ਮਾਨਸਾ ਵਿੱਚ ਪੜ੍ਹੀਆਂ ਲਿਖੀਆਂ ਨੌਜਵਾਨ ਕੁੜੀਆਂ ਖੇਤਾਂ ਵਿੱਚ ਝੋਨਾ ਲਾ ਰਹੀਆਂ ਹਨ। ਗ-ਰੀ-ਬ ਘਰਾਂ ਦੀਆਂ ਇਹ ਕੁੜੀਆਂ ਉੱਚ ਵਿੱਦਿਆ ਪ੍ਰਾਪਤ ਹਨ। ਪਰ ਸਰਕਾਰ ਕੋਲ ਇਨ੍ਹਾਂ ਨੂੰ ਦੇਣ ਲਈ ਕੋਈ ਨੌਕਰੀ ਨਹੀਂ ਹੈ। ਇਨ੍ਹਾਂ ਨੂੰ ਪੜ੍ਹਾਉਂਦੇ ਸਮੇਂ ਇਨ੍ਹਾਂ ਦੇ ਮਾਤਾ ਪਿਤਾ ਨੇ ਕਿੰਨੇ ਹੀ ਸੁਪਨੇ ਸਿਰਜੇ ਹੋਣਗੇ ਕਿ ਉਨ੍ਹਾਂ ਦੀਆਂ ਧੀਆਂ ਪੜ੍ਹ ਲਿਖ ਕੇ ਸਮਾਜ ਵਿੱਚ ਵੱਡਾ ਰੁਤਬਾ ਹਾਸਲ ਕਰਨਗੀਆਂ ਅਤੇ ਉਨ੍ਹਾਂ ਦਾ ਨਾਮ ਰੌਸ਼ਨ ਕਰਨ ਗੀਆਂ। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਚਲੋ ਸਾਡੀ ਤਾਂ ਜ਼ਿੰਦਗੀ ਕਿਵੇਂ ਨਾ ਕਿਵੇਂ ਗੁਜ਼ਰ ਜਾਏਗੀ।ਪਰ ਜੋ ਧੱ ਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਖਾਧੇ ਹਨ। ਉਨ੍ਹਾਂ ਦੀ ਔਲਾਦ ਨੂੰ ਨਾ ਖਾਣੇ ਪੈਣ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀਆਂ ਧੀਆਂ ਵੀ ਗਰਮੀ ਦੇ ਮੌਸਮ ਵਿੱਚ ਖੇਤਾਂ ਵਿੱਚ ਝੋਨਾ ਲਾਉਣਗੀਆਂ। ਕਰਮਜੀਤ ਕੌਰ ਨਾਮ ਦੀ ਇੱਕ ਲੜਕੀ ਨੇ ਜਾਣ ਕਾਰੀ ਦਿੱਤੀ ਹੈ ਕਿ ਉਸ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਬੀਏ ਬੀਐੱਡ ਕੀਤੀ। ਉਸ ਦੀ ਮਾਂ ਨੂੰ ਕੈਂ-ਸ-ਰ ਸੀ। ਪਰ ਫਿਰ ਵੀ ਉਸ ਦੀ ਮਾਂ ਉਸ ਨੂੰ ਪੜ੍ਹਨ ਲਈ ਪ੍ਰੇਰਦੀ ਰਹੀ।
ਕਿਉਂਕਿ ਕਰਮਜੀਤ ਕੌਰ ਦੀ ਮਾਂ ਦਾ ਇੱਕੋ ਇੱਕ ਸੁਪਨਾ ਸੀ ਕਿ ਉਸ ਦੀ ਧੀ ਸਰਕਾਰੀ ਸਕੂਲ ਦੀ ਅਧਿਆਪਕ ਬਣੇ।ਇਸ ਦੌਰਾਨ ਹੀ ਕਰਮਜੀਤ ਕੌਰ ਦੀ ਮਾਂ ਗੁ-ਜ਼-ਰ ਗਈ। ਇਸ ਲੜਕੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਝੋਨਾ ਹੀ ਲਾਉਣਾ ਸੀ। ਫਿਰ ਇਨ੍ਹਾਂ ਡਿਗਰੀਆਂ ਦੀ ਕੀ ਲੋੜ ਸੀ। ਉਹ ਘਰ ਦਾ ਖਰਚਾ ਚਲਾਉਣ ਲਈ ਖੇਤਾਂ ਵਿੱਚ ਝੋਨਾ ਲਾ ਰਹੀਆਂ ਹਨ। ਬੇਅੰਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਵਿੱਦਿਅਕ ਯੋਗਤਾ ਬੀਏ ਬੀਐੱਡ ਹੈ। ਉਸ ਦੇ ਪਰਿਵਾਰ ਨੇ ਮ-ਜ਼-ਦੂ-ਰੀ ਕਰਕੇ ਉਸਨੂੰ ਪੜ੍ਹਾਇਆ ਤਾਂ ਕਿ ਉਨ੍ਹਾਂ ਦੀ ਧੀ ਨੂੰ ਸਰਕਾਰੀ ਅਧਿਆਪਕਾਂ ਦੀ ਨੌਕਰੀ ਮਿਲੇ।
ਉਸ ਦਾ ਪਰਿਵਾਰ ਕਣਕਾਂ ਵੱਢ ਕੇ ਝੋਨਾ ਲਗਾ ਕੇ ਉਸ ਨੂੰ ਪੜ੍ਹਾਉਂਦਾ ਰਿਹਾ ਪਰ ਉਸ ਨੂੰ ਵੀ ਨੌਕਰੀ ਨਹੀਂ ਮਿਲੀ।ਸਰਕਾਰ ਨੇ ਚੋਣਾਂ ਤੋਂ ਪਹਿਲਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਵਾਅਦਾ ਨਿਭਾਇਆ ਨਹੀਂ। ਇਸ ਤਰ੍ਹਾਂ ਹੀ ਕਹਾਣੀ ਰਿੰਪੀ ਕੌਰ ਦੀ ਹੈ। ਜਿਸ ਨੇ ਬੀਏ ਬੀਐੱਡ ਅਤੇ ਪੰਜਾਬੀ ਦੀ ਐਮ ਏ ਕੀਤੀ ਹੋਈ ਹੈ। ਉਸ ਦੇ ਪਿਤਾ ਨੇ ਰਿਕਸ਼ਾ ਰੇਹੜੀ ਚਲਾ ਕੇ ਸ-ਖ਼-ਤ ਮਿ-ਹ-ਨ-ਤ ਕਰਕੇ ਆਪਣੀ ਧੀ ਨੂੰ ਪੜ੍ਹਾਇਆ। ਉਨ੍ਹਾਂ ਦੇ ਸਾਰੇ ਸੁਪਨੇ ਟੁੱ-ਟ ਗਏ। ਜਦੋਂ ਸਰਕਾਰ ਨੇ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀ ਦੇਵੇ।