Home / ਕਹਾਣੀਆਂ / ਕੰਵਰ ਗਰੇਵਾਲ ਨੇ ਅਜਿਹੇ ਝਮੇਲਿਆਂ ਕਰਕੇ ਛੱਡੀ ਸੀ ਯੂਨੀਵਰਸਿਟੀ ਦੀ ਨੌਕਰੀ

ਕੰਵਰ ਗਰੇਵਾਲ ਨੇ ਅਜਿਹੇ ਝਮੇਲਿਆਂ ਕਰਕੇ ਛੱਡੀ ਸੀ ਯੂਨੀਵਰਸਿਟੀ ਦੀ ਨੌਕਰੀ

ਜਲੰਧਰ (ਬਿਊਰੋ) —’ਨਾ ਜਾਈ ਮਸਤਾਂ ਦੇ ਵਿਹੜੇ ਨੀ ਮਸਤ ਬਣਾ ਦੇਣਗੇ ਬੀਬਾ’ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਪਛਾਣ ਬਣਾਉਣ ਵਾਲੇ ਕੰਵਰ ਗਰੇਵਾਲ ਹਮੇਸ਼ਾ ਹੀ ਆਪਣੇ ਗੀਤਾਂ ‘ਚ ਇਸ਼ਕ ਮਿਜਾਜ਼ੀ ਦੇ ਨਾਲ-ਨਾਲ ਇਸ਼ਕ ਹਕੀਕੀ ਦੀ ਗੱਲ ਕਰਦੇ ਹਨ। ਕੰਵਰ ਗਰੇਵਾਲ ਅੱਜ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗੀਤਾਂ ਨਾਲ ਸਰੋਤਿਆਂ ਨੂੰ ਰੱਬ ਦੀ ਇਬਾਦਤ ਕਰਵਾਉਣ ਵਾਲੇ ਇਸ ਫੱਕਰ ਕਲਾਕਾਰ ਦਾ ਜਨਮ 1 ਜਨਵਰੀ 1984 ਨੂੰ ਹੋਇਆ ਸੀ। ਲੱਚਰ ਗਾਇਕੀ ਦੇ ਨੇ ਸਖਤ ਵਿਰੁੱਧ ਕੰਵਰ ਗਰੇਵਾਲ ਕਈ ਵਾਰ ਪੰਜਾਬ ‘ਚ ਦਿਨੋਂ-ਦਿਨ ਵੱਧ ਰਹੀ ਲੱਚਰ ਗਾਇਕੀ ‘ਤੇ ਬੋਲ ਚੁੱਕੇ ਹਨ। ਉਹ ਹਮੇਸ਼ਾ ਹੀ ਲੋਕਾਂ ਨੂੰ ਰੱਬ ਨਾਲ ਜੁੜਨ ਦੀ ਸਲਾਹ ਦਿੰਦੇ ਹਨ।

ਪੰਜਾਬੀ ਗਾਇਕ ਕੰਵਰ ਗਰੇਵਾਲ ਇਕ ਸੂਫੀ ਗਾਇਕ ਹਨ, ਜੋ ਹਮੇਸ਼ਾਂ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਆਪਣੇ ਗੀਤ ‘ਚ ਪੇਸ਼ ਕਰਦੇ ਹਨ। ਦੋ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਕੀਤੀ ਨੌਕਰੀ ਐੱਮ. ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਕੰਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਦੋ ਸਾਲ ਨੌਕਰੀ ਕੀਤੀ ਹੈ। ਕੰਵਰ ਗਰੇਵਾਲ ਨੇ ਯੂਨੀਵਰਸਿਟੀ ‘ਚ ਮਿਊਜ਼ਿਕ ਡਾਇਰੈਕਟਰ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਹ ਦੁਨੀਆ ਦੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦਾ ਸਨ। ਬਚਪਨ ਤੋਂ ਸੀ ਗਾਉਣ ਦਾ ਸ਼ੋਂਕ ਸੂਫੀ ਗਾਇਕ ਕੰਵਰ ਗਰੇਵਾਲ ਦੇ ਸੰਗੀਤਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਕੰਵਰ ਨੂੰ ਛੋਟੇ ਹੁੰਦੇ ਹੀ ਗਾਉਣ ਦਾ ਸ਼ੌਂਕ ਸੀ ਪਰ ਮਿਊਜ਼ਿਕ ਦੇ ਖੇਤਰ ‘ਚ ਉਨ੍ਹਾਂ ਦਾ ਦੋਸਤ ਕੁਲਵਿੰਦਰ ਸਿੰਘ ਲੈ ਕੇ ਆਇਆ ਸੀ ।

