Home / ਤਾਜ਼ਾ ਖਬਰਾਂ / ਕੋਰੋਨਾਵਾਇਰਸ ਕਰਕੇ ਪੰਜਾਬ ਚ ਵਾਪਰੀ ਅਜੀਬੋ-ਗਰੀਬ ਘਟਨਾ- ਜਾਣ ਕੇ ਹੋ ਜਾਓਗੇ ਹੈਰਾਨ

ਕੋਰੋਨਾਵਾਇਰਸ ਕਰਕੇ ਪੰਜਾਬ ਚ ਵਾਪਰੀ ਅਜੀਬੋ-ਗਰੀਬ ਘਟਨਾ- ਜਾਣ ਕੇ ਹੋ ਜਾਓਗੇ ਹੈਰਾਨ

ਅੰਮ੍ਰਿਤਸਰ— ਕੋਰੋਨਾਵਾਇਰਸ ਨੂੰ ਲੈ ਕੇ ਅੰਮ੍ਰਿਤਸਰ ਤੋਂ ਇਕ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਕੇਂਦਰ ਦੀ ਸਥਿਤੀ ਉਸ ਵੇਲੇ ਅਜੀਬ ਹੋ ਗਈ ਜਦੋਂ ਦੁਬਈ ਦੀ ਉਡਾਣ ‘ਚ ਆਏ ਲੋਕਾਂ ਨੂੰ ਇਲਾਜ ਲਈ 14 ਦਿਨਾਂ ਲਈ ਵੱਖਰੇ ਵਾਰਡ ‘ਚ ਰੱਖਿਆ ਜਾਣਾ ਸੀ। ਇਸ ਦੌਰਾਨ ਜਲਦਬਾਜ਼ੀ ‘ਚ ਪ੍ਰਸ਼ਾਸਨ ਇਕ ਟੈਂਟ ਹਾਉਸ ਤੋਂ ਲਗਪਗ 100 ਬਿਸਤਰੇ ਕਿਰਾਏ ‘ਤੇ ਲੈ ਕੇ ਆਏ।ਉਨ੍ਹਾਂ ਟੈਂਟ ਵਾਲੇ ਤੋਂ ਬਿਸਤਰੇ ਇਹ ਕਹਿ ਕਿ ਲਏ ਕਿ ਡਾਕਟਰਾਂ ਦੀ ਟੀਮ ਨੇ ਆਉਣਾ ਹੈ। ਇਸ ਲਈ ਬਿਸਤਰਿਆਂ ਦੀ ਲੋੜ ਹੈ ਪਰ ਜਦੋਂ ਟੈਂਟ ਹਾਊਸ ਦੇ ਮਾਲਕ ਨੂੰ ਇਹ ਪਤਾ ਲੱਗਾ ਕਿ ਇਨ੍ਹਾਂ ਬਿਸਤਰਿਆਂ ਨੂੰ ਵੱਖਰੇ-ਵੱਖਰੇ ਵਾਰਡਸ ‘ਚ ਕੋਰੋਨਾਵਾਇਰਸ ਦੇ ਇਲਾਜ ਲਈ ਵਰਤਿਆ ਜਾਣਾ ਹੈ ਤਾਂ ਉਹ ਤੁਰੰਤ ਸਾਰਾ ਸਮਾਨ ਵਾਪਸ ਲੈ ਗਿਆ।ਟੈਂਟ ਹਾਊਸ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਹਸਪਤਾਲ ਤੋਂ ਕਿਸੇ ਮਿਸ਼ਰਾ ਜੀ ਦਾ ਫ਼ੋਨ ਆਇਆ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਕੈਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਇੱਥੇ ਕੀਤਾ ਜਾ ਰਿਹਾ ਹੈ ਤਾਂ ਉਹ ਆਪਣੇ ਬਿਸਤਰੇ ਵਾਪਸ ਲੈ ਗਿਆ।

ਉਸ ਦਾ ਕਹਿਣਾ ਹੈ ਕਿ ਜਦੋਂ ਕਿਸੇ ਨੂੰ ਇਹ ਪਤਾ ਲੱਗੇਗਾ ਕਿ ਉਸ ਦੇ ਬਿਸਤਰੇ ਕੋਰੋਨਾਵਾਇਰਸ ਦੇ ਇਲਾਜ ਦੌਰਾਨ ਵਰਤੇ ਗਏ ਹਨ ਤਾਂ ਕੋਈ ਵੀ ਉਸ ਦੇ ਬਿਸਤਰੇ ਕਿਰਾਏ ‘ਤੇ ਨਹੀਂ ਲੈ ਕੇ ਜਾਵੇਗਾ। ਜ਼ਿਕਰਯੋਗ ਗੱਲ ਇਹ ਹੈ ਕਿ ਕੈਰੋਨਾਵਾਇਰਸ ਦੇ ਮਰੀਜ਼ਾਂ ਦੇ ਬਿਸਤਰੇ ਇਲਾਜ ਤੋਂ ਬਾਅਦ ਨਸ਼ਟ ਕੀਤੇ ਜਾਂਦੇ ਹਨ ਤਾਂ ਕਿ ਇਹ ਵਿਸ਼ਾਣੂ ਕਿਸੇ ਹੋਰ ਨੂੰ ਨਾ ਘੇਰ ਸਕਣ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.