ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ 9ਵੇਂ ਦਿਨ ਵਾਧਾ ਜਾਰੀ- ਭਾਰਤੀ ਲੋਕ ਅਜੇ ਤੱਕ ਕੋਰੋਨਾ ਦੀ ਮਾ-ਰ ਤੋਂ ਉੱਭਰ ਨਹੀਂ ਸਕੇ। ਹੁਣ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਤੇ ਭਾਰੀ ਆਰਥਿਕ ਬੋ-ਝ ਪਾ ਦਿੱਤਾ ਹੈ। ਕੋਰੋਨਾ ਕਾਰਨ ਕਾਰੋਬਾਰ ਠੱ-ਪ ਹੋਣ ਕਰਕੇ ਲੋਕ ਪਹਿਲਾਂ ਹੀ ਆਰਥਿਕ ਮੰ-ਦ-ਹਾ-ਲੀ ਤੋਂ ਗੁਜ਼ਰ ਰਹੇ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿੱਚ ਅੱਜ ਪੈਟ ਰੋਲ ਦੀ ਕੀਮਤ 48 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 59 ਪੈਸੇ ਪ੍ਰਤੀ ਲੀਟਰ ਵਧੀ ਹੈ। ਇਸ ਤਰ੍ਹਾਂ ਹੁਣ ਗਾਹਕ ਨੂੰ ਦਿੱਲੀ ਵਿੱਚ ਪੈਟਰੋਲ 76.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 74.62 ਰੁਪਏ ਪ੍ਰਤੀ ਲੀਟਰ ਦੇ ਹਿ ਸਾਬ ਨਾਲ ਮਿਲੇ ਗਾ।ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ 9 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ 9 ਦਿਨਾਂ ਵਿੱਚ ਪੈਟਰੋਲ ਦੀ ਕੀਮਤ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 5.23 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਚ ਵਿੱਚ ਸਰ ਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ 3 ਰੁਪਏ ਪ੍ਰਤੀ ਲੀਟਰ
ਦੇ ਹਿਸਾਬ ਨਾਲ ਵਧਾ ਦਿੱਤੀ ਗਈ ਸੀ। ਜਿਸ ਕਰਕੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ।ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਤੇਲ ਦੀ ਮੰਗ ਦਾ ਵਧਣਾ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਲਾ-ਕ-ਡਾ-ਉ-ਨ ਖੁੱਲ੍ਹਣ ਨਾਲ ਇੱਕਦਮ ਤੇਲ ਦੀ ਮੰਗ ਵੱਧ ਗਈ ਹੈ। ਤੇਲ ਕੰਪਨੀਆਂ ਪਿਛਲੇ ਸਮੇਂ ਦੌਰਾਨ ਪਿਆ ਘਾ-ਟਾ ਪੂਰਾ ਕਰਨਾ ਚਾਹੁੰਦੀਆਂ ਹਨ। ਇਸ ਕਰਕੇ ਤੇਲ ਦੇ ਰੇਟ ਵਧਾ
ਦਿੱਤੇ ਗਏ ਹਨ। ਹੁਣ ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 78.10 ਰੁਪਏ, ਮੁੰਬਈ ਵਿੱਚ 83.17 ਰੁਪਏ ਅਤੇ ਚੇਨਈ ਵਿੱਚ 79.96 ਰੁਪਏ ਹੋ ਗਈ ਹੈ। ਜਦੋਂ ਕਿ ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ 70.33 ਰੁਪਏ ਮੁੰਬਈ ਵਿੱਚ 73.21 ਰੁਪਏ ਅਤੇ ਚੇਨਈ ਵਿੱਚ 72.69 ਰੁਪਏ ਹੋ ਗਈ ਹੈ।