Home / ਤਾਜ਼ਾ ਖਬਰਾਂ / ਕੈਪਟਨ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿਤੀ ਇਹ ਵੱਡੀ ਸਹੂਲਤ

ਕੈਪਟਨ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿਤੀ ਇਹ ਵੱਡੀ ਸਹੂਲਤ

ਇਨਸਾਨ ਨੂੰ ਧਰਤੀ ਉਪਰ ਜੀਣ ਵਾਸਤੇ ਤਿੰਨ ਮੁੱਢਲੀਆਂ ਲੋੜਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਿੰਨਾਂ ਲੋੜਾਂ ਦੇ ਵਿਚ ਰੋਟੀ, ਕੱਪੜਾ ਅਤੇ ਮਕਾਨ ਸ਼ਾਮਲ ਹਨ। ਪਰ ਉਸ ਨੂੰ ਇੱਕ ਪੱਕੀ ਜਗ੍ਹਾ ਉਪਰ ਰਹਿਣ ਵਾਸਤੇ ਰੈਣ ਬਸੇਰੇ ਭਾਵ ਮਕਾਨ ਦੀ ਜ਼ਰੂਰਤ ਹੁੰਦੀ ਹੈ।ਅੱਜ ਵੀ ਦੇਸ਼ ਅੰਦਰ ਬਹੁਤ ਸਾਰੇ ਸ਼ਹਿਰਾਂ ਵਿਚ ਲੋਕ ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਲਈ ਮਜ ਬੂਰ ਹਨ।ਪਰ ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕਰਦੇ ਹੋਏ ਇਹਨਾਂ ਦੀਆਂ ਝੁੱਗੀ ਝੌਂਪੜੀਆਂ ਨੂੰ ਮਕਾਨਾਂ ਦੇ ਵਿੱਚ ਤਬਦੀਲੀ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਜਿਸ ਵਿਚ ਝੁੱਗੀ ਝੌਂਪੜੀ ਵਿਕਾਸ ਪ੍ਰੋਗਰਾਮ ਬਸੇਰਾ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਪਟਿਆਲਾ, ਬਠਿੰਡਾ ਅਤੇ ਫਾਜ਼ਿਲਕਾ ਦੇ ਵਿਚ ਝੁੱਗੀ ਝੌਂਪੜੀਆਂ ਦੇ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ।ਇਸ ਗੱਲ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਨ ਬੁੱਧਵਾਰ ਨੂੰ ਇਕ ਉੱਚ ਪੱਧਰੀ ਵਰਚੂਅਲ ਮੀਟਿੰਗ ਦੌਰਾਨ ਕੀਤਾ ਗਿਆ।ਜਿਸ ਦੇ ਨਾਲ 10 ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਤਕਰੀਬਨ 2,816 ਵਿਅਕਤੀਆਂ ਨੂੰ ਲਾਭ ਪੁੱਜੇਗਾ।ਪੰਜਾਬ ਦੇ ਅੰਦਰ ਚੱਲ ਰਹੀ ਇੱਕ ਸਕੀਮ ਪੰਜਾਬ ਸਲੱਮ ਡਿਵੈਲਪਰਜ਼ ਪ੍ਰੋਪਰਾਈਟਰੀ ਰਾਈਟਸ ਐਕਟ 1 ਅਪ੍ਰੈਲ 2020 ਦੇ ਤਹਿਤ ਝੁੱਗੀ ਝੌਂਪੜੀ ਵਿਚ ਰਹਿਣ ਵਾਲੇ ਲੋਕਾਂ ਦੇ ਸ਼ਹਿਰੀ ਖੇਤਰ ਦੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਲਈ ਪਾਤਰ ਹੋਣਗੇ

।ਪਰ ਜਿਨ੍ਹਾਂ ਲਾਭ ਪਾਤਰੀਆਂ ਨੂੰ ਮਕਾਨਾਂ ਦੇ ਹੱਕ ਮਿਲਣਗੇ ਉਹ ਆਉਣ ਵਾਲੇ 30 ਸਾਲਾਂ ਤੱਕ ਇਸ ਜ਼ਮੀਨ ਨੂੰ ਕਿਸੇ ਦੇ ਨਾਮ ਨਹੀਂ ਕਰ ਸਕਦੇ ਭਾਵ ਕਿ ਨਹੀਂ ਵੇਚ ਸਕਦੇ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰੀ ਸਥਾਨਕ ਸਰਕਾਰਾਂ ਦੇ ਵਿਚ 243 ਦੇ ਕਰੀਬ ਝੁੱਗੀ-ਝੋਂਪੜੀਆਂ ਹਨ ਜਿਨ੍ਹਾਂ ਦੇ ਵਿੱਚ 1 ਲੱਖ ਨਿਵਾਸੀ ਰਹਿ ਰਹੇ ਹਨ। ਪੰਜਾਬ ਦੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਇਸ ਅਹਿਮ ਐਲਾਨ ਦੇ ਨਾਲ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰਿਆਂ ਉਪਰ ਰੌਣਕ ਆ ਗਈ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.