Home / ਪਾਲੀਵੁੱਡ / ਕੈਪਟਨ ਤੇ ਸਿੱਧੂ ਬਾਰੇ ਆਈ ਇਹ ਤਾਜਾ ਖ਼ਬਰ

ਕੈਪਟਨ ਤੇ ਸਿੱਧੂ ਬਾਰੇ ਆਈ ਇਹ ਤਾਜਾ ਖ਼ਬਰ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਆ ਰਹੀ ਹੈ। ਜੋ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਚਰਚਾ ਛੇੜ ਚੁੱਕੀ ਹੈ ਅਤੇ ਖੂਬ ਚਰਚਾ ਹੋ ਰਹੀ ਹੈ। ਤਾਜ਼ਾ ਮੀਡੀਆ ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਦੁਪਹਿਰ ਦੇ ਖਾਣੇ ‘ਤੇ ਸੱਦਾ ਦਿੱਤਾ ਹੈ।

ਇਸ ਮੁਲਾਕਾਤ ਵਿੱਚ ਸੂਬਾ ਪੱਧਰੀ ਤੇ ਦੇਸ਼ ਪੱਧਰ ਦੀ ਰਾਜਨੀਤੀ ‘ਤੇ ਚਰਚਾ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਸਬੰਧ ਠੀਕ ਨਹੀਂ ਚੱਲ ਰਹੇ। ਅਜਿਹੇ ਵਿੱਚ ਕੈਪਟਨ ਦਾ ਸਿੱਧੂ ਨੂੰ ਸੱਦਾ ਦੋਵਾਂ ਵਿਚਾਲੇ ਪੈਦਾ ਖਟਾਸ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ। ਉਧਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਨਵਜੋਤ ਸਿੱਧੂ ਅਤੇ ਯੋਗਰਾਜ ਸਿੰਘ ਨੇ ਵੀ ਮੁਲਾਕਾਤ ਕੀਤੀ ਹੈ ਅਤੇ ਖਾਣੇ ਦੇ ਮੇਜ ਉੱਪਰ ਹੋਈ ਉਸ ਮੀਟਿੰਗ ਦੀਆਂ ਵੀ ਚਰਚਾਵਾਂ ਪੂਰੇ ਸ਼ਿਖਰਾਂ ‘ਤੇ ਹਨ। ਸਿਆਸੀ ਮਾਹਿਰ ਤਾਂ ਇਹ ਵੀ ਸੰਭਾਵਨਾ ਪ੍ਰਗਟ ਕਰਦੇ ਹਨ ਕਿ ਨਵਜੋਤ ਸਿੱਧੂ ਅਤੇ ਯੋਗਰਾਜ ਦੀ ਮੁਲਾਕਾਤ ਵੀ ਕਾਂਗਰਸ ਵਾਸਤੇ ਇੱਕ ਚੰਗੀ ਖ਼ਬਰ ਹੋ ਸਕਦੀ ਹੈ ਕਿਉਂਕਿ ਦੋਨਾਂ ਦੇ ਆਪਸੀ ਸੰਬੰਧਾਂ ਕਰਕੇ ਨਵਜੋਤ ਸਿੱਧੂ ਦੇ ਨਾਲ ਯੋਗਰਾਜ ਵੀ ਕਾਂਗਰਸ ਵਿੱਚ ਸਰਗਰਮ ਹੋ ਸਕਦੇ ਹਨ।

ਪਰ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਤੀ ਕਰਨੀ ਬਾਕੀ ਹੈ ਜਿਸ ਕਰਕੇ ਇਸ ਗੱਲ ਨੂੰ ਠੋਸਤਾ ਨਾਲ ਨਹੀਂ ਲਿਆ ਜਾ ਸਕਦਾ। ਹੁਣ ਇਹ ਵੇਖਣਾ ਦਿਲਚਸਪ ਹੋਏਗਾ ਕਿ ਕੱਲ੍ਹ ਨੂੰ ਕੈਪਟਨ ਅਤੇ ਸਿੱਧੂ ਦੀ ਮੀਟਿੰਗ ਕੀ ਰੰਗ ਲਿਆਏਗੀ ਅਤੇ ਇਸ ਦਾ ਕੀ ਨਤੀਜਾ ਸਾਹਮਣੇ ਆਉਂਦਾ ਹੈ।ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਜੇਕਰ ਪਹਿਲਾ ਹੀ ਤੁਸੀਂ ਸਾਡਾ ਪੇਜ ਲਾਇਕ ਕਰ ਚੁਕੇ ਹੋ ਤਾ ਆਪਣੇ ਦੋਸਤ ਮਿੱਤਰਾ ਨੂੰ ਵੀ ਸਾਡਾ ਪੇਜ ਲਾਇਕ ਕਰਾਓ ਧੰਨਵਾਦ |

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.