Breaking News
Home / ਪਾਲੀਵੁੱਡ / ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੋਸਟਾਂ ਪਾ ਕੇ ਦੇਖੋ ਕੀ ਲਿਖਿਆ

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੋਸਟਾਂ ਪਾ ਕੇ ਦੇਖੋ ਕੀ ਲਿਖਿਆ

ਬਲਾਤਕਾਰ ਵਰਗੇ ਸੰਗੀਨ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਕਿਉਂਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ‘ਤੇ ਉਨ੍ਹਾਂ ਨੇ ਲਿਖਿਆ ‘ਸੱਚਾਈ ਜਿੱਤ ਗਈ’। ਸੰਤੋਖ ਸਿੰਘ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੇ ਇਹਨਾਂ ਤਸਵੀਰਾਂ ਨੂੰ ਦਿੱਤੀ ਕੈਪਸ਼ਨ ਨੂੰ ਪੜ੍ਹਕੇ ਲੱਗਦਾ ਹੈ ਕਿ ਉਸ ‘ਤੇ ਲੱਗੇ ਇ ਲਜ਼ਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ |

ਪਰ ਹੁਣ ਤੱਕ ਇਸ ਮਾਮਲੇ ‘ਤੇ ਅਜਿਹੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।ਸੰਤੋਖ ਸਿੰਘ ਨੇ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸੈਲਫੀ ਸ਼ੇਅਰ ਕੀਤੀ, ਜਿਸ ਵਿਚ ਉਹ ਜਿੱਤ ਦੇ ਨਿਸ਼ਾਨ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ,’ਥੋੜ੍ਹਾ ਸਮਾਂ ਲਿਆ ਪਰ ਸੱਚਾਈ ਜਿੱਤ ਗਈ।’ ਇਸ ਤੋਂ ਬਾਅਦ ਸ਼ਨੀਵਾਰ 8 ਜੂਨ ਨੂੰ ਸੰਤੋਖ ਸਿੰਘ ਨੇ ਆਪਣੇ ਦੋਸਤ ਲੱਕੀ ਸੰਧੂ ਨਾਲ ਸੈਲਫੀ ਸਾਂਝੀ ਕੀਤੀ।

ਇਸ ਫੋਟੋ ‘ਤੇ ਸੰਤੋਖ ਨੇ ਲਿਖਿਆ, ‘ਇਹ ਮੇਰਾ ਦੋਸਤ ਲੱਕੀ ਸੰਧੂ ਹੈ।’ ਲੱਕੀ ਸੰਧੂ ਉਹੀ ਵਿਅਕਤੀ ਹੈ ਜਿਸ ਨੂੰ ਮਿਲਣ ਲੜਕੀ ਸੰਤੋਖ ਸਿੰਘ ਦੇ ਘਰ ਆਈ ਸੀ।ਇ ਲਜ਼ਾਮਾਂ ਮੁਤਾਬਕ ਸੰਤੋਖ ਨੇ ਫਿਰ ਲੜਕੀ ਨੂੰ ਕਾਰ ਵਿੱਚ ਬੈਠਾ ਲਿਆ ਤੇ ਉਸ ਨਾਲ ਜ ਬਰ ਜਨਾਹ ਕੀਤਾ। ਤੀਜੀ ਤਸਵੀਰ ਵਿੱਚ ਸੰਤੋਖ ਸਿੰਘ ਆਪਣੀ ਪਤਨੀ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸੰਤੋਖ ਸਿੰਘ ਨੇ ਲਿਖਿਆ, ‘ਜਿਨ੍ਹਾਂ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਕਿ ਮੈਂ ਬੇਕਸੂਰ ਹਾਂ…ਉਨ੍ਹਾਂ ਦਾ ਧੰਨਵਾਦ’।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਕੁੜੀ ਨੇ ਸੰਤੋਖ ਸਿੰਘ ‘ਤੇ ਯੌ ਨ ਸ਼ੋ ਸ਼ਣ ਦਾ ਦੋਸ਼ ਲਗਾਇਆ ਸੀ।ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਵਿਚ ਇਕ ਕਹਿੰਦਾ ਕਹਾਉਂਦਾ ਨਾਮ ਹੈ |ਤੇ ਸ਼ਹਿਨਾਜ਼ ਗਿੱਲ ਬਿਗ ਬੌਸ ਦੇ ਵਿਚ ਵੀ ਜਾ ਚੁੱਕੀ ਹੈ |

About admin

Check Also

ਬੌਬੀ ਦਿਓਲ ਦੀਆਂ ਪਤਨੀ ਤਾਨੀਆ ਨਾਲ ਖੂਬਸੂਰਤ ਤਸਵੀਰਾਂ

ਬਾਲੀਵੁੱਡ ਵਿੱਚ ਪੰਜਾਬ ਦੇ ਦਿਓਲ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ। ਧਰਮਿੰਦਰ ਦਾ ਕਿਸੇ ਸਮੇਂ ਨਾਮ …

Leave a Reply

Your email address will not be published. Required fields are marked *