Home / ਤਾਜ਼ਾ ਖਬਰਾਂ / ਕੁੜੀਆਂ ਲਈ ਇਕ ਮਿਸਾਲ ਹੈ ਸ਼ੁਭਰੀਤ ਕੌਰ ਘੁੰਮਣ

ਕੁੜੀਆਂ ਲਈ ਇਕ ਮਿਸਾਲ ਹੈ ਸ਼ੁਭਰੀਤ ਕੌਰ ਘੁੰਮਣ

ਸ਼ੁਭਰੀਤ ਕੌਰ ਗੁੰਮਨ ਜੋ ਕਿ ਇੱਕ ਬਹੁਤ ਹੀ ਵਧੀਆਂ ਡਾਂਸਰ ਹੋਣ ਦੇ ਨਾਲ ਨਾਲ ਫਿੱਟਨੈਸ ਫਰੀਕ ਵੀ ਹੈ। ਸ਼ੁਭਰੀਤ ਕੌਰ ਉਦੋਂ ਲਾਇਮਲਾਈਟ ‘ਚ ਆਈ ਜਦੋਂ ਉਹ India’s Got Talent ਦੀ Contestant ਬਣ ਦਰਸ਼ਕਾਂ ਦੇ ਸਾਹਮਣੇ ਆਈ। ਇੱਕ ਲੱਤ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਸ਼ੋਅ ‘ਚ ਹਿੱਸਾ ਲਿਆ ਅਤੇ ਚਰਚਾ ਦਾ ਵਿਸ਼ਾ ਬਣੀ। ਇੱਕ ਲੱਤ ਗ ਵਾਉਣ ਤੋਂ ਬਾਅਦ ਵੀ ਸ਼ੁਭਰੀਤ ਨੇ ਜਿੰਦਗੀ ‘ਚ ਕਦੇ ਹਿੰਮਤ ਨਹੀਂ ਹਾਰੀ।ਸ਼ੁਭਰੀਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹਨਾਂ ਦਾ ਅਕਾਊਂਟ ਜਿੱਮ ‘ਚ ਵਰਕਆਊਟ ਕਰਦਿਆ ਦੀ ਵੀਡੀਓ ਨਾਲ ਭਰਿਆ ਹੋਇਆ ਹੈ। ਸ਼ੁਭਰੀਤ ਇਸ ਸਮੇਂ ਕਈ ਬਿਮਾ ਰੀਆਂ ਨਾਲ ਜੂਝ ਰਹੀ ਹੈ। ਜਿਸ ਬਾਰੇ ਉਹਨਾਂ ਨੇ ਹਾਲ ਹੀ ‘ਚ ਇੱਕ ਤਸਵੀਰ ਸ਼ੇਅਰ ਕਰ ਦੱਸਿਆ ਹੈ ਤੇ ਕੈਪਸ਼ਨ ‘ਚ ਲਿਖਿਆ ਹੈ ‘ਹੇ ਪ੍ਰਮਾਤਮਾ ਮੈ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਸ ਨਾਲ ਵੀ ਲ ੜਨਾ ਚਾਹੁੰਦੀ ਹਾਂ ਜੋ ਵੀ ਹਾਲਾਤ ਤੁਸੀ ਮੈਨੂੰ ਦਿੱਤੇ ਨੇ ਮੈਂ ਉਹਨਾਂ ਨਾਲ ਲ ੜ ਕੇ ਬਾਹਰ ਆਈ ਹਾਂ

ਮੈਂ ਉਦੋਂ ਨੌਂ ਸਾਲ ਦੀ ਸੀ ਜਦੋਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਏ ਵੀ ਮਾਲਫਾਰਮੇਸ਼ਨ ਨਾਮ ਦੀ ਬਿ ਮਾਰੀ ਹੈ, ਮੇਰੇ ਟੈਸਟ ਹੋਏ ਤੇ ਆਪਰੇਸ਼ਨ ਵੀ ਪਰ ਮੈਂ ਕਦੇ ਹਿੰਮਤ ਨਹੀਂ ਹਾਰੀ।ਮੇਰੇ ਪਿਤਾ ਮੇਰੀ ਮਾਂ ਨੂੰ ਰੋਜ ਮਾ ਰਦੇ ਸਨ, ਜਿਸ ਕਾਰਨ ਮੈਂ ਪੜ ਨਹੀਂ ਸਕੀ ਕਿਉਂਕਿ ਸਕੂਲ ‘ਚ ਹਮੇਸ਼ਾ ਮੈਂ ਮਾਂ ਬਾਰੇ ਹੀ ਸੋਚਦੀ ਰਹਿੰਦੀ ਸੀ ਤੇ ਫਿਰ 2009 ‘ਚ ਮੇਰਾ ਐਕ ਸੀਡੈਂਟ ਹੋ ਗਿਆ। ਸਭ ਕੁਝ ਬਦਲ ਗਿਆ ਮੈਂ ਆਪਣੀ ਇੱਕ ਲੱਤ ਗ ਵਾ ਦਿੱਤੀ। ਮੈਂ ਹਾ ਰ ਨਹੀਂ ਮੰਨੀ ਤੇ 2014 ‘ਚ ਮੈਨੂੰ ਲੱਗਾ ਕਿ ਮੈਂਨੂੰ ਪਿਆਰ ਮਿਲ ਗਿਆ ਹੈ ਤੇ ਮੈਂ ਵਿਆਹ ਕਰਵਾ ਲਿਆ ਪਰ ਫਿਰ ਮੈਨੂੰ ਪਤਾ ਲੱਗਾ ਕਿ ਉਹ ਇੰਸਾਨ ਸਿਰਫ ਫੇਮ ਤੇ ਪੈਸੇ ਕਰਕੇ ਹੀ ਮੇਰੇ ਨਾਲ ਸੀ ਤੇ ਜਿਸ ਕਾਰਨ ਮੇਰਾ ਦਿਲ ਟੁੱ ਟ ਗਿਆ ਤੇ ਮੈਂ ਡਿਪਰੈਸ਼ਨ ‘ਚ ਚਲੀ ਗਈ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਮੈਂ ਅਮਰੀਕਾ ਚਲੀ ਗਈ।

ਮੈਂ ਇੱਥੇ ਬਹੁਤ ਖੁਸ਼ ਸੀ ਤੇ ਸੋਚਿਆ ਜੋ ਕੁਝ ਵੀ ਪਾਸਟ ‘ਚ ਹੋਇਆ ਹੁਣ ਉਹ ਮਾਇਨੇ ਨਹੀਂ ਰੱਖਦਾ ਪਰ ਪਿਆਰੇ ਪਰਮਾਤਮਾ ਤੁਸੀ ਸੋਚਿਆ ਇਕ ਇੰਸਾਨ ਇੰਨਾ ਖੁਸ਼ ਕਿਵੇਂ ਰਹਿ ਸਕਦਾ ਹੈ।ਜਿਸ ਦੀ ਜ਼ਿੰਦਗੀ ‘ਚ ਇੰਨੀਆਂ ਮਾ ੜੀਆਂ ਚੀਜਾਂ ਵਾਪਰੀਆਂ ਹੋਣ। ਤੁਸੀ ਸੋਚਿਆ ਹੁਣ ਮੇਰੇ ਲਈ ਕੁਝ ਨਵਾਂ ਲੈ ਕੇ ਆਉਗੇ ਤੇ ਮੈਨੂੰਮ ਲੁਪਸ ਨਾਮ ਦੀ ਬਿ ਮਾਰੀ ਦਿੱਤੀ।ਤੁਹਾਡਾ ਇਸ ਲਈ ਬਹੁਤ ਧੰਨਵਾਦ ਪਰ ਮੈ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਜਿੱਦੀ ਹਾਂ ਜੋ ਬਿ ਮਾਰੀਆਂ ਤੁਸੀ ਮੈਨੂੰ ਦਿੱਤੀਆਂ ਮੈਂ ਉਸ ਨਾਲ ਲ ੜਦੀ ਰਹਾਂਗੀ। ਤੁਸੀ ਸ਼ੁਭਰੀਤ ਦੀਆਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਉਹਨਾਂ ਨੂੰ ਜੋ ਲੁਪਸ ਨਾਮ ਦੀ ਬਿਮਾਰੀ ਹੋਈ ਹੈ, ਉਸ ਐਲਰਜੀ ਕਾਰਨ ਸਰੀਰ ਨੂੰ ਕਈ ਬੁਰੇ ਨਤੀਜਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਅਸੀ ਦੁਆ ਕਰਦੇ ਹਾਂ ਕਿ ਸ਼ੁਭਰੀਤ ਇਸ ਬਿਮਾਰੀ ਤੋਂ ਜਲਦ ਹੀ ਰਾਹਤ ਪਾਏ ਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਿਤਾਏ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.