Home / ਤਾਜ਼ਾ ਖਬਰਾਂ / ਕੰਨਵਾਰ ਗਰੇਵਾਲ ਦਾ ਆਇਆ ਨਵਾਂ ਗੀਤ ,ਹੋਈ ਸਾਰੇ ਪਾਸੇ ਚਰਚਾ

ਕੰਨਵਾਰ ਗਰੇਵਾਲ ਦਾ ਆਇਆ ਨਵਾਂ ਗੀਤ ,ਹੋਈ ਸਾਰੇ ਪਾਸੇ ਚਰਚਾ

ਅੱਜਕੱਲ੍ਹ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਹਨ, ਉਸ ਨੂੰ ਦੇਖਦੇ ਹੋਏ ਲੋਕ ਬਹੁਤ ਜਾਗਰੂਕ ਹੋ ਗਏ ਹਨ। ਲੋਕ ਸਮਝਣ ਲੱਗੇ ਹਨ ਕਿ ਜਿਨ੍ਹਾਂ ਨੇਤਾਵਾਂ ਨੂੰ ਵੋਟਾਂ ਪਾ ਕੇ ਚੁਣਦੇ ਹਨ, ਇਹ ਨੇਤਾ 5 ਸਾਲ ਉਨ੍ਹਾਂ ਦੀ ਸਾਰ ਨਹੀਂ ਲੈਂਦੇ ਅਤੇ ਵੋਟਾਂ ਸਮੇਂ ਫੇਰ ਦੁਬਾਰਾ ਆ ਜਾਂਦੇ ਹਨ। ਇਨ੍ਹਾ ਨੇਤਾਵਾਂ ਨੂੰ ਜਨਤਾ ਪ੍ਰਤੀ ਜਵਾਬ ਦੇਹ ਹੋਣਾ ਚਾਹੀਦਾ ਹੈ। ਪ੍ਰਸਿੱਧ ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਇਕ ਅਜਿਹਾ ਹੀ ਗਾਣਾ ਪੇਸ਼ ਕੀਤਾ ਹੈ। ਜੋ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ। ਵੀਡੀਓ ਵਿੱਚ ਕਿਸੇ ਪਿੰਡ ਦਾ ਦ੍ਰਿਸ਼ ਫਿਲਮਾਇਆ ਗਿਆ ਹੈ।

ਜਿੱਥੇ ਕੋਈ ਲੀਡਰ ਚੋਣਾਂ ਸਮੇਂ ਵੋਟਾਂ ਮੰਗਣ ਆਉਂਦਾ ਹੈ। ਪਿੰਡ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਨੇਤਾ ਦੇ ਭਾਸ਼ਣ ਤੋਂ ਪਹਿਲਾਂ ਪਿੰਡ ਦੇ ਇਕ ਨੌਜਵਾਨ ਵੱਲੋਂ ਇਕ ਗਾਣਾ ਪੇਸ਼ ਕੀਤਾ ਜਾਂਦਾ ਹੈ। ਜਿਸ ਵਿਚ ਇਹ ਨੌਜਵਾਨ ਕਨਵਰ ਗਰੇਵਾਲ ਨੇਤਾ ਨੂੰ ਕੁਝ ਸਵਾਲ ਪੁੱਛਦਾ ਹੈ। ਨੇਤਾ ਨੂੰ ਨੌਜਵਾਨ ਕਹਿੰਦਾ ਹੈ ਕਿ ਤੁਸੀਂ 5 ਸਾਲ ਪਿੱਛੋਂ ਪੈਰ ਪਾਇਆ ਹੈ ਪਰ ਅਸੀਂ ਫੇਰ ਵੀ ਤੁਹਾਡਾ ਸੁਆਗਤ ਕਰਦੇ ਹਾਂ। ਤੁਸੀਂ 5 ਸਾਲ ਕੁਰਸੀ ਦਾ ਆਨੰਦ ਲਿਆ ਹੈ। ਹੁਣ ਘੜੀ ਘੰਟਾ ਬੈਠ ਕੇ ਸਾਡੇ ਮਸਲੇ ਵੀ ਸੁਣ ਲਵੋ।