ਗਾਇਕ ਹੋਣ ਦੇ ਨਾਲ-ਨਾਲ ਚੰਗੇ ਸਾਜ਼ੀ ਵੀ ਨੇ ਕੰਵਰ ਗਰੇਵਾਲ ਦਾ ਪਹਿਲਾ ਗੀਤ ‘ਮਾਫ ਕਰੀ ਰੋਣਾ ਸੀ’ ਹੈ। ਇਸ ਤੋਂ ਬਾਅਦ ਕੰਵਰ ਗਰੇਵਾਲ ਨੇ ‘ਅੱਖੀਆਂ’ ਅਤੇ ‘ਛੱਲਾ’ ਗੀਤ ਕੱਢਿਆ, ਜੋ ਸਰੋਤਿਆਂ ਦੀ ਪਸੰਦ ‘ਤੇ ਖਰੇ ਉਤਰੇ। ਕੰਵਰ ਗਰੇਵਾਲ ਜਿੰਨੇ ਵਧੀਆ ਗਾਇਕ ਹਨ, ਉਨ੍ਹਾਂ ਹੀ ਵਧੀਆ ਸਾਜ਼ੀ ਵੀ ਹਨ। ਹਾਰਮੋਨੀਅਮ ਵਜਾਉਣ ਤੇ ਗਾਉਣਾ ਸਿੱਖਿਆ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਨੇ ਹਾਰਮੋਨੀਅਮ ਵਜਾਉਣ ਦੇ ਗੁਣ ਗੁਰਜੰਟ ਸਿੰਘ ਕਲਿਆਣ ਤੋਂ ਸਿੱਖੇ ਹਨ ਜਦੋਂ ਕਿ ਗਾਉਣਾ ਉਨ੍ਹਾਂ ਨੇ ਸਕੂਲੀ ਸਮੇਂ ‘ਚ ਰਵੀ ਸ਼ਰਮਾ ਤਂੋ ਸਿੱਖਿਆ ਸੀ ਅਤੇ ਕਾਲਜ ਦੇ ਦਿਨਾਂ ‘ਚ ਵਿਜੇ ਕੁਮਾਰ ਸੱਚਦੇਵਾ ਕੋਲੋਂ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ ਸੀ। ਨੌਵੀਂ ਕਲਾਸ ਦੌਰਾਨ ਲਾਇਆ ਸੀ ਵਿਆਹ ‘ਚ ਪਹਿਲਾ ਅਖਾੜਾ ਕੰਵਰ ਗਰੇਵਾਲ ਨੇ ਨੌਵੀਂ ਜਮਾਤ ‘ਚ ਪੜਦਿਆ ਹੀ ਆਪਣੇ ਇਕ ਦੋਸਤ ਦੇ ਵਿਆਹ ‘ਤੇ ਅਖਾੜਾ ਲਾਇਆ ਸੀ ਤੇ ਅੱਜ ਉਨ੍ਹਾਂ ਦੇ ਅਖਾੜਿਆਂ ‘ਚ ਲੱਖਾਂ ਲੋਕਾਂ ਦੀ ਭੀੜ ਜੁੱਟ ਦੀ ਹੈ।

About admin

Check Also

ਗੁਰੂ ਸਾਹਿਬ ਤੇ ਭਰੋਸਾ ਕਰਕੇ ਦੇਖੋ

ਗੁਰੂ ਸਾਹਿਬ ਤੇ ਭਰੋਸੇ ਦੀ ਸੱਚੀ ਕਹਾਣੀ ਕਿਸ ਤਰ੍ਹਾਂ ਕਿਰਪਾ ਹੋਈ ਮੁਸਲਮਾਨ ਤੇ ।ਇਹ ਵੀਡੀਓ …

Leave a Reply

Your email address will not be published.