ਸੋਸ਼ਲ ਮੀਡੀਆ ਉੱਤੇ ਅਕਸਰ ਬਾਲੀਵੁੱਡ ਦੇ ਸਿਤਾਰੇ ਆਪਣੇ ਬਚਪਨ ਦੀਆਂ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਕੋਰੋਨਾ ਵਾਇਰਸ ਕਰਕੇ ਜ਼ਿਆਦਾਤਰ ਕਲਾਕਾਰ ਆਪਣਾ ਸਮਾਂ ਘਰ ‘ਚ ਹੀ ਬਿਤਾ ਰਹੇ ਨੇ । ਇਸ ਤਸਵੀਰ ‘ਚ ਨਜ਼ਰ ਆ ਰਹੀ ਕਿਊਟ ਜਿਹੀ ਬੱਚੀ ਹੋਰ ਕੋਈ ਨਹੀਂ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਰਹਿ ਚੁੱਕੀ ਅੰਮ੍ਰਿਤਾ ਸਿੰਘ ਦੀ ਲਾਡੋ ਰਾਣੀ ਸਾਰਾ ਅਲੀ ਖ਼ਾਨ ਹੈ ।
ਸਾਰਾ ਅਲੀ ਖ਼ਾਨ ਨੇ ਜੋ ਕਿ ਏਨੀਂ ਦਿਨੀਂ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਉਨ੍ਹਾਂ ਨੇ ਆਪਣੀ ਪਿਆਰੀ ਜਿਹੀ ਤਸਵੀਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਨੇ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਆਪਣੇ ਮੋਟਾਪੇ ਤੋਂ ਲੈ ਕੇ ਕਿਵੇਂ ਵਜ਼ਨ ਘੱਟ ਕੀਤਾ ਤੇ ਫ਼ਿਲਮੀ ਸਫ਼ਰ ਨੂੰ ਪੇਸ਼ ਕੀਤਾ ਹੈ । ਇਸ ਵੀਡੀਓ ਨੂੰ ਵੀ ਚਾਰ ਮਿਲੀਅਨ ਵਿਊਜ਼ ਮਿਲ ਚੁੱਕੇ ਨੇ ।
ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੀ ਤਾਂ ਉਹ ਅਖੀਰਲੀ ਵਾਰ ਕਾਰਤਿਕ ਆਰੀਅਨ ਦੇ ਨਾਲ ‘ਲਵ ਆਜ ਕੱਲ੍ਹ’ ਦੇ ਸਿਕਵਲ ‘ਚ ਦਿਖਾਈ ਦਿੱਤੀ ਸੀ । ਇਸ ਤੋਂ ਇਲਾਵਾ ਉਹ ਸੁਸ਼ਾਤ ਸਿੰਘ ਰਾਜਪੂਤ ਤੇ ਰਣਵੀਰ ਸਿੰਘ ਦੇ ਨਾਲ ਕੰਮ ਕਰ ਚੁੱਕੀ ਹੈ ।ਅਕਸਰ ਹੀ ਫ਼ਿਲਮੀ ਸਿਤਾਰੇ ਜਦੋ ਆਪਣੇ ਪਿੱਛਲੇ ਦੀਨਾ ਦੀਆ ਫੋਟੋਸ ਅੱਪਲੋਡ ਕਰਦੇ ਹਨ ਤਾ ਉਹ ਬਹੁਤ ਪਿਆਰਿਆ ਲੱਗਦੀਆਂ ਹਨ |ਖਾਸ ਕਰਕੇ ਜਦੋ ਉਹ ਬਚਪਨ ਦੀਆ ਤਸਵੀਰਾਂ ਸਾਂਝੀਆਂ ਕਰਦੇ ਹਨ ਤਾ ਲੋਕ ਨੂੰ ਬੇਹੱਦ ਪਸੰਦ ਆਉਂਦੀਆਂ ਹਨ |ਕਿਉਕਿ ਇਕ ਸਿਤਾਰੇ ਦੇ ਬਚਪਨ ਦੀ ਤਸਵੀਰ ਹਰ ਕੋਈ ਹੀ ਦੇਖਣਾ ਚਾਹੁੰਦਾ ਹੈ ਕਿ ਉਹ ਬਚਪਨ ਦੇ ਵਿਚ ਕਿਸ ਤਰਾਂ ਦਾ ਦਿਖਾਈ ਦਿੰਦਾ ਜਾ ਦਿੰਦੀ ਸੀ |
