ਜਦੋਂ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਘਰ ਵਿੱਚ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ। ਨੌਕਰੀ ਨੂੰ ਲੈ ਕੇ ਕੈਪਟਨ ਨੇ ਇਕ ਟਵੀਟ ਕੀਤਾ ਹੈ ਜਿਸ ਤੋਂ ਲਗਦਾ ਹੈ ਕਿ ਇਹ ਵਾਅਦਾ ਹੁਣ ਪੂਰਾ ਹੋਣ ਜਾ ਰਿਹਾ ਹੈ।ਕੈਪਟਨ ਸਰਕਾਰ ਦੇ ਤਕਰੀਬਨ ਚਾਰ ਸਾਲ ਨਿਕਲ ਚੁੱਕੇ ਹਨ ਤੇ ਹਨ ਵਿਚ ਲੋਕ ਨੂੰ ਪਤਾ ਹੀ ਹੈ ਕਿੰਨੇ ਵਾਦੇ ਸਰਕਾਰ ਵਲੋਂ ਪੂਰੇ ਕੀਤੇ ਗਏ ਤੇ ਕਿੰਨੇ ਹਾਲੇ ਰਹਿੰਦੇ ਹਨ |
ਦਰਅਸਲ ਪੰਜਾਬ ਸਰਕਾਰ ਨੇ ਪੁਲਿਸ ਮਹਿਕਮੇ ਲਈ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨੀ ਹੈ ਜਿਹਨਾਂ ਵਿੱਚ 3300 ਨਵੀਂ ਔਰਤਾਂ ਦੀ ਵੀ ਭਰਤੀ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸਿੰਗ ਅਤੇ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ 10 ਹਜ਼ਾਰ ਪੁਲਸ ਅਧਿਕਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ।ਇਥੇ ਇਹ ਵੀ ਦੱਸ ਦੇਈਏ ਕਿ ਇਸ ਦੇ ਇਲਾਵਾ ਪੰਜਾਬ ਪੁਲਸ ’ਚ ਹੋਰ ਬਿਹਤਰ ਸੇਵਾਵਾਂ ਲਈ ਫੋਰੈਂਸਿਕ ਮਾਹਿਰ 450, ਕਾਨੂੰਨੀ ਮਾਹਰ 600, ਆਈ. ਟੀ. ਮਾਹਿਰ 1350 ਅਤੇ ਕਲੀਨਿਕਲ ਮਨੋਵਿਗਿਆਨ ’ਚ 3100 ਡੋਮੈਨ ਮਾਹਰ ਭਰਤੀ ਕੀਤੇ ਜਾਣਗੇ। ਦਸ ਦਈਏ ਕਿ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਸਿਆਸਤੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ।
ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ ਸਰਕਾਰਾਂ ਨੂੰ ਅਪਣੇ ਕੀਤੇ ਹੋਏ ਵਾਅਦੇ ਵੀ ਯਾਦ ਆਉਣ ਲਗ ਜਾਂਦੇ ਹਨ।ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹਮੇਸ਼ਾ ਹੀ ਇਸੇ ਤਰਾਂ ਚਲਦਾ ਆ ਰਿਹਾ ਹੈ |ਪੰਜਾਬ ਦੀਆ ਹੋਰ ਤਾਜ਼ੀਆਂ ਖ਼ਬਰ ਨੂੰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਜ਼ੀਆਂ ਤੇ ਨਿਰਪੱਖ ਖ਼ਬਰਾਂ ਸਭ ਤੋਂ ਪਹਿਲਾ |ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ |
