Home / ਤਾਜ਼ਾ ਖਬਰਾਂ / ਕ੍ਰਿਕਟਰ ਯੁਵਰਾਜ ਸਿੰਘ ਬਾਰੇ ਵੱਡੀ ਖਬਰ

ਕ੍ਰਿਕਟਰ ਯੁਵਰਾਜ ਸਿੰਘ ਬਾਰੇ ਵੱਡੀ ਖਬਰ

ਦੇਸ਼ ਦੀਆਂ ਕੁਝ ਖਾਸ ਸਖ਼ਸ਼ੀਅਤ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਬਹੁਤ ਸਾਰੇ ਲੋਕ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਚਰਚਾ ਵਿੱਚ ਹਨ। ਉਥੇ ਹੀ ਕ੍ਰਿਕਟ ਜਗਤ ਦੀ ਗੱਲ ਕੀਤੀ ਜਾਵੇ ਤਾਂ ਖਿਡਾਰੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ ਕੱਲ੍ਹ ਚਰਚਾ ਵਿਚ ਰਹਿੰਦੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ।ਜਾਣਕਾਰੀ ਅਨੁਸਾਰ ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਸਾਰਿਆਂ ਵਲੋ ਸਾਥ ਦਿੱਤਾ ਜਾ ਰਿਹਾ ਹੈ ।

ਬਹੁਤ ਸਾਰੇ ਖਿਡਾਰੀ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਖੇਡ ਜਗਤ ਦੇ ਸਦਾ ਬਹਾਰ ਲੋਕ ਅਜਿਹੇ ਹਨ , ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਹੁਣ ਇੰਡੀਆ ਦੀ ਮਸ਼ਹੂਰ ਸਾਬਕਾ ਕ੍ਰਿਕਟ ਖਿਡਾਰੀ ਜੁਵਰਾਜ ਸਿੰਘ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਜੁਗਰਾਜ ਸਿੰਘ ਆਪਣੇ ਵੱਲੋਂ ਖੇਡੇ ਜਾਂਦੇ ਮੈਚਾਂ ਦੇ ਕਾਰਣ ਚਰਚਾ ਵਿਚ ਰਹਿੰਦੇ ਹਨ।।ਉਥੇ ਹੀ ਹੁਣ ਉਹ ਦਲਿਤ ਭਾਈਚਾਰੇ ਉਪਰ ਕੀਤੀ ਗਈ ਭੱਦੀ ਟਿੱਪਣੀ ਨੂੰ ਲੈ ਕੇ ਚਰਚਾ ਵਿੱਚ ਹਨ। ਜ਼ਿਕਰ ਯੋਗ ਹੈ ਕਿ 1 ਜੂਨ 2020 ਨੂੰ ਸੋਸ਼ਲ ਮੀਡੀਆ ਤੇ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਦੀ ਆਪਸ ਵਿੱਚ ਗੱਲ ਬਾਤ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਯੁਵਰਾਜ ਸਿੰਘ ਨੇ ਦਲਿਤ ਸਮਾਜ ਤੇ ਇੱਕ ਟਿੱਪਣੀ ਕੀਤੀ ਸੀ।

ਜਿਸ ਤੇ ਕਾਫੀ ਰੋਸ ਖੜ੍ਹਾ ਹੋ ਗਿਆ ਸੀ। ਜਿਸ ਕਾਰਨ ਯੁਵਰਾਜ ਸਿੰਘ ਦੇ ਉਪਰ ਐਡਵੋਕੇਟ ਰਜਤ ਕਲਸਨ ਨੇ ਹਾਂਸੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ 2 ਜੂਨ 2020 ਨੂੰ ਸ਼ਿਕਾ ਇਤ ਕੀਤੀ ਸੀ।ਜਿਸ ਸਬੰਧੀ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਨੇ ਹਾਂਸੀ ਪੁਲਸ ਤੋਂ ਰਿਪੋਰਟ ਤਲਬ ਕੀਤੀ ਸੀ। ਪਰ ਪੁਲਸ ਵੱਲੋਂ ਇਸ ਦੇ ਬਾਵਜੂਦ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ਿਕਾ ਇਤ ਕਰਤਾ ਨੇ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਪਾਈ। ਜਿਸ ਕਾਰਨ ਹੁਣ ਤਿੰਨ ਪੁਲਿਸ ਅਧਿਕਾਰੀਆਂ ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਫਿਰ ਜਾ ਕੇ ਯੁਵਰਾਜ ਸਿੰਘ ਦੇ ਉਪਰ ਮਾਮਲਾ ਦਰਜ ਕੀਤਾ ਗਿਆ ਹੈ।

ਜਿਸ ਸਬੰਧੀ ਐਡਵੋਕੇਟ ਰਜਤ ਕਲਸਨ ਵੱਲੋਂ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਵੀ ਸ਼ਿਕਾ ਇਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਡੀ ਜੀ ਪੀ ਨੂੰ ਇਸ ਤੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.