Home / ਤਾਜ਼ਾ ਖਬਰਾਂ / ਕੈਨੇਡਾ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ

ਕੈਨੇਡਾ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ।ਕਨੇਡਾ ਦੀ ਸਰਕਾਰ ਸਮੇਂ ਸਮੇ ਤੇ ਲੋਕਾਂ ਦੀ ਭਲਾਈ ਦੇ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਹੀ ਰਹਿੰਦੀ ਹੈ। ਅਜਿਹੀ ਹੀ ਇੱਕ ਵੱਡੀ ਖਬਰ ਹੁਣ ਫਿਰ ਆ ਰਹੀ ਹੈ। ਲੋਕਾਂ ਵਲੋਂ ਸਰਕਾਰ ਦੀ ਇਸ ਕਦਮ ਲਈ ਸਿਫਤ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਫੈਡਰਲ ਲਿਬਰਲ ਸਰਕਾਰ ਨੇ ਪੈਨਡੈਮਿਕ ਰਾਹਤ ਰਾਸ਼ੀ ਨੂੰ 400 ਡਾਲਰ ਪ੍ਰਤੀ ਹਫ਼ਤਾ ਤੋਂ ਵਧਾ ਕੇ 500 ਡਾਲਰ ਪ੍ਰਤੀ ਹਫ਼ਤਾ ਕਰਨ ਦਾ ਐਲਾਨ ਕੀਤਾ ਹੈ। ਫੈਡਰਲ ਐਨ ਡੀ ਪੀ ਨੇ ਬੀਤੀ 23 ਸਤੰਬਰ ਨੂੰ ਪੇਸ਼ ਕੀਤੀ ਗਈ ਥ੍ਰੋਨ ਸਪੀਚ ਤੋਂ ਬਾਦ ਸਰਕਾਰ ਤੋਂ ਮੰਗ ਕੀਤੀ ਸੀ ਕਿ ਕੰਮਾਂ ਤੋਂ ਵਾਂਝੇ ਹੋਏ ਲੋਕਾਂ ਨੂੰ ਮਿਲਣ ਵਾਲੀ ਰਾਹਤ ਰਾਸ਼ੀ 500 ਡਾਲਰ ਪ੍ਰਤੀ ਹਫ਼ਤਾ ਕੀਤੀ ਜਾਵੇ ਤੇ ਇਸ ਨੂੰ ਵਧਾਇਆ ਜਾਵੇ। ਇਸੇ ਹਫ਼ਤੇ ਕੈਨੇਡਾ ਐਮਰਜੰਸੀ ਰੈਸਪੌਂਸ ਬੈਨੇਫਿਟ ਸਕੀਮ ਤਹਿਤ 500 ਡਾਲਰ ਪ੍ਰਤੀ ਹਫ਼ਤਾ ਦਿੱਤੇ ਜਾ ਰਹੇ ਸਨ ਪਰ ਇਸ ਸਕੀਮ ਇਸ ਹਫ਼ਤੇ ਖ਼ਤਮ ਹੋ ਰਹੀ ਹੈ ਤੇ ਇਸ ਦੀ ਥਾਂ ‘ਦ ਕੈਨੇਡਾ ਰਿਕਵਰੀ ਬੈਨੇਫਿਟ’ ਸ਼ੁਰੂ ਹੋਣਾ ਸੀ ਜਿਸ ਦੀ ਰਕਮ 400 ਡਾਲਰ ਹਰ ਹਫ਼ਤੇ ਰੱਖੀ ਗਈ ਸੀ ਪਰ ਹੁਣ ਸਰਕਾਰ ਨੇ ਐਨਡੀਪੀ ਦੇ ਦਬਾਅ ਹੇਠ 500 ਡਾਲਰ ਪ੍ਰਤੀ ਹਫ਼ਤਾ ਕਰਨ ਦਾ ਫੈਸਲਾ ਲਿਆ ਹੈ। ਇਸ ਸਕੀਮ ਤਹਿਤ ਲੋਕ 26 ਹਫ਼ਤਿਆਂ ਲਈ ਇਹ ਲਾਭ ਲੈ ਸਕਣਗੇ। ਇਹ ਰਕਮ ਉਹਨਾਂ ਨੂੰ ਹੀ ਮਿਲੇਗੀ ਜਿਹੜੇ ਈ ਆਈ ਜਾਂ ਐਂਪਲੌਇਮੈਂਟ ਇੰਸ਼ੋਰੈਂਸ ਵਾਸਤੇ ਯੋਗ ਨਹੀਂ ਹਨ। ਇਸ ਉੱਪਰ ਕਿੰਨਾ ਖ਼ਰਚ ਆਵੇਗਾ, ਇਸ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਇਸ ਸਕੀਮ ਦਾ ਪੰਜਾਬੀਆਂ ਨੂੰ ਬਹੁਤ ਜਿਆਦਾ ਹੋਣਾ ਹੈ ਕਿਉਂਕਿ ਪੰਜਾਬ ਦੇ ਲੋਕੀ ਕਨੇਡਾ ਚ ਵੱਡੀ ਗਿਣਤੀ ਚ ਰਹਿੰਦੇ ਹਨ। ਦੱਸ ਦਈਏ ਕਿ ਕਨੇਡਾ ਵਿੱਚ ਸਭ ਤੋਂ ਜਿਆਦਾ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜੋ ਹਮੇਸ਼ਾ ਹੀ ਜਸਟਿਨ ਟਰੂਡੋ ਦੀ ਸਰਕਾਰ ਨਾਲ ਮਿਲ ਕੇ ਚੱਲਦੇ ਹਨ। ਦੱਸਣਯੋਗ ਹੈ ਕਿ ਕਨੇਡਾ ਵਿੱਚ ਇਸ ਸਮੇਂ ਸਰਕਾਰ ਚ ਪੰਜਾਬੀ ਭਾਈਚਾਰੇ ਦੇ ਸੰਸਦ ਸ਼ਾਮਲ ਹਨ ਜੋ ਸਮੇਂ ਸਮੇਂ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਆਪਣੀ ਆਵਾਜ ਚੁੱਕਦੇ ਰਹਿੰਦੇ ਹਨ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.