Home / ਤਾਜ਼ਾ ਖਬਰਾਂ / ਕੈਮਰੇ ਅੱਗੇ ਆਈ ਕੁੜੀ ਨੇ ਦੱਸੀ ਸਚਾਈ

ਕੈਮਰੇ ਅੱਗੇ ਆਈ ਕੁੜੀ ਨੇ ਦੱਸੀ ਸਚਾਈ

ਰੂਪਨਗਰ ਦੇ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਮਾਮਲਾ ਸੋਸ਼ਲ ਮੀਡੀਆ ਤੇ ਅਜਿਹਾ ਆਇਆ ਕਿ ਇਕ ਲੜੀ ਹੀ ਸ਼ੁਰੂ ਹੋ ਗਈ ਹੈ। ਅਜੇ ਤਾਂ ਪ੍ਰਿੰਸੀਪਲ ਮੈਡਮ ਜਾਂਚ ਦਾ ਸਾਹਮਣਾ ਕਰ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਪ੍ਰਿੰਸੀਪਲ ਨੂੰ ਦਿੱਤੀ ਗਈ ਹੈ। ਜਿਸ ਨੇ ਆਪਣੀ ਅਜੇ ਰਿਪੋਰਟ ਪੇਸ਼ ਕਰਨੀ ਹੈ। ਉਸ ਤੋਂ ਪਹਿਲਾਂ ਹੀ ਇਸ ਮਾਮਲੇ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਕੁਝ ਲੜਕੀਆਂ ਨੇ ਪ੍ਰਿੰਸੀਪਲ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਪ੍ਰਿੰਸੀਪਲ ਨੂੰ ਸਹੀ ਠਹਿਰਾਇਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਨੂੰ ਚੁੱਕਿਆ ਨਹੀਂ ਜਾਣਾ ਚਾਹੀਦਾ। ਮੈਡਮ ਨੇ ਬੱਚੀ ਨੂੰ ਪਹਿਲਾਂ ਸਮਝਾਇਆ ਸੀ। ਹੁਣ ਉਸ ਲੜਕੀ ਨੇ ਆਪਣੇ ਵਿਚਾਰ ਪ੍ਰਗਟਾਏ ਹਨ। ਜਿਸ ਦੇ ਸਟੇਜ ਤੇ ਮੈਡਮ ਨੇ ਚਪੇੜਾਂ ਲਈਆਂ ਸਨ। ਇਸ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਚਿਹਰਾ ਹੀ ਮੁਸਕੁਰਾਹਟ ਵਾਲਾ ਹੈ। ਉਹ ਖਿੜ ਖਿੜਾ ਕੇ ਨਹੀਂ ਹਸੀ ਸੀ। ਸਗੋਂ ਉਸ ਦੀ ਮੁਸਕੁਰਾਹਟ ਕਾਰਨ ਹੀ ਪ੍ਰਿੰਸੀਪਲ ਮੈਡਮ ਨੇ ਕਿਸੇ ਹੋਰ ਕੁੜੀ ਰਾਹੀਂ ਉਸ ਨੂੰ ਸਟੇਜ ਤੇ ਬੁਲਾਇਆ ਅਤੇ

ਇਸ ਤਰ੍ਹਾਂ ਦਾ ਹੀ ਸਲੂਕ ਕੀਤਾ। ਲੜਕੀ ਦਾ ਕਹਿਣਾ ਹੈ ਕਿ ਜਦੋਂ ਉਸ ਨਾਲ ਸਟੇਜ ਤੇ ਅਜਿਹਾ ਹੋਇਆ ਤਾਂ ਉਸ ਨੂੰ ਬਹੁਤ ਸ਼ਰਮ ਮਹਿਸੂਸ ਹੋਈ। ਉਸ ਨੇ ਅੱਗੇ ਤੋਂ ਮੈਡਮ ਦੇ ਨੇੜੇ ਆਉਣਾ ਛੱਡ ਦਿੱਤਾ। ਲੜਕੀ ਦੇ ਦੱਸਣ ਮੁਤਾਬਿਕ ਉਸ ਤੋਂ ਪਹਿਲਾਂ ਮੈਡਮ ਨੇ ਇੱਕ ਹੋਰ ਲੜਕੀ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਸੀ। ਲੜਕੀ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੀਡੀਓ ਵਿੱਚ ਲੜਕੀ ਦਾ ਚਿਹਰਾ ਚੰਗੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ।

ਇਸ ਲਈ ਉਹ ਇਹ ਨਹੀਂ ਕਹਿ ਸਕਦੇ ਕਿ ਇਸ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਕੁੜੀ ਉਨ੍ਹਾਂ ਦੀ ਹੀ ਧੀ ਹੈ। ਜਦਕਿ ਇਹ ਗੱਲ ਪੱਕੀ ਹੈ ਕਿ ਮੈਡਮ ਨੇ ਲਗਪਗ 2 ਸਾਲ ਪਹਿਲਾਂ ਉਨ੍ਹਾਂ ਦੀ ਧੀ ਨਾਲ ਅਜਿਹਾ ਕੀਤਾ ਸੀ ਅਤੇ ਦਸਵੀਂ ਜਮਾਤ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਸਕੂਲ ਛੱਡ ਦਿੱਤਾ ਸੀ। ਲੜਕੀ ਦੀ ਮਾਂ ਮੁਤਾਬਿਕ ਉਨ੍ਹਾਂ ਦੀ ਧੀ ਤੋਂ ਪਹਿਲਾਂ ਇਕ ਹੋਰ ਕੁੜੀ ਨਾਲ ਵੀ ਮੈਡਮ ਨੇ ਅਜਿਹਾ ਹੀ ਕੀਤਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.