Home / ਤਾਜ਼ਾ ਖਬਰਾਂ / ਕੇਂਦਰ ਸਰਕਾਰ ਦਾ ਨਵਾਂ ਪੇਚ

ਕੇਂਦਰ ਸਰਕਾਰ ਦਾ ਨਵਾਂ ਪੇਚ

ਵੱਡੀ ਖਬਰ ਆ ਰਹੀ ਹੈ ਕਿਸਾਨੀ ਘੋਲ ਬਾਰੇ ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਚ ਕਿਸਾਨਾਂ ਨੂੰ ਤਿੰਨ ਮਹੀਨੇ ਹੋਣ ਵਾਲੇ ਹਨ ਪਰ ਕੇਦਰ ਦੀ ਸਰਕਾਰ ਅਜੇ ਤੱਕ ਆਪਣੀ ਜਿੱਦ ਤੇ ਅੜੀ ਹੋਈ ਹੈ। ਚਾਹੇ ਇਹ ਕਿਸਾਨੀ ਘੋਲ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚ ਗਿਆ ਹੈ ਪਰ ਕੇਦਰ ਦੀ ਸਰਕਾਰ ਦੇ ਅਜੇ ਤੱਕ ਕਿਸਾਨਾਂ ਦੀ ਆਵਾਜ ਨਹੀ ਪਈ ਹੈ।

ਕਿਉਂਕਿ ਕੇਦਰ ਸਰਕਾਰ ਬੋਲੀ ਹੋਣ ਦਾ ਨਾਟਕ ਜੋ ਕਰ ਰਹੀ ਹੈ। ਸੈਟਰ ਸਰਕਾਰ ਇਸ ਕਿਸਾਨੀ ਘੋਲ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਤਰੀਕਾ ਅਪਣਾ ਰਹੀ ਹੈ ਪਰ ਪ੍ਰਮਾਤਮਾ ਤੇ ਕਿਸਾਨਾਂ ਦੀ ਏਕਤਾ ਅੱਗੇ ਸਰਕਾਰ ਦਾ ਹਰ ਤਰੀਕਾ ਫੇਲ ਹੋ ਰਿਹਾ ਹੈ। ਹੁਣ ਸਰਕਾਰ ਇੱਕ ਹੋਰ ਗੇਮ ਖੇਡ ਰਹੀ ਹੈ। ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਨਿੱਜੀ ਚੈਨਲ ਦੀ ਹੈ।। ਦੱਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹਰਿਆਣਾ ਅਤੇ ਯੂਪੀ ਦੇ ਕਿਸਾਨ ਨੇਤਾਵਾਂ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਸ਼ਾਮ 6:30 ਵਜੇ ਹੋਵੇਗੀ । ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਬੈਠਕ ਵਿਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਨਾ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਵੀ ਮੌਜੂਦ ਹੋ ਸਕਦੇ ਹਨ। ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਕਿਸਾਨੀ ਘੋਲ ਬਾਰੇ ਰਣਨੀਤੀ ਬਣਾਈ ਜਾਵੇਗੀ। ਮੀਟਿੰਗ ਸ਼ਾਮ 6:30 ਵਜੇ ਭਾਜਪਾ ਮੁੱਖ ਦਫ਼ਤਰ ਵਿਖੇ ਸ਼ੁਰੂ ਹੋਵੇਗੀ। ਇਸ ਵਿਚ ਬਹੁਤ ਸਾਰੇ ਵਿਧਾਇਕ / ਸੰਸਦ ਮੈਂਬਰ ਵੀ ਮੌਜੂਦ ਹੋਣਗੇ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਚ ਵੱਡੇ-ਵੱਡੇ ਆਗੂ ਸ਼ਾਮਲ ਹੋ ਰਹੇ ਹਨ ਕਿਉਂਕਿ ਸਰਕਾਰ ਕਿਸਾਨਾਂ ਦੀ ਏਕਤਾ ਤੋਂ ਘਬਰਾਈ ਹੋਈ ਹੈ।

ਦੱਸ ਦਈਏ ਕਿ ਖੇਤੀ ਕਾਨੂੰਨਾਂ ਤੇ ਉਠੀ ਆਵਾਜ ਪੂਰੇ ਮੁਲਕ ਦੇ ਨਾਲ ਨਾਲ ਦੁਨੀਆ ਦੇ ਵਿਚ ਜਾ ਚੁੱਕੀ ਹੈ।ਜਿਸ ਕਾਰਨ ਸਰਕਾਰ ਦਾ ਫਿਕਰ ਵਧ ਗਿਆ ਹੈ। ਖਾਸਕਰ ਭਾਜਪਾ ਸਰਕਾਰਾਂ ਵਾਲੇ ਸੂਬੇ ਹਰਿਆਣਾ ਤੇ ਯੂਪੀ ਵਿਚ ਕਿਸਾਨੀ ਘੋਲ ਜ਼ੋਰ ਫੜ ਰਿਹਾ ਹੈ। ਭਾਜਪਾ ਲਈ ਇਹ ਵੱਡੀ ਦਿੱਕਤ ਹੈ। ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਇਸ ਚੁਣੌਤੀ ਲਈ ਰਣਨੀਤੀ ਬਣਾਈ ਜਾ ਸਕਦੀ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.