ਨੇਤਾ ਨੂੰ ਨੌਜਵਾਨ ਪੁੱਛਦਾ ਹੈ ਕਿ ਤੁਸੀਂ ਸਾਰੇ ਮਹਿਕਮੇ ਪ੍ਰਾਈਵੇਟ ਕਿਉਂ ਕਰੀ ਜਾਂਦੇ ਹੋ? ਰੇਤ ਬਜਰੀ ਦੇ ਭਾਅ ਮਾਫ਼ੀਆ ਦੁਆਰਾ ਕਿਉਂ ਨਿਸ਼ਚਿਤ ਕੀਤੇ ਜਾਂਦੇ ਹਨ? ਗੁਰਬਾਣੀ ਦੇ ਅੰਗ ਸੜਕਾਂ ਤੇ ਰੋਲੇ ਗਏ ਪਰ ਤੁਸੀਂ ਇਨਸਾਫ ਦੇਣ ਦੀ ਬਜਾਏ ਭਾਸ਼ਣਾਂ ਨਾਲ ਹੀ ਸਾਰ ਦਿੱਤਾ। ਨੇਤਾਵਾਂ ਪਿੱਛੇ ਲੱਗ ਕੇ ਲੋਕ ਆਪਸੀ ਭਾਈਚਾਰਾ ਭੁਲਾ ਕੇ ਇੱਕ ਦੂਜੇ ਨਾਲ ਟਕਰਾ ਗਏ ਅਤੇ ਥਾਣਿਆਂ ਤਕ ਪਹੁੰਚ ਗਏ ਕਿੰਨੇ ਨੌਜਵਾਨ ਅਮਲ ਦੀ ਦਲਦਲ ਵਿੱਚ ਫਸ ਗਏ। ਹਰੀ ਕ੍ਰਾਂਤੀ ਦੇ ਨਾਮ ਤੇ ਫ਼ਸਲਾਂ ਵਿੱਚ ਖਾਦਾਂ ਅਤੇ ਸਪਰੇਅ ਦੀ ਵਰਤੋਂ ਨੇ ਪਾਣੀ ਪੀਣ ਯੋਗ ਵੀ ਨਹੀਂ ਛੱਡਿਆ।

ਕੈਂਸਰ ਨੇ ਕਿੰਨੇ ਹੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਗਏ। ਸਿਹਤ, ਸਿੱਖਿਆ ਅਤੇ ਰੁਜ਼ਗਾਰ ਲਈ ਕੌਣ ਜ਼ਿੰਮੇਵਾਰ ਹੈ? ਰੁਜ਼ਗਾਰ ਦੀ ਘਾਟ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਪੰਜਾਬ ਸੁੰਨਾ ਹੋ ਗਿਆ ਹੈ। ਇਸ ਗਾਣੇ ਤੋਂ ਬਾਅਦ ਨੇਤਾ ਜੀ ਨੂੰ ਆਪਣੇ ਵਿਚਾਰ ਰੱਖਣ ਲਈ ਕਿਹਾ ਜਾਂਦਾ ਹੈ ਪਰ ਉਹ ਪੰਡਾਲ ਵਿੱਚੋਂ ਕਾਹਲੇ ਕਦਮੀਂ ਤੁਰਦੇ ਹੋਏ ਆਪਣੀ ਗੱਡੀ ਕੋਲ ਪਹੁੰਚਦੇ ਹਨ। ਫੇਰ ਉਹ ਆਪਣੇ ਸਾਥੀਆਂ ਸਮੇਤ ਗੱਡੀਆਂ ਲੈ ਕੇ ਚਲੇ ਜਾਂਦੇ ਹਨ।

ਭਾਵੇਂ ਇਹ ਇੱਕ ਗੀਤ ਹੈ ਪਰ ਜਿਸ ਤਰੀਕੇ ਨਾਲ ਇਸ ਗੀਤ ਵਿਚ ਨੇਤਾਂਵਾਂ ਨੂੰ ਸਵਾਲ ਪੁੱਛੇ ਗਏ ਹਨ। ਇਹ ਇੱਕ ਵਿਅੰਗ ਹੀ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਲੀਡਰਾਂ ਨੂੰ ਲੋਕ ਇਹ ਗੀਤ ਵਜਾ ਵਜਾਕੇ ਸਵਾਲ ਕਰਨਗੇ, ਜਿਨ੍ਹਾਂ ਨੇ ਸੇਵਾ ਦੇ ਨਾਮ ਤੇ ਬੇੜਾਗਰਕ ਕੀਤਾ ਹੈ। ਇਸ ਸਮੇਂ ਇਸ ਗੀਤ ਨੂੰ 3 ਲੱਖ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ। ਤੁਸੀਂ ਵੀ ਹੇਠਾਂ ਦੇਖੋ ਕੰਵਰ ਗਰੇਵਾਲ ਦਾ ਇਹ ਪੂਰਾ ਗੀਤ

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *