ਹੁਣ ਇੱਕ ਹੋਰ ਐਲਾਨ ਇੱਕ ਖਾਸ ਜਥੇ ਬੰਦੀ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਕੀਤੇ ਗਏ ਐਲਾਨ ਤਹਿਤ ਉਨ੍ਹਾਂ ਨੇ ਆਉਣ ਵਾਲੇ ਪ੍ਰੋਗਰਾਮਾਂ ਦੀ ਤਰਤੀਬ ਦੱਸੀ ਹੈ। ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਉਹ 13 ਮਾਰਚ ਨੂੰ ਪੱਛਮੀ ਬੰਗਾਲ ਜਾਣਗੇ ਜਿਥੇ ਉਹ ਇਕ ਵੱਡੀ ਪੰਚਾਇਤ ਅਤੇ ਉਥੋਂ ਦੇ ਕਿਸਾਨਾਂ ਨਾਲ ਖੇਤੀ ਅੰਦੋਲਨ ਅਤੇ ਐਮ ਐਸ ਪੀ ਦੇ ਬਾਰੇ ਵਿੱਚ ਗੱਲ ਬਾਤ ਕਰਨਗੇ।
ਇਸਦੇ ਨਾਲ ਹੀ ਉਨ੍ਹਾਂ ਆਖਿਆ ਕਿ ਕੱਲ੍ਹ 8 ਮਾਰਚ ਦੇ ਦਿਨ ਮਹਿਲਾ ਦਿਵਸ ਮਨਾਇਆ ਜਾਵੇਗਾ ਅਤੇ ਬਾਰਡਰਾਂ ਦੇ ਉੱਪਰ ਪੂਰਾ ਸੰਚਾਲਨ ਔਰਤਾਂ ਦੇ ਹੱਥ ਹੋਵੇਗਾ। 15 ਮਾਰਚ ਨੂੰ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਜਾਵੇਗਾ। ਕਿਸਾਨ ਲੀਡਰ ਰਾਕੇਸ਼ ਟਿਕੈਤ ਪਹਿਲਾਂ ਵੀ ਕਈ ਵਾਰ ਆਖ ਚੁੱਕੇ ਹਨ ਕਿ ਇਹ ਖੇਤੀ ਅੰਦੋਲਨ ਉਦੋਂ ਨਹੀਂ ਖ਼ਤਮ ਹੋਵੇਗਾ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਉੱਪਰ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ,ਇਸੇ ਤਰ੍ਹਾਂ ਆਪਣਾ ਜੋਸ਼ ਬਰਕਰਾਰ ਬਣਾਈ ਰੱਖਣ ਦੀ ਅਪੀਲ ਕੀਤੀ। ਟਿਕੈਤ ਨੇ ਕਿਸਾਨਾਂ ਦੇ ਟਰੈਕਟਰ ਨੂੰ ਟੈਂਕ ਦੱਸਦੇ ਹੋਏ ਆਖਿਆ ਕਿ ਇਹ ਆਵਾਜ ਅਜੇ ਲੰਮੀ ਹੈ ਇਸ ਲਈ ਇਕ ਪਿੰਡ ਵਿਚੋਂ ਇੱਕ ਟਰੈਕਟਰ 15 ਕਿਸਾਨ ਅਤੇ 10 ਦਿਨ ਦਾ ਫਾਰਮੂਲਾ ਅਪਨਾਉਣਾ ਪਵੇਗਾ।
ਕਿਸਾਨ ਆਗੂ ਨੇ ਆਖਿਆ ਕਿ ਇਹ ਸਰਕਾਰ ਉਦਯੋਗ ਪਤੀਆਂ ਅਤੇ ਕਾਰੋਬਾਰੀਆਂ ਦੇ ਹੱਥ ਦੀ ਕਠਪੁਤਲੀ ਹੈ ਜਿਥੇ ਪਹਿਲਾਂ ਗੋਦਾਮ ਬਣਾਏ ਜਾਂਦੇ ਹਨ ਅਤੇ ਬਾਅਦ ਵਿੱਚ ਕਾਨੂੰਨ ਬਣਾਏ ਜਾਂਦੇ ਹਨ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ
