ਇਸ ਸਮੇਂ ਸਾਡੇ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਖੇਤੀ ਆਰਡੀਨੈਸਾਂ ਦਾ ਵਿ ਰੋ ਧ ਕਰਨ ਦੇ ਲਈ ਇਕੱਤਰ ਹੋਇਆ ਹੈ। ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਇਸ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਚੁੱਕਾ ਹੈ। ਵਿਸ਼ਵ ਦੇ ਵੱਡੇ-ਵੱਡੇ ਆਗੂ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਚੁੱਕੇ ਹਨ।
ਸੁਪਰੀਮ ਕੋਰਟ ਨੇ ਵੀ ਕਿਸਾਨਾਂ ਦੇ ਇਸ ਧਰਨੇ ਨੂੰ ਜਾਇਜ਼ ਠਹਿਰਾਇਆ ਹੈ।ਜਿਸ ਸਮੇਂ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਦੀ ਦੇਖ ਭਾਲ ਵਾਸਤੇ ਖੇਤਾ ਵਿੱਚ ਮੌਜੂਦ ਹੋਣਾ ਚਾਹੀਦਾ ਸੀ ਉਥੇ ਇਹ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ਉਪਰ ਬੈਠਣ ਲਈ ਮਜ਼ਬੂਰ ਹੈ। ਪਰ ਹੁਣ ਖੇਤ ਅਤੇ ਫਸਲਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਧੀਆਂ ਨੇ ਆਪਣੇ ਮੋਢਿਆਂ ਉੱਪਰ ਚੁੱਕ ਲਈ ਹੈ।
ਜਿੱਥੇ ਇੱਕ ਪਾਸੇ ਕਿਸਾਨ ਪਰਿਵਾਰ ਦੀਆਂ ਇਹ ਧੀਆਂ ਆਪਣੇ ਘਰ ਦਾ ਕੰਮ ਕਰਦੀਆਂ ਹਨ ਉਥੇ ਹੀ ਹੁਣ ਇਹ ਖੇਤਾਂ ਦੇ ਵਿੱਚ ਕਹੀ ਲੈ ਕੇ ਕਣਕ ਦੀ ਸਾਂਭ-ਸੰਭਾਲ ਵੀ ਕਰ ਰਹੀਆਂ ਹਨ। ਇਸ ਕੜਾਕੇ ਦੀ ਠੰਡ ਦੌਰਾਨ ਰਜਾਈ ਵਿਚੋਂ ਨਿਕਲਣਾ ਬਹੁਤ ਔਖ ਹੁੰਦਾ ਹੈ ਪਰ ਸੂਬੇ ਦੀਆਂ ਬਹੁਤ ਸਾਰੀਆਂ ਧੀਆਂ ਇਸ ਠੰਡ ਵਿੱਚ ਖੇਤਾਂ ਦੀ ਨਿਗਰਾਨੀ ਕਰਦੀਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਵੱਲੋਂ ਬੀਜੀ ਹੋਈ ਫ਼ਸਲ ਨੂੰ ਹੁਣ ਉਨ੍ਹਾਂ ਦੇ ਪਰਿਵਾਰ ਵਿੱਚੋਂ ਪੁੱਤਰਾਂ ਦੇ ਨਾਲ ਨਾਲ ਧੀਆਂ ਵੀ ਸੰਭਾਲ ਰਹੀਆਂ ਹਨ ਜਿਸ ਵਿੱਚ ਉਹ ਸਿੰਚਾਈ ਤੋਂ ਲੈ ਕੇ ਖਾਦ ਪਾਉਣ ਤੱਕ ਦਾ ਕੰਮ ਵੀ ਕਰਦੀਆਂ ਨਜ਼ਰ ਆ ਰਹੀਆਂ ਹਨ।
ਇਸ ਕੜਾਕੇ ਦੀ ਠੰਡ ਦੌਰਾਨ ਰਜਾਈ ਵਿਚੋਂ ਨਿਕਲਣਾ ਬਹੁਤ ਔਖ ਹੁੰਦਾ ਹੈ ਪਰ ਸੂਬੇ ਦੀਆਂ ਬਹੁਤ ਸਾਰੀਆਂ ਧੀਆਂ ਇਸ ਠੰਡ ਵਿੱਚ ਖੇਤਾਂ ਦੀ ਨਿਗਰਾਨੀ ਕਰਦੀਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਵੱਲੋਂ ਬੀਜੀ ਹੋਈ ਫ਼ਸਲ ਨੂੰ ਹੁਣ ਉਨ੍ਹਾਂ ਦੇ ਪਰਿਵਾਰ ਵਿੱਚੋਂ ਪੁੱਤਰਾਂ ਦੇ ਨਾਲ ਨਾਲ ਧੀਆਂ ਵੀ ਸੰਭਾਲ ਰਹੀਆਂ ਹਨ ਜਿਸ ਵਿੱਚ ਉਹ ਸਿੰਚਾਈ ਤੋਂ ਲੈ ਕੇ ਖਾਦ ਪਾਉਣ ਤੱਕ ਦਾ ਕੰਮ ਵੀ ਕਰਦੀਆਂ ਨਜ਼ਰ ਆ ਰਹੀਆਂ ਹਨ।
