ਕਰੋਨਾ ਕਾਲ ਦੌਰਾਨ ਹਰ ਤਰ੍ਹਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਵਿੱਚ ਕਈ ਤਰ੍ਹਾਂ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਕੇਂਦਰ ਸਰਕਾਰ ਵੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।
ਇਸ ਦੌਰਾਨ ਹੁਣ ਵ੍ਹੱਟਸਐਪ ‘ਤੇ ਇੱਕ ਮੈਸੇਜ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਫੰਡ ਦੇਣ ਜਾ ਰਹੀ ਹੈ ਜਿਸ ਤਹਿਤ ਉਨ੍ਹਾਂ ਨੂੰ 1,30,000 ਰੁਪਏ ਦਿੱਤੇ ਜਾਣਗੇ। ਹਾਲਾਂਕਿ, ਸਰਕਾਰ ਨੇ ਪੀਆਈਬੀ ਰਾਹੀਂ ਟਵੀਟ ਕਰਕੇ ਇਸ ਖ਼ਬਰ ਨੂੰ ਫੇਕ ਕਿਹਾ ਹੈ।ਭਾਰਤ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ, PIB ਫੈਕਟ ਚੈੱਕ ਨੇ WhatsApp ‘ਤੇ ਵਾਇਰਲ ਹੋ ਰਹੇ ਮੈਸੇਜ ਨੂੰ ਜਾਅਲੀ ਕਿਹਾ ਹੈ। ਪੀਆਈਬੀ ਫੈਕਟ ਚੈੱਕ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਤੇ ਨਾ ਹੀ ਸਰਕਾਰ ਅਜਿਹੀ ਕੋਈ ਯੋਜਨਾ ਚਲਾ ਰਹੀ ਹੈ। ਭਾਰਤ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ, PIB ਫੈਕਟ ਚੈੱਕ ਨੇ WhatsApp ‘ਤੇ ਵਾਇਰਲ ਹੋ ਰਹੇ ਮੈਸੇਜ ਨੂੰ ਜਾਅਲੀ ਕਿਹਾ ਹੈ। ਪੀਆਈਬੀ ਫੈਕਟ ਚੈੱਕ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਤੇ ਨਾ ਹੀ ਸਰਕਾਰ ਅਜਿਹੀ ਕੋਈ ਯੋਜਨਾ ਚਲਾ ਰਹੀ ਹੈ।
ਜੇ ਤੁਹਾਨੂੰ ਵੀ ਕੋਈ ਅਜਿਹਾ ਮੈਸੇਜ ਆਉਂਦਾ ਹੈ, ਤਾਂ ਤੁਸੀਂ https:// factcheck. pib.gov. in/ ਜਾਂ WhatsApp ਨੰਬਰ +918799711259 ਜਾਂ ਈਮੇਲ: pibfactc heck @gmail. com ‘ਤੇ ਫੈਕਟ ਚੈੱਕ ਲਈ ਪੀਆਈਬੀ ਨੂੰ ਭੇਜ ਸਕਦੇ ਹੋ। ਇਹ ਜਾਣਕਾਰੀ ਪੀਆਈਬੀ ਦੀ ਵੈੱਬਸਾਈਟ https : // pib. gov .in ‘ਤੇ ਵੀ ਉਪਲਬਧ ਹੈ।ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
