Home / ਤਾਜ਼ਾ ਖਬਰਾਂ / ਕੁੜੀ ਨੂੰ ਨਹੀਂ ਹੋਇਆ ਯਕੀਨ ਜਦੋਂ ਪ੍ਰਿੰਸੀਪਲ ਨੇ ਦੱਸੀ ਇਹ ਗੱਲ-ਆਹ ਤਾਂ ਕਮਾਲ ਹੀ ਹੋ ਗਈ

ਕੁੜੀ ਨੂੰ ਨਹੀਂ ਹੋਇਆ ਯਕੀਨ ਜਦੋਂ ਪ੍ਰਿੰਸੀਪਲ ਨੇ ਦੱਸੀ ਇਹ ਗੱਲ-ਆਹ ਤਾਂ ਕਮਾਲ ਹੀ ਹੋ ਗਈ

ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੀ ਗ-ਰੀ-ਬ ਘਰ ਨਾਲ ਸਬੰਧਿਤ ਇੱਕ ਵਿਦਿਆਰਥਣ ਬਰਖਾ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਜਾਪਾਨ ਜਾਣ ਲਈ ਚੁਣਿਆ ਗਿਆ ਹੈ। ਇਸ ਲੜਕੀ ਨੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਵਿੱਚ 97.07 ਫੀਸਦੀ ਨੰਬਰ ਹਾਸਿਲ ਕੀਤੇ ਹਨ। ਹੁਣ ਵੀ ਉਹ ਸਰਕਾਰੀ ਸਕੂਲ ਵਿੱਚ ਹੀ ਨਾਨ ਮੈਡੀਕਲ ਦੀ ਗਿਆਰਵੀਂ ਦੀ ਪੜ੍ਹਾਈ ਕਰ ਰਹੀ ਹੈ। ਲੜਕੀ ਦੀ ਇੱਛਾ ਹੈ ਕਿ ਉਹ ਵੱਡੀ ਹੋ ਕੇ ਵਿਗਿਆਨ ਤਕਨਾਲੋਜੀ ਦੇ ਕਿਸੇ ਖੇਤਰ ਵਿੱਚ ਜਾਵੇ। ਸਕੂਲ ਦੇ ਪ੍ਰਿੰਸੀਪਲ ਵੱਲੋਂ ਉਸ ਦਾ ਪਾਸਪੋਰਟ ਬਣਵਾ ਦਿੱਤਾ ਗਿਆ ਹੈ। ਸਾਰੇ ਪੰਜਾਬ ਵਿੱਚੋਂ 8 ਬੱਚੇ ਅਤੇ ਭਾਰਤ ਵਿੱਚੋਂ 50 ਬੱਚੇ ਜਾਪਾਨ ਜਾਣ ਲਈ ਚੁਣੇ ਗਏ ਹਨ।ਇਹ ਉਹ ਬੱਚੇ ਹਨ, ਜਿਨ੍ਹਾਂ ਨੇ ਪੜ੍ਹਾਈ ਵਿਚ ਚੰਗੇ ਨੰਬਰ ਹਾਸਲ ਕੀਤੇ ਹਨ। ਲੜਕੀ ਬਰਖਾ ਨੇ ਦੱਸਿਆ ਹੈ ਕਿ ਉਸ ਨੂੰ ਜਦੋਂ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਸਾਇੰਸ ਐਕਸਚੇਜ਼ ਪ੍ਰੋਗਰਾਮ ਅਧੀਨ ਜਾਪਾਨ ਜਾਣ ਲਈ ਚੁਣਿਆ ਗਿਆ ਹੈ ਤਾਂ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਉਹ ਦੱਸਦੀ ਹੈ ਕਿ ਜਾਪਾਨ ਜਾਣ ਦਾ ਉਦੇਸ਼ ਉੱਥੋਂ ਸਾਇੰਸ ਤਕਨਾਲੋਜੀ ਦੀ ਜਾਣਕਾਰੀ ਹਾਸਿਲ ਕਰਕੇ ਉਸ ਨੂੰ ਆਪਣੇ ਮੁਲਕ ਵਿੱਚ ਲਾਗੂ ਕਰਨਾ ਹੈ।

ਉਸ ਨੂੰ ਆਪਣੀ ਚੋਣ ਹੋਣ ਤੇ ਬਹੁਤ ਖ਼ੁ-ਸ਼ੀ ਹੋ ਰਹੀ ਹੈ। ਉਹ ਆਪਣੇ ਆਪ ਨੂੰ ਖੁ-ਸ਼-ਕਿ-ਸ-ਮ-ਤ ਸਮਝ ਰਹੀ ਹੈ। ਉਹ ਚਾਹੁੰਦੀ ਹੈ ਕਿ ਉਹ ਵੱਡੀ ਹੋ ਕੇ ਸਾਇੰਸ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵਧੇ ਵਰਖਾ ਦੀ ਚੋਣ ਹੋਣ ਤੇ ਉਸ ਦੀ ਮਾਂ ਨੇ ਵੀ ਬਹੁਤ ਖ਼ੁ-ਸ਼ੀ ਮ-ਹਿ-ਸੂ-ਸ ਕੀਤੀ ਹੈ।ਉਸ ਦਾ ਕਹਿਣਾ ਹੈ ਕਿ ਗ-ਰੀ-ਬੀ ਕਾਰਨ ਉਹ ਖ਼ੁਦ ਵੀ ਪੜ੍ਹ ਨਹੀਂ ਸਕੇ। ਜਦ ਕਿ ਉਨ੍ਹਾਂ ਦੀ ਇੱਛਾ ਪੜ੍ਹਨ ਦੀ ਸੀ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਵਰਖਾ ਨੇ ਆਪਣੇ ਸਕੂਲ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਇਸ ਹੋਣਹਾਰ ਲੜਕੀ ਤੇ ਮਾਣ ਹੈ। ਜਿਸ ਨੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਕੇ 97.07 ਫੀਸਦੀ ਨੰਬਰ ਹਾਸਿਲ ਕੀਤੇ ਹਨ ਅਤੇ ਹੁਣ ਵੀ ਸਰਕਾਰੀ ਸਕੂਲ ਵਿੱਚ ਪੜ੍ਹ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਜਾਪਾਨ ਵਿੱਚ 35 ਮੁਲਕਾਂ ਦੇ ਵਿਦਿਆਰਥੀ ਪਹੁੰਚ ਰਹੇ ਹਨ। ਜਾਪਾਨ ਵਿੱਚ ਸਕੂਰਾ ਨਾਮ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰਿੰਸੀਪਲ ਦੇ ਦੱਸਣ ਅਨੁਸਾਰ ਲੜਕੀ ਦੇ ਜਾਣ ਲਈ ਸਾਰੇ ਦ-ਸ-ਤਾ-ਵੇ-ਜ਼ ਤਿਆਰ ਹਨ। ਜਦੋਂ ਵੀ ਸਰਕਾਰ ਵੱਲੋਂ ਕਾਗਜ਼ ਮੰਗੇ ਗਏ ਤਾਂ ਉਹ ਪੇ-ਸ਼ ਕਰ ਦੇਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.