Home / ਤਾਜ਼ਾ ਖਬਰਾਂ / ਕਿਸਾਨ ਧਰਨੇ ਵਿਚ ਆਇਆ ਸੀ ਗੁਰਦਾਸ ਮਾਨ ਪਰ

ਕਿਸਾਨ ਧਰਨੇ ਵਿਚ ਆਇਆ ਸੀ ਗੁਰਦਾਸ ਮਾਨ ਪਰ

ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਚ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਪਿਛਲੇ 12 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਹਰਿਆਣਾ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਮੋਰਚਾ ਲਾ ਕੇ ਡਟੀਆਂ ਹੋਈਆਂ ਹਨ। ਸਭ ਵਰਗਾਂ ਵੱਲੋਂ ਇਨ੍ਹਾਂ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਤਾਂ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।

ਇਸ ਅੰਦੋਲਨ ਦੇ ਵਿੱਚ ਪੰਜਾਬ ਦੇ ਕਲਾਕਰ ਅਤੇ ਪੰਜਾਬੀ ਗਾਇਕ ਵੀ ਸ਼ਾਮਲ ਹਨ। ਜੋ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹਨ।ਜਿਨ੍ਹਾਂ ਵੱਲੋਂ ਸਿੰਘੂ ਬਾਰਡਰ ਤੇ ਡਟੇ ਹੋਏ ਕਿਸਾਨਾਂ ਦੇ ਮੋਰਚੇ ਵਿੱਚ ਵੀ ਸ਼ਿਰਕਤ ਕੀਤੀ ਜਾ ਰਹੀ ਹੈ ਖੇਤੀ ਕਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸਭ ਵਰਗ ਦੇ ਲੋਕ ਸ਼ਾਮਲ ਹੋ ਰਹੇ ਹਨ। ਜਿਨ੍ਹਾਂ ਵਿਚ ਕਲਾਕਰ ਅਤੇ ਗਾਇਕ ਵੀ ਸ਼ਾਮਲ ਹਨ। ਜੋ ਪਿਛਲੇ ਕਈ ਦਿਨਾਂ ਤੋਂ ਸਿੰਘੂ ਬਾਰਡਰ ਤੇ ਮੌਜੂਦ ਹਨ। ਜਿਨ੍ਹਾਂ ਦੀ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਵੱਲੋਂ ਸਪੋਰਟ ਕੀਤੀ ਗਈ ਹੈ।

ਉਹਨਾਂ ਸਭ ਦੀ ਭਰਪੂਰ ਸ਼ਲਾਘਾ ਵੀ ਕੀਤੀ। ਉਥੇ ਹੀ ਪਿਛਲੇ ਦਿਨੀਂ ਗੁਰਦਾਸ ਮਾਨ ਵੱਲੋਂ ਇੱਕ ਇੰਟਰਵਿਊ ਵਿੱਚ ਇੱਕ ਰਾਸ਼ਟਰ ਇੱਕ ਭਾਸ਼ਾ ਕਿਹਾ ਗਿਆ ਸੀ ਜਿਸ ਕਾਰਨ ਪੰਜਾਬ ਦੇ ਲੋਕ ਉਨ੍ਹਾਂ ਨਾਲ ਖਫਾ ਚੱਲ ਰਹੇ ਹਨ। ਇਸ ਬਾਰੇ ਗੁਰਦਾਸ ਮਾਨ ਵੱਲੋਂ ਲਾਈਵ ਹੋ ਕੇ ਸਭ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਗਈ ਸੀ। ਪਰ ਹੁਣ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਕਿਸਾਨ ਅੰਦੋਲਨ ਵਿੱਚ ਕੁਝ ਹੋਣ ਬਾਰੇ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਵੀ ਹੋਰ ਗਾਇਕਾਂ ਅਤੇ ਕਲਾਕਾਰਾਂ ਵਾਂਗ ਸਿੰਘੂ ਬਾਰਡਰ ਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚੇ ਸਨ,ਪਰ ਅੱਜ ਉਨ੍ਹਾਂ ਨੂੰ ਫਿਰ ਤੋਂ ਲੋਕਾਂ ਦਾ ਗੁੱ- ਸਾ ਸਹਿਣਾ ਪਿਆ।

ਉਹਨਾਂ ਦੇ ਉਥੇ ਪਹੁੰਚਣ ਤੇ ਕੁਝ ਲੋਕਾਂ ਵੱਲੋਂ ਰੋ ਸ ਪ੍ਰਗਟ ਕੀਤਾ ਗਿਆ। ਗੁਰਦਾਸ ਮਾਨ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ ਗਿਆ। ਉਸ ਦੌਰਾਨ ਹੀ ਉਨ੍ਹਾਂ ਦਾ ਵਿ ਰੋਧ ਕੀਤਾ ਗਿਆ। ਜਿਸ ਕਾਰਨ ਉਹ ਸਟੇਜ ਤੇ ਦਾਖਲ ਨਹੀਂ ਹੋ ਸਕੇ। ਗੁਰਦਾਸ ਮਾਨ ਦੀ ਕਹੀ ਹੋਈ ਗੱਲ ਇੱਕ ਰਾਸ਼ਟਰ ਇੱਕ ਭਾਸ਼ਾ ਤੋਂ ਕਾਫੀ ਲੋਕ ਅਜੇ ਤੱਕ ਨਰਾਜ ਹਨ। ਇਸ ਲਈ ਹੀ ਗੁਰਦਾਸ ਮਾਨ ਨੂੰ ਵਾਪਸ ਮੁੜਨਾ ਪਿਆ।।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.