰ ਯੂ.ਕੇ ਦੀ ਸੀਮਾਂ ਤੇ ਬਿਨਾਂ ਭੋਜਨ ਤੇ ਪਾਣੀ ਦੇ ਫਸ ਗਏ ਸੀ ।ਖ਼ਾਲਸਾ ਏਡ ਨੇ ਉੱਥੇ ਦਿਨ ਰਾਤ ਲੰਗਰ ਦੀ ਸੇਵਾ ਕੀਤੀ ਸੀ। ਅਸੀਂ ਆਪਣੇ ਵਾਲੰਟੀਅਰਾਂ ਦੇ ਧੰਨਵਾਦੀ ਹਾ।ਦੱਸ ਦਈਏ ਕਿ ਰਵੀ ਸਿੰਘ ਖਾਲਸਾ ਜੀ ਨੇ ਟਵੀਟ ਕਿਹਾ ਕਿ “ਗੋਦੀ ਮੀਡੀਆ ਹਮੇਸ਼ਾ ਪ੍ਰਾਪੇਗੰਡਾ ਕਰਕੇ ਸਿੱਖਾਂ ਨੂੰ ਅਤ ਵਾਦੀ ਦੱਸਦਾ ਆ ਰਿਹਾ ਹੈ। ਪਰ ਸਾਡੇ ਪੰਜਾਬੀ ਭਰਾਵਾਂ ਨੇ ਸਾਨੂੰ ਬਹੁਤ ਅਸੀਸਾਂ ਬਖ਼ਸ਼ੀਆਂ। ਅਸੀਂ ਤੁਹਾਡੇ ਪਿਆਰ ਅਤੇ ਸਾਥ ਲਈ ਤੁਹਾਡੇ ਰਿਣੀ ਹਾਂ। ਪਰ ਮੇਰੀ ਬੇਨਤੀ ਹੈ ਕਿ ਇਸ ਸਮੇਂ ਤੁਸੀਂ ਆਪਣਾ ਜ਼ਿਆਦਾ ਧਿਆਨ ਕਿਸਾਨੀ ਸੰਘਰਸ਼ ਤੇ ਕੇਂਦਰਤ ਰੱਖੋ। ਤੁਸੀਂ ਖਾਲਸਾ ਏਡ ਦਾ ਵੀ ਸਾਥ ਦਿੰਦੇ ਰਹੋ, ਕਿਉਂਕਿ ਤੁਹਾਡਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ।
ਪਰ ਇਸ ਵੇਲੇ ਤੁਹਾਨੂੰ ਬੇਨਤੀ ਹੈ ਕਿ ਆਪਣਾ ਧਿਆਨ ਅਸਲੀ ਮੁੱਦੇ ਤੋਂ ਭਟਕਣ ਨਾ ਦਿਓ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਤ ਹੋ ਕੇ ਮੋਰਚੇ ਨੂੰ ਫਤਹਿ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹੋ।ਗੁਰੂ ਸਾਹਬ ਦੁਆਰਾ 1999 ਤੋਂ ਬਖ਼ਸ਼ੀ ਮਨੁੱਖਤਾ ਦੀ ਸੇਵਾ ਨਾਲ ਖਾਲਸਾ ਏਡ ਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਖਾਲਸਾ ਨਿਮਾਣਿਆਂ / ਨਿਤਾਣਿਆਂ / ਲੋੜਵੰਦਾਂ ਨਾਲ ਖੜ੍ਹਨ ਵਾਲਾ ਸੂਰਮਾ ਹੈ, ਅਤਵਾਦੀ ਨਹੀਂ। ਦੱਸ ਦਈਏ ਕਿ ਖਾਲਸਾ ਏਡ ਨੇ ਦਿੱਲੀ ਕਿਸਾਨਾਂ ਭਰਾਵਾਂ ਲਈ ਦਿਲ ਖੋਲ੍ਹ ਕੇ ਲੰਗਰ ਸੇਵਾ ਤੇ ਹੋਰ ਵੱਡੀਆਂ ਸਹੂਲਤਾਂ ਦੀ ਸੇਵਾ ਕਰਵਾਈ ਹੋਈ ਹੈ।
