ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਗਰੇਡਡ ਤਰੀਕੇ ਨਾਲ 15 ਅਕਤੂਬਰ ਤੋਂ ਸਕੂਲ ਮੁੜ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਿਹਤ, ਸਫਾਈ ਅਤੇ ਸੁਰੱਖਿਆ ਅਤੇ ਸਰੀਰਕ ਅਤੇ ਸਮਾਜਕ ਦੂਰੀਆਂ ਦੇ ਨਾਲ ਸਿੱਖਣ ਲਈ ਆਪਣੀ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਤਿਆਰ ਕਰਨ|
ਸਕੂਲਾਂ ਨੂੰ ਖੋਲ੍ਹਣ ਲਈ ਲਾਜ਼ਮੀ ਹੈ ਕਿ ਉਹ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿੱਖਿਆ ਵਿਭਾਗਾਂ ਦੁਆਰਾ ਤਿਆਰ ਕੀਤੀ ਗਈ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰੇ ਜਿਸਦੀ SOP DOSEL ਦੀਆਂ ਦਿਸ਼ਾ ਨਿਰਦੇਸ਼ਾ ਉਪਰ ਬਣਾਈ ਗਈ ਹੋਵੇ| ਸਿੱਖਿਆ ਮੰਤਰਾਲੇ ਦੇ DOSEL ਵਲੋਂ ਤਿਆਰ SOP / ਦਿਸ਼ਾ-ਨਿਰਦੇਸ਼ਾਂ ਵਿੱਚ ਦੋ ਹਿੱਸੇ ਸ਼ਾਮਲ ਹਨ: *ਸਿਹਤ, ਸਫਾਈ ਅਤੇ ਸੁਰੱਖਿਆ *ਸਰੀਰਕ / ਸਮਾਜਕ ਦੂਰੀਆਂ ਨਾਲ ਸਿੱਖਣਾਵਿਦਿਆਰਥੀ ਸਿਰਫ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਸਕੂਲ ਜਾ ਸਕਦੇ ਹਨ। ਹਾਜ਼ਰੀ ਦੇ ਨਿਯਮਾਂ ਵਿਚ ਲਚਕਤਾ ਰਹੇਗੀ| ਵਿਦਿਆਰਥੀ ਸਰੀਰਕ ਤੌਰ ‘ਤੇ ਸਕੂਲ ਜਾਣ ਦੀ ਬਜਾਏ ਆਨਲਾਈਨ ਕਲਾਸਾਂ ਦੀ ਚੋਣ ਕਰ ਸਕਦੇ ਹਨ| ਸਕੂਲ ਵਿਚ ਮਿਡ-ਡੇਅ ਮੀਲ ਤਿਆਰ ਕਰਨ ਅਤੇ ਪਰੋਸਣ ਲਈ ਸਾਵਧਾਨੀਆਂ ਵਰਤੀਆਂ ਜਾਣੀਆ ਚਾਹੀਦੀਆਂ ਹਨ | ਐਨਸੀਈਆਰਟੀ ਦੇ ਵਿਕਲਪਿਕ ਅਕਾਦਮਿਕ ਕੈਲੰਡਰ ਦੀ ਪਾਲਣਾ ਕੀਤੀ ਜਾ ਸਕਦੀ ਹੈ| ਇਸ ਦੌਰਾਨ, ਸਕੂਲ ਦੇ ਮੁੜ ਖੁੱਲ੍ਹਣ ਦੇ 2-3 ਹਫ਼ਤਿਆਂ ਤੱਕ ਕੋਈ ਵਿਦਿਆਰਥੀਆਂ ਦਾ ਕੋਈ ਮੁਲਾਂਕਣ ਨਹੀਂ ਕੀਤਾ ਜਾਵੇਗਾ| ਆਈਸੀਟੀ(ICT ) ਅਤੇ ਆਨਲਾਈਨ ਸਿਖਲਾਈ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਏਗਾ| ਐਸ ਓ ਪੀ(SOP) ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਾਵਨਾਤਮਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਵੀ ਪ੍ਰਦਾਨ ਕਰਦਾ ਹੈ|
ਇੱਕ ਸੁਰੱਖਿਅਤ ਸਕੂਲ ਵਾਤਾਵਰਣ ਲਈ ਇੱਕ ਚੈਕਲਿਸਟ, ਜੋ ਕਿ ਯੂਨੀਸੈਫ(UNICEF) ਇੰਡੀਆ ਦੇ ਦਿਸ਼ਾ-ਨਿਰਦੇਸ਼ ਤੋਂ ਗ੍ਰਹਿਣ ਕੀਤੀ ਗਈ ਹੋਵੇ, ਉਹ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਕੋਵਡ ਦੇ ਪ੍ਰਸਾਰ ਨੂੰ ਰੋਕਣ ਲਈ ਪ੍ਰਦਾਨ ਕਰਵਾਈ ਜਾਵੇਗੀ|ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਕੀਮਤੀ ਸੁਝਾਅ ਵਿਚਾਰ ਜਰੂਰ ਦਿਉ ਜੀ।
