Home / ਤਾਜ਼ਾ ਖਬਰਾਂ / ਕੈਨੇਡਾ ਤੋਂ ਆਈ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ

ਕੈਨੇਡਾ ਤੋਂ ਆਈ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ

ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ 5 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਪਾਬੰਦੀ ਲੱਗੀ ਰਹਿਣ ਦੇ ਬਾਵਜੂਦ ਕੈਨੇਡਾ ਵਿਚ ਵਸਣ ਦੇ ਇਛੁੱਕ ਭਾਰਤੀਆਂ ਦੇ ਉਤਸ਼ਾਹ ਵਿਚ ਕਮੀ ਨਹੀਂ ਆਈ ਹੈ। ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਇਮੀਗ੍ਰੇਸ਼ਨ ਇਸ ਸਾਲ ਇਕ ਨਵਾਂ ਰਿਕਾਰਡ ਬਣਾਉਣ ਦੀ ਉਮੀਦ ਕਰ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਕੈਨੇਡਾ ਵਿਚ ਸਥਾਈ ਨਿਵਾਸੀ (ਪੀ.ਆਰ.) ਦਾ ਦਰਜਾ ਪ੍ਰਾਪਤ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਇਸ ਸਾਲ ਅਗਸਤ (2021) ਤੱਕ ਕੈਨੇਡਾ ਨੇ 69,014 ਭਾਰਤੀਆਂ ਨੂੰ ਪੀ.ਆਰ. ਦਿੱਤੀ ਹੈ ਅਤੇ ਇਸ ਸਾਲ ਔਸਤਨ ਹਰ ਮਹੀਨੇ 8626 ਭਾਰਤੀਆਂ ਨੂੰ ਪੀ.ਆਰ. ਮਿਲੀ ਹੈ। 2020 ਵਿਚ ਇਹ ਅੰਕੜਾ 37,125 ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਕੈਨੇਡਾ ਭਾਰਤੀਆਂ ਨੂੰ ਪੀ.ਆਰ. ਦੇਣ ਦੇ 2019 ਦੇ ਰਿਕਾਰਡ ਨੂੰ ਤੋੜ ਦੇਵੇਗਾ। 2019 ਵਿਚ 84,114 ਭਾਰਤੀਆਂ ਨੂੰ ਪੀ.ਆਰ. ਦਿੱਤੀ ਗਈ ਸੀ।

ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਕਿਹਾ ਕਿ ਕੈਨੇਡਾ ਹੈਲਥਕੇਅਰ ਸੈਕਟਰ ਵਿਚ ਅਸਥਾਈ ਕਰਮਚਾਰੀਆਂ ਲਈ 20,000 ਅਰਜ਼ੀਆਂ, ਹੋਰ ਚੁੱਣੇ ਹੋਏ ਜ਼ਰੂਰੀ ਕਿੱਤਿਆਂ ਵਿਚ ਅਸਥਾਈ ਕਰਮਚਾਰੀਆਂ ਲਈ 30,000 ਅਰਜ਼ੀਆਂ ਅਤੇ ਕੈਨੇਡੀਅਨ ਸੰਸਥਾ ਤੋਂ ਗ੍ਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 40,000 ਅਰਜ਼ੀਆਂ ਨੂੰ ਸਵੀਕਾਰ ਕਰੇਗਾ। 2021 ਦੇ ਅੰਕੜੇ ਹਾਲ ਹੀ ਦੇ ਸਾਲਾਂ ਵਿਚ ਭਾਰਤੀਆਂ ਦੇ ਕੈਨੇਡਾ ਵਿਚ ਵੱਧ ਰਹੇ ਇਮੀਗ੍ਰੇਸ਼ਨ ਦੇ ਰੁਝਾਨ ਦਾ ਸਮਰਥਨ ਕਰਦੇ ਹਨ।

ਉਥੇ ਹੀ ਯੂਰੋ ਕੈਨੇਡਾ ਗਲੋਬਲ ਦੇ ਐਮ. ਡੀ. ਅਮਨਦੀਪ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਵੱਲੋਂ ਪੀ.ਆਰ. ਹਾਸਲ ਕਰਨ ਦੇ ਚਾਹਵਾਨ ਭਾਰਤੀਆਂ ਤੋਂ ਇਲਾਵਾ ਸਟਡੀ ਵੀਜ਼ਾ ’ਤੇ ਕੈਨੇਡਾ ਜਾਣ ਦੇ ਇਛੁੱਕ ਭਾਰਤੀ ਵਿਦਿਆਰਥੀਆਂ ਨੂੰ ਵੀ ਦਿਲ ਖੋਲ੍ਹ ਕੇ ਵੀਜ਼ੇ ਦਿੱਤੇ ਜਾ ਰਹੇ ਹਨ। ਲਿਹਾਜਾ ਭਾਰਤੀ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਦਾ ਫ਼ਾਇਦਾ ਉਠਾਉਦਾ ਚਾਹੀਦਾ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.