Home / ਪਾਲੀਵੁੱਡ / ਕੰਗਨਾ ਰਣੌਤ ਦੇ ਬਾਰੇ ਆਈ ਇਹ ਖ਼ਬਰ

ਕੰਗਨਾ ਰਣੌਤ ਦੇ ਬਾਰੇ ਆਈ ਇਹ ਖ਼ਬਰ

ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਦਾ ਵਿਆਹ ਰਿਤੂ ਸਾਂਗਵਾਨ ਨਾਲ ਹੋ ਗਿਆ ਹੈ । ਕੰਗਨਾ ਨੇ ਆਪਣੇ ਭਰਾ ਦੇ ਵਿਆਹ ਲਈ ਰਾਜਸਥਾਨ ਦੇ ਮਸ਼ਹੂਰ ਹੋਟਲ ਲੀਲਾ ਪੈਲੇਸ ਨੂੰ ਚੁਣਿਆ ।ਇਥੇ ਵਿਆਹ ਰਾਜਸਥਾਨੀ ਥੀਮ ਨਾਲ ਪੂਰੇ ਸ਼ਾਹੀ ਅੰਦਾਜ਼ ਵਿੱਚ ਹੋਇਆ। ਕੋਰੋਨਾ ਦੇ ਕਾਰਨ ਵਿਆਹ ਵਿੱਚ ਸਿਰਫ ਚੋਣਵੇਂ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ।

ਉਦੈਪੁਰ ਦੇ ਹੋਟਲ ਲੀਲਾ ਪੈਲੇਸ ਵਿਖੇ ਹੋਏ ਇਸ ਵਿਆਹ ਵਿੱਚ ਰਣੌਤ ਅਤੇ ਸਾਂਗਵਾਨ ਪਰਿਵਾਰ ਦੇ ਮੈਂਬਰ ਮੌਜੂਦ ਸਨ। ਕੰਗਨਾ ਨੇ ਇਸ ਵਿਆਹ ਦੀਆਂ ਕੁਝ ਅੰਦਰਲੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਕੰਗਨਾ ਰਨੌਤ ਇਸ ਵਿਆਹ ‘ਚ ਕਸਟਮ ਮੇਡ ਬੰਦਾਨੀ ਲਹਿੰਗਾ ‘ਚ ਨਜ਼ਰ ਆਈ। ਉਨ੍ਹਾਂ ਦਾ ਇਹ ਲਹਿੰਗਾ 14 ਮਹੀਨਿਆਂ ਵਿਚ ਤਿਆਰ ਹੋਇਆ ਹੈ ਅਤੇ ਇਸ ਨੂੰ ਅਨੁਰਾਧਾ ਐਡਵੋਕੇਟ ਨੇ ਕੰਗਨਾ ਲਈ ਤਿਆਰ ਕੀਤਾ ਹੈ।ਜੇਕਰ ਸੂਤਰਾਂ ਦੀ ਮੰਨੀਏ ਤਾਂ ਕੰਗਨਾ ਦੇ ਇਸ ਪੂਰੇ ਪਹਿਰਾਵੇ ਦੀ ਕੀਮਤ ਤਕਰੀਬਨ 16 ਲੱਖ ਦੱਸੀ ਜਾ ਰਹੀ ਹੈ।

ਕੰਗਨਾ ਨੇ ਆਪਣੇ ਲਹਿੰਗਾ ਨਾਲੋਂ ਤਿੰਨ ਗੁਣਾ ਕੀਮਤੀ ਗਹਿਣੇ ਵੀ ਪਹਿਨੇ ਸਨ। ਸਭਿਆਸਾਚੀ ਨੇ ਕੰਗਨਾ ਦੀ ਜਵੈਲਰੀ ਡਿਜ਼ਾਈਨ ਕੀਤੀ ਸੀ ।ਸੂਤਰਾਂ ਅਨੁਸਾਰ ਕੰਗਨਾ ਦੇ ਇਸ ਗਹਿਣੇ ਦੀ ਕੀਮਤ ਕਰੀਬ 45 ਲੱਖ ਰੁਪਏ ਹੈ। ਕੰਗਨਾ ਉਨ੍ਹਾਂ ਦੀ ਭੈਣ ਰੰਗੋਲੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਦੋ ਦਿਨ ਪਹਿਲਾਂ ਉਦੈਪੁਰ ਪਹੁੰਚੇ ਸਨ।ਬੁੱਧਵਾਰ ਨੂੰ ਕੰਗਨਾ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਮਹਿੰਦੀ ਸਮਾਗਮ ਦੌਰਾਨ ਰਾਜਸਥਾਨੀ ਗੀਤਾਂ ‘ਤੇ ਜ਼ਬਰਦਸਤ ਡਾਂਸ ਕੀਤਾ।

ਦਸ ਦੇਈਏ ਕੀ ਕੰਗਨਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਤੇ ਬਹੁਤ ਸਾਰੀਆਂ ਫ਼ਿਲਮ ਦੇ ਵਿਚ ਕੰਮ ਕਰ ਚੁੱਕੀ ਹੈ |ਕੰਗਨਾ ਰਣੌਤ ਨੂੰ ਬਹੁਤ ਸਾਰਿਆਂ ਐਵਾਰਡ ਵੀ ਮਿਲ ਚੁਕੇ ਹਨ |ਹੋਰ ਫ਼ਿਲਮੀ ਜਗਤ ਦੀਆ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅਸੀ ਲੈ ਕ ਆਉਂਦੇ ਹਾਂ ਫ਼ਿਲਮੀ ਜਗਤ ਦੀਆ ਖ਼ਬਰਾਂ ਸਭ ਤੋਂ ਪਹਿਲਾ |

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